ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸਾਲ ਪੈਦਲ ਮਾਰਚ ਕੱਢਿਆ

0
66

ਬਠਿੰਡਾ, 27 ਦਸੰਬਰ: ਸ਼ਹੀਦੇ ਦਿਹਾੜੇ ਮੌਕੇ ਸਥਾਨਕ ਸ਼ਹਿਰ ਵਿਚ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੀ ਸਹਾਦਤ ਨੂੰ ਸਮਰਪਿਤ ਇੱਕ ਵਿਸਾਲ ਪੈਦਲ ਮਾਰਚ ਕਢਿਆ ਗਿਆ। ਗੁਰਦੂਆਰਾ ਭਾਈ ਜਗਤਾ ਜੀ ਟਿਕਾਣਾ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਇਸ ਮਾਰਚ ਵਿਚ ਟਿਕਾਣਾ ਭਾਈ ਜਗਤਾ ਜੀ, ਸੁਖਮਨੀ ਸੇਵਾ ਸੋਸਾਇਟੀ ਬਠਿੰਡਾ, ਸਹੀਦ ਭਗਤ ਸਿੰਘ ਪਾਰਕ ਕਮੇਟੀ ਬਠਿੰਡਾ, ਭਾਈ ਤੀਰਥ ਸਿੰਘ ਸਿੱਖ ਵਿਦਿਆਕ ਵਿਦਿਆਲਿਆ, ਗੁਰੂ ਅੰਗਦ ਦੇਵ ਵਰਡਲ ਸਕੂਲ ਤੋਂ ਇਲਾਵਾ ਹੋਰ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ ਅਮਨ ਅਰੋੜਾ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਸਹਿਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਇਹ ਮਾਰਚ ਹਨੂੰਮਾਨ ਚੌਕ, ਸਦਭਾਵਨਾ ਚੌਕ ਤੇ ਹਸਪਤਾਲ ਬਜ਼ਾਰ ਵਿਚੋਂ ਹੁੰਦਾ ਹੋਇਆ ਵਾਪਸ ਗੁਰਦੂਆਰਾ ਸਾਹਿਬ ਵਿਖੇ ਹੀ ਆ ਕੇ ਸਮਾਪਤ ਹੋਇਆ। ਸਿੱਖ ਏਡ ਫ਼ਾਉਂਡੇਸ਼ਨ ਅਤੇ ਗੋਨਿਆਨਾ ਦੀ ਸੰਗਤ ਦਾ ਵੀ ਧੰਨਵਾਦ ਕੀਤਾ ਗਿਆ। ਇਸ ਦੌਰਾਨ ਪਜਾਬ ਕ੍ਰਿਕਟ ਐੋਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ, ਚੇਅਰਮੈਨ ਨੀਲ ਗਰਗ, ਯੂਥ ਆਗੂ ਅਮਰਦੀਪ ਸਿੰਘ ਰਾਜਨ, ਸਿੱਖ ਏਡ ਫ਼ਾਊਂਡੇਸ਼ਨ ਦੇ ਆਗੂ ਭੁਪਿੰਦਰ ਸਿੰਘ ਮੱਕੜ ਆਦਿ ਮੌਜੂਦ ਰਹੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here