ਮੰਦਭਾਗੀ ਖ਼ਬਰ: ਦੱਖਣੀ ਕੋਰੀਆ ’ਚ ਜਹਾਜ਼ ਹੋਇਆ ਕਰੈਸ਼, 181 ਲੋਕ ਸਨ ਸਵਾਰ, ਕੁੱਝ ਦੇ ਹੀ ਜਿੰਦਾ ਬਚਣ ਦੀ ਉਮੀਦ

0
412

ਨਵੀਂ ਦਿੱਲੀ, 29 ਦਸੰਬਰ: ਐਤਵਾਰ ਸਵੇਰ ਸਮੇਂ ਦੱਖਣੀ ਕੋਰੀਆ ਵਿਚ ਵਾਪਰੇ ਇੱਕ ਮੰਦਭਾਗੇ ਹਾਦਸੇ ਵਿਚ ਜਹਾਜ਼ ਕਰੈਸ਼ ਹੋਣ ਕਾਰਨ ਸੈਕੜੇ ਲੋਕਾਂ ਦੇ ਮਰਨ ਦੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਜੇਜੂ ਏਅਰ ਦਾ ਇਹ ਜਹਾਜ਼ ਬੈਂਕਾਕ ਤੋਂ ਦੱਖਣੀ ਕੋਰੀਆ ਦੇ ਮੁਆਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਾਦਸਾਗ੍ਰਸਤ ਹੋ ਗਿਆ। ਇਹ ਹਾਦਸਾ ਦੱਖਣੀ ਕੋਰੀਆ ਦੇ ਸਥਾਨਕ ਸਮੇਂ ਅਨੁਸਾਰ 9:07 ਵਜੇ ਵਾਪਰਿਆ। ਰਿਪੋਰਟਾਂ ਮੁਤਾਬਕ ਮੀਡੀਆ ਰੀਪੋਰਟਾਂ ਮੁਤਾਬਕ 6 ਕਰੂ ਮੈਂਬਰਾਂ ਸਹਿਤ ਕੁੱਲ 175 ਸਵਾਰੀਆਂ ਇਸ ਜ਼ਹਾਜ ਦੇ ਵਿਚ ਸਵਾਰ ਸਨ, ਜਿਸਦੇ ਵਿਚ ਸਿਰਫ਼ ਕੁੱਝ ਦੇ ਹੀ ਜਿੰਦਾ ਬਚਣ ਦੀ ਉਮੀਦ ਹੈ। ਹੁਣ ਤੱਕ 90 ਦੇ ਕਰੀਬ ਲਾਸ਼ਾਂ ਨੂੰ ਬਰਾਮਦ ਕੀਤਾ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ Bathinda bus accident: ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 3-3 ਲੱਖ ਦੇਣ ਦਾ ਐਲਾਨ

ਜਦੋਂਕਿ ਸਿਰਫ਼ 2 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਹੈ। ਬਾਕੀ ਯਾਤਰੀਆਂ ਦੀ ਵੀ ਮੌਤ ਦਾ ਖਦਸ਼ਾ ਜਤਾਇਆ ਜਾ ਰਿਹਾ। ਸੂਚਨਾ ਮੁਤਾਬਕ ਇਹ ਘਟਨਾ ਜਹਾਜ ਦੇ ਏਅਰਪੋਰਟ ’ਤੇ ਲੈਂਡਿੰਗ ਕਰਦੇ ਸਮੇਂ ਵਾਪਰੀ। ਮੁਢਲੀ ਸੂਚਾ ਮੁਤਬਕ ਜਹਾਜ਼ ਦੇ ਲੈਂਡਿੰਗ ਗੀਅਰ ’ਚ ਖਰਾਬੀ ਆ ਗਈ ਸੀ, ਜਿਸ ਕਾਰਨ ਜਹਾਜ਼ ਨੂੰ ਬਿਨਾਂ ਲੈਂਡਿੰਗ ਗੀਅਰ ਦੇ ਲੈਂਡ ਕਰਨਾ ਪਿਆ। ਲੈਂਡਿੰਗ ਦੌਰਾਨ ਜਹਾਜ਼ ਰਨਵੇ ’ਤੇ ਫਿਸਲ ਗਿਆ ਅਤੇ ਹਵਾਈ ਅੱਡੇ ਦੀ ਕੰਧ ਵਿਚ ਜਾ ਵੱਜਿਆ। ਇਸ ਘਟਨਾ ਤੋਂ ਬਾਅਦ ਹਵਾਈ ਅੱਡੇ ’ਤੇ ਸਾਰੀਆਂ ਉਡਾਨਾਂ ਤੇ ਆਉਣ ਵਾਲੇ ਜਹਾਜ਼ਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਗੌਰਤਲਬ ਹੈ ਤਿੰਨ ਦਿਨ ਪਹਿਲਾਂ ਵੀ ਅਜਰਬਾਈਜਾਨ ਤੋਂ ਰੂਸ ਜਾ ਰਿਹਾ ਇੱਕ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਸੀ ਜਿਸਦੇ ਵਿਚ 38 ਜਣਿਆਂ ਦੀ ਮੌਤ ਹੋ ਗਈ ਸੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here