ਕਾਂਗਰਸ ਨੇ ਮੁੜ ਮਾਰੀ ਬੜ੍ਹਕ; ਕਿਹਾ ਬਠਿੰਡਾ ’ਚ ਮੇਅਰ ਦੀ ਕੁਰਸੀ ਸਾਡੇ ਕੋਲ ਹੀ ਰਹੇਗੀ

0
537

ਬਠਿੰਡਾ, 29 ਦਸੰਬਰ: ਪਿਛਲੇ ਦਿਨੀਂ ਵਾਰਡ ਨੰਬਰ 48 ਦੀ ਹੋਈ ਉਪ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਜਿੱਤ ਤੋਂ ਬਾਅਦ ਬਠਿੰਡਾ ’ਚ ਖ਼ਾਲੀ ਪਈ ਮੇਅਰ ਦੀ ਕੁਰਸੀ ਨੂੰ ਲੈ ਕੇ ਸ਼ੁਰੂ ਹੋਈਆਂ ਚਰਚਾਵਾਂ ਦੌਰਾਨ ਹੁਣ ਕਾਂਗਰਸ ਨੇ ਮੁੜ ਵੱਡੀ ਬੜ੍ਹਕ ਮਾਰੀ ਹੈ। ਐਤਵਾਰ ਨੂੰ ਕਾਂਗਰਸ ਭਵਨ ’ਚ ਮਰਹੂਮ ਡਾ ਮਨਮੋਹਨ ਸਿੰਘ ਨੂੰ ਸ਼ਰਧਾਂਲੀ ਭੇਂਟ ਕਰਨ ਲਈ ਰੱਖੇ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਾਜਨ ਗਰਗ ਨੇ ਦਾਅਵਾ ਕੀਤਾ ਹੈਕਿ ਬਠਿੰਡਾ ’ਚ ਮੇਅਰ ਦੀ ਕੁਰਸੀ ਕਾਂਗਰਸ ਕੋਲ ਹੀ ਰਹੇਗੀ। ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਸ਼੍ਰੀ ਗਰਗ ਨੇ ਨਗਰ ਨਿਗਮ ਦੇ ਹਾਊਸ ਵਿਚ ਕਾਂਗਰਸ ਕੋਲ 28 ਕੌਂਸਲਰ ਹਨ ਅਤੇ ਪਾਰਟੀ ਦੇ ਅਸੋਕ ਪ੍ਰਧਾਨ ਕਾਰਜ਼ਕਾਰੀ ਮੇਅਰ ਵਜੋਂ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਬਜ਼ਾਰ ਵਿਚ ਖਰੀਦੋ-ਫ਼ਰੌਖਤ ਦੀ ਚਰਚਾ ਚੱਲ ਰਹੀ ਹੈ, ਉਸ ਵਿਚ ਵਿਰੋਧੀ ਧਿਰ ਸਫ਼ਲ ਨਹੀਂ ਹੋ ਸਕੇਗੀ ਕਿਉਂਕਿ ਮਨਪ੍ਰੀਤ ਪੱਖੀ ਰਮਨ ਗੋਇਲ ਨੂੰ ਗੱਦੀਓ ਉਤਾਰਨ ਸਮੇਂ ਵੀ ਇਹੀ ਖੇਡ ਖੇਡੀ ਗਈ ਸੀ ਪਰ ਕਾਂਗਰਸ ਦੇ ਕੌਂਸਲਰਾਂ ਨੈ ਇਕਜੁੱਟ ਰਹਿੰਦਿਆਂ ਉਨ੍ਹਾਂ ਨੂੰ ਕਰਾਰਾ ਜਵਾਬ ਦਿੱਤਾ ਸੀ।

ਇਹ ਵੀ ਪੜ੍ਹੋ ਬਠਿੰਡਾ ’ਚ ਤੈਨਾਤ ਪੰਜਾਬ ਪੁਲਿਸ ਦੇ ਜਵਾਨ ਨੇ ਸਾਥੀਆਂ ਨਾਲ ਮਿਲਕੇ ਬਣਾਇਆ ਲੁਟੇਰਾ ਗੈਂਗ,ਮੋਗਾ ਪੁਲਿਸ ਵੱਲੋਂ ਕਾਬੂ

ਰਾਜਨ ਗਰਗ ਨੇ ਕਿਹਾ ਕਿ ਸ਼ਹਿਰ ਦੇ ਮੇਅਰ ਦੀ ਕੁਰਸੀ ਨੂੰ ਲੈ ਕੇ ਸਾਰਾ ਕੁੱਝ ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਧਿਆਨ ਵਿਚ ਹੈ ਤੇ ਕਾਂਗਰਸੀ ਕੌਸਲਰ ਇਕਜੁਟ ਹਨ, ਜਿੰਨ੍ਹਾਂ ਨੂੰ ਕੋਈ ਤੋੜ ਨਹੀਂ ਸਕਦਾ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਸਵਾਲ ਖੜਾ ਕੀਤਾ ਕਿ ਜਿਹੜਾ ਧੜਾ ਹੁਣ ਇੱਕ ਨਵੇਂ ਮੁੰਡੇ ਨੂੰ ਮੇਅਰ ਬਣਾਉਣ ਲਈ ਕਾਹਲਾ ਪਿਆ ਹੋਇਆ ਹੈ, ਉਸਦੇ ਆਗੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਪਰ ਆਪਣੈ ਬਾਗਾਂ ਵਿਚ ਸਰਾਬ ਪੀ ਕੇ ਗੱਡੀ ਦੀਆਂ ਡਿੱਗੀਆਂ ਵਿਚ ਰੁੜਣ ਦਾ ਦੋਸ਼ ਲਗਾਇਆ ਸੀ, ਕੀ ਅੱਜ ਆਮ ਆਦਮੀ ਪਾਰਟੀ ਦੇ ਆਗੂ ਆਪਣਾ ਮੇਅਰ ਬਣਾਉਣ ਲਈ ਉਸੇ ਧੜੇ ਦੀ ਹਿਮਾਇਤ ਲੈਣ ਲਈ ਮਜਬੂਰ ਹੋਣਗੇ।ਇੱਥੇ ਦਸਣਾ ਬਣਦਾ ਹੈ ਕਿ ਬਠਿੰਡਾ ਦੇ ਵਿਚ ਕਰੀਬ ਇੱਕ ਸਾਲ ਪਹਿਲਾਂ ਰਮਨ ਗੋਇਲ ਨੂੰ ਗੱਦੀਓ ਉਤਾਰਨ ਤੋਂ ਬਾਅਦ ਹਾਲੇ ਤੱਕ ਕੋਈ ਨਵਾਂ ਮੇਅਰ ਬਣਨ ਵਿਚ ਸਫ਼ਲ ਨਹੀਂ ਹੋ ਸਕਿਆ ਹੈ। ਹੁਣ ਇਹ ਸੰਭਾਵਨਾ ਲੱਗ ਰਹੀ ਹੈ ਕਿ ਦੂਜੇ ਨਗਰ ਨਿਗਮਾਂ ਦੇ ਨਾਲ ਸਰਕਾਰ ਬਠਿੰਡਾ ’ਚ ਵੀ ਮੇਅਰ ਦੀ ਚੋਣ ਕਰਵਾ ਸਕਦੀ ਹੈ, ਜਿਸਦੇ ਲਈ ਸਾਰੀਆਂ ਹੀ ਧਿਰਾਂ ਵੱਲੌਂ ਅੰਦਰਖ਼ਾਤੇ ਤਿਆਰੀਆਂ ਵਿੱਢ ਦਿੱਤੀਆਂ ਹਨ।

ਇਹ ਵੀ ਪੜ੍ਹੋ 30 ਦਸੰਬਰ ਘਰ ਤੋਂ ਬਾਹਰ ਨਿਕਲਣ ਤੋਂ ਪਹਿਲਾ ਪੜ੍ਹ ਲਵੋਂ ਇਹ ਖ਼ਬਰ

ਗੌਰਤਲਬ ਹੈ ਕਿ 2021 ਵਿਚ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿਚ ਕੁੱਲ 50 ਵਾਰਡਾਂ ਵਿਚੋਂ 43 ਵਿਚ ਕਾਂਗਰਸ ਪਾਰਟੀ ਦੀ ਜਿੱਤ ਹੋਈ ਸੀ। ਮੌਜੂਦਾ ਸਮੇਂ ਕਾਂਗਰਸ ਛੱਡ ਕੇ ਭਾਜਪਾ ਵਿਚ ਜਾਣ ਵਾਲੇ ਮਨਪ੍ਰੀਤ ਬਾਦਲ ਦੀ ਹਿਮਾਇਤ ਕਰਨ ਕਰਕੇ ਅੱਧੀ ਦਰਜਨ ਦੇ ਕਰੀਬ ਕੌਂਸਲਰਾਂ ਨੂੰ ਪਾਰਟੀ ਵਿਚੋਂ ਕੱਢਿਆ ਜਾ ਚੁੱਕਾ ਹੈ ਅਤੇ ਕਈਆਂ ਨੇ ਖੁਦ ਹੀ ਕਾਂਗਰਸ ਛੱਡ ਦਿੱਤੀ ਸੀ। ਜਿਸਦੇ ਚੱਲਦੇ ਮਨਪ੍ਰੀਤ ਪੱਖੀ ਮੰਨੇ ਜਾਂਦੇ ਕਰੀਬ ਪੌਣੀ ਦਰਜ਼ਨ ਕੌਂਸਲਰਾਂ ਦਾ ਅਲੱਗ ਧੜਾ ਹੈ ਤੇ ਅਕਾਲੀ ਦਲ ਕੋਲ ਵੀ ਟੁੱਟ-ਭੱਜ ਤੋਂ ਬਾਅਦ 4-5 ਕੌਂਸਲਰ ਹਨ। ਹਾਲਾਂਕਿ ਅਕਾਲੀ ਦਲ ਨੇ ਰਮਨ ਗੋਇਲ ਦੀ ਕੁਰਸੀ ਨੂੰ ਬਚਾਉਣ ਲਈ ਉਸਦੀ ਹਿਮਾਇਤ ਕੀਤੀ ਸੀ ਪ੍ਰੰਤੂ ਹੁਣ ਆਮ ਆਦਮੀ ਪਾਰਟੀ ਦੀ ਹਿਮਾਇਤ ਕਰਨਾ ਕਾਫ਼ੀ ਮੁਸ਼ਕਿਲਾਂ ਲੱਗਦਾ ਹੈ ਕਿਉਂਕਿ ਅਜਿਹਾ ਕਰਨ ਨਾਲ ਅਕਾਲੀ ਆਗੂਆਂ ਉਪਰ ‘ਬਾਦਲਾਂ’ ਦੇ ਆਪਣੇ ਜੱਦੀ ਗੜ੍ਹ ਬਠਿੰਡਾ ਵਿਚ ਦੋਗਲੀ ਰਾਜਨੀਤੀ ਕਰਨ ਦਾ ਪੱਕਾ ਟੈਗ ਲੱਗ ਜਾਵੇਗਾ।

 

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here