ਅਵਾਰਾ ਪਸ਼ੂਆਂ ਦੀ ਸੱਮਸਿਆ ਤੋਂ ਨਿਪਟਾਰੇ ਸਬੰਧੀ ਗਊਸ਼ਾਲਾ ਭਲਾਈ ਸੰਸਥਾ ਦੇ ਨੁਮਾਇੰਦਿਆਂ ਨਾਲ ਮੀਟਿੰਗ ਆਯੋਜਿਤ

0
41

ਬਠਿੰਡਾ, 2 ਜਨਵਰੀ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹੇ ਅੰਦਰ ਅਵਾਰਾ ਪਸ਼ੂਆਂ ਦੀ ਸੱਮਸਿਆ ਤੋਂ ਨਿਪਟਾਰੇ ਦੇ ਮੱਦੇਨਜ਼ਰ ਗਊਸ਼ਾਲਾ ਭਲਾਈ ਸੰਸਥਾ ਦੇ ਨੁਮਾਇੰਦਿਆਂ ਨਾਲ ਸਮੀਖਿਆ ਮੀਟਿੰਗ ਕੀਤੀ। ਇਸ ਮੌਕੇ ਉਹਨਾਂ ਸਬੰਧਤ ਅਧਿਕਾਰੀਆਂ ਤੇ ਗਊਸ਼ਾਲਾ ਭਲਾਈ ਸੰਸਥਾ ਦੇ ਨੁਮਾਇੰਦਿਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸੇ ਵੀ ਅਵਾਰਾ ਜਾਨਵਰ/ਕੁੱਤੇ ਨੂੰ ਮਾਰਨਾ, ਕਿਸੇ ਜਾਨਵਰ ਨੂੰ ਅੰਗਹੀਣ ਕਰਨਾ/ਤਸੀਹੇ ਦੇਣਾ/ਜ਼ਹਿਰ ਦੇਣਾ, ਕਿਸੇ ਵੀ ਪਾਲਤੂ ਕੁੱਤੇ ਨੂੰ ਹਮੇਸ਼ਾ ਬੰਨ੍ਹ ਕੇ ਰੱਖਣਾ, ਉਸ ਨੂੰ ਜ਼ਿਆਦਾਤਰ ਸਮਾਂ ਭੁੱਖਾ ਅਤੇ ਪਿਆਸਾ ਰੱਖਣਾ,

ਇਹ ਵੀ ਪੜ੍ਹੋ ਬੱਚਿਆਂ ਨੂੰ ਭੀਖ ਮੰਗਣ ਤੋਂ ਬਚਾਉਣ ਲਈ ਯਤਨ ਜਾਰੀ: ਡਾ. ਬਲਜੀਤ ਕੌਰ

ਕਿਸੇ ਵੀ ਕੁੱਤੇ ਦੀ ਪੂਛ ਜਾਂ ਕੰਨ ਕੱਟਣਾ, ਕੁੱਤਿਆਂ/ਕੁੱਕੜਾਂ ਜਾਂ ਜਾਨਵਰਾਂ ਦੀ ਲੜਾਈ ਕਰਵਾਉਣੀ ਜਾ ਲੜਾਈ ਦਾ ਆਯੋਜਨ ਕਰਵਾਉਣਾ, ਜ਼ਿਆਦਾ ਦੁੱਧ ਪੈਦਾ ਕਰਨ ਲਈ ਗਾਵਾਂ ਤੇ ਮੱਝਾਂ ‘ਤੇ ਆਕਸੀਟੋਸਿਨ ਵਰਗੇ ਕਿਸੇ ਵੀ ਪਦਾਰਥ ਦੀ ਵਰਤੋਂ ਕਰਨਾ, ਪਾਲਤੂ ਜਾਨਵਰ ਦੇ ਬੀਮਾਰ ਜਾਂ ਬੁੱਢਾ ਹੋਣ ਤੇ ਉਸ ਨੂੰ ਅਵਾਰਾ ਛੱਡ ਦੇਣਾ ਅਤੇ ਅਵਾਰਾ ਕੁੱਤਿਆਂ ਨੂੰ ਉਨ੍ਹਾਂ ਦੇ ਖੇਤਰ ਵਿੱਚੋਂ ਕੱਢਣਾ ਆਦਿ ਜਾਨਵਰਾਂ ਲਈ ਬੇਰਹਿਮੀ ਦੀ ਰੋਕਥਾਮ ਐਕਟ ਦੇ ਤਹਿਤ ਸਜ਼ਾਯੋਗ ਅਪਰਾਧ ਹੈ।ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇਕਰ ਜ਼ਿਲ੍ਹੇ ਵਿੱਚ ਕਿਤੇ ਵੀ ਕਿਸੇ ਪਸ਼ੂ ਨਾਲ ਕਿਸੇ ਕਿਸਮ ਦੀ ਬੇਰਹਿਮੀ ਹੁੰਦੀ ਹੈ ਤਾਂ ਇਸ ਦੀ ਸ਼ਿਕਾਇਤ ਐਸ.ਪੀ.ਸੀ.ਏ ਬਠਿੰਡਾ ਨੂੰ ਲਿਖਤੀ ਰੂਪ ਵਿੱਚ ਕੀਤੀ ਜਾ ਸਕਦੀ ਹੈ,

ਇਹ ਵੀ ਪੜ੍ਹੋ ਨਵੇਂ ਸਾਲ ਦਾ ਜਸ਼ਨ ਮਨਾਉਣ ਗਏ ਤਿੰਨ ਦੋਸਤਾਂ ਦੀਆਂ ਲਾਸ਼ਾਂ ਹੋਟਲ ਵਿੱਚੋਂ ਮਿਲੀਆਂ

ਜਿਸ ‘ਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅਧੀਨ ਪੈਂਦੇ ਪਿੰਡ ਹਰਰਾਏਪੁਰ ਅਤੇ ਝੂੰਬਾ ਵਿਖੇ ਬਣਾਈਆਂ ਗਊਸ਼ਾਲਾਵਾਂ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਜਿਹੜੀਆਂ ਵੀ ਲੋੜੀਂਦੀਆਂ ਕਾਰਵਾਈਆਂ ਅਧੂਰੀਆਂ ਹਨ ਉਹ ਜਲਦ ਪੂਰੀਆਂ ਕਰਨ ਦੇ ਆਦੇਸ਼ ਦਿੱਤੇ।ਇਸ ਮੌਕੇ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸ਼੍ਰੀ ਰਜਿੰਦਰ ਕੁਮਾਰ, ਐਸਡੀਓ ਜਿਤਿਨ ਕਾਂਸਲ ਤੋਂ ਇਲਾਵਾ ਪਸ਼ੂ ਪਾਲਣ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੁਮਾਇੰਦੇ ਆਦਿ ਹਾਜ਼ਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here