ਬਠਿੰਡਾ ’ਚ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈ ਕੇ ਵਿਜੀਲੈਂਸ ਨੂੰ ਦੇਖ ਫ਼ਿਲਮੀ ਸਟਾਈਲ ’ਚ ਭੱਜਿਆ ‘ਹੌਲਦਾਰ’

Date:

spot_img

👉ਕਈ ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੇ ਕੀਤਾ ਕਾਬੂ
👉ਰਾਸਤੇ ਵਿਚ ਕਈ ਵਹੀਕਲਾਂ ਨੂੰ ਮਾਰੀ ਟੱਕਰ, ਬੰਬ ਵਾਂਗ ਟਾਈਰ ਫਟਣ ਕਾਰਨ ਫ਼ੌਜ ਨੇ ਪੁਲਿਸ ਘੇਰੀ
ਬਠਿੰਡਾ, 2 ਜਨਵਰੀ: ਬਠਿੰਡਾ ਦੇ ਵਿਚ ਵੀਰਵਾਰ ਨੂੰ ਬਾਅਦ ਦੁਪਿਹਰ ਇੱਕ ਫ਼ਿਲਮੀ ਸਟਾਈਲ ਵਿਚ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲਿਆ। ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ’ਤੇ 100 ਦੀ ਸਪੀਡ ’ਤੇ ਜਾ ਰਹੀ ਇੱਕ ਸਕਾਰਪੀਓ ਨੂੰ ਕਾਬੂ ਕਰਨ ਦੇ ਲਈ ਵਿਜੀਲੈਂਸ ਦੀਆਂ ਟੀਮਾਂ ਨੂੰ ਲੰਮੀਆਂ ਦੋੜਾਂ ਲਗਾਉਣੀਆਂ ਪਈਆਂ। ਆਖ਼ਰਕਾਰ ਕਈ ਕਿਲੋਮੀਟਰ ਤੱਕ ਪਿੱਛਾ ਕਰਨ ਤੋਂ ਬਾਅਦ ਵਿਜੀਲੈਂਸ ਦੀਆਂ ਗੱਡੀਆਂ ਨੇ ਸਕਾਰਪੀਓ ਨੂੰ ਘੇਰ ਲਿਆ ਤੇ ਇਸ ਸਕਾਰਪੀਓ ਵਿਚ ਕੋਈ ਹੋਰ ਨਹੀਂ, ਬਲਕਿ ਪੰਜਾਬ ਪੁਲਿਸ ਦਾ ਹੀ ਇੱਕ ਹੌਲਦਾਰ ਸੀ, ਜੋਕਿ ਇੱਕ ਔਰਤ ਤੋਂ 70 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਤਂੋ ਬਾਅਦ ਵਿਜੀਲੈਂਸ ਦੀਆਂ ਟੀਮਾਂ ਨੂੰ ਦੇਖ ਭੱਜਿਆ ਸੀ। ਬੇਸ਼ੱਕ ਕੁਲਦੀਪ ਸਿੰਘ ਨਾਂ ਦੇ ਇਸ ਹੌਲਦਾਰ ਨੂੰ ਵਿਜੀਲੈਂਸ ਨੇ ਕਾਬੂ ਜਰੂਰ ਕਰ ਲਿਆ ਪ੍ਰੰਤੂ ਰਾਸਤੇ ਵਿਚ ਇਸਦੇ ਵੱਲੋਂ ਕਈ ਵਹੀਕਲਾਂ ਵਿਚ ਫ਼ੇਟ ਮਾਰਨ ਤੇ ਕਈਆਂ ਨੂੰ ਜਖ਼ਮੀ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ 10000 ਰੁਪਏ ਰਿਸ਼ਵਤ ਲੈਂਦਾ ‘ਪਾਵਰਕਾਮ’ ਦਾ ਲਾਈਨਮੈਂਨ ਵਿਜੀਲੈਂਸ ਵੱਲੋਂ ਕਾਬੂ

ਗੱਲ ਇੱਥੇ ਹੀ ਖ਼ਤਮ ਨਹੀਂ ਹੋਈ ਤੇ ਫ਼ੌਜੀ ਛਾਊਣੀ ਇਲਾਕੇ ਵਿਚ ਹੌਲਦਾਰ ਦੀ ਸਕਾਰਪੀਓ ਗੱਡੀ ਦਾ ਮੂਹਰਲਾ ਟਾਈਰ ਪੁਲ ਦੇ ਡਿਵਾਈਡਰ ਨਾਲ ਵੱਜਣ ਕਾਰਨ ਫ਼ਟ ਗਿਆ ਤੇ ਟਾਈਰ ਫ਼ਟਣ ਦੀ ਅਵਾਜ਼ ਬੰਬ ਦੀ ਤਰ੍ਹਾਂ ਆਈ, ਜਿਸਤੋਂ ਬਾਅਦ ਫ਼ੌਜ ਪੁਲਿਸ ਦੇ ਦੁਆਲੇ ਇਕੱਠੀ ਹੋ ਗਈ ਤੇ ਬੰਬ ਦੀ ਤਰਜ਼ ’ਤੇ ਫ਼ਟੇ ਟਾਈਰ ਦੀ ਤਹਿਕੀਕਾਤ ਕਰ ਦਿੱਤੀ। ਮਿਲੀ ਸੂਚਨਾ ਮੁਤਾਬਕ ਕੁੱਝ ਮਹੀਨੇ ਪਹਿਲਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਥਾਣਾ ਸੰਗਤ ਅਧੀਨ ਆਉਂਦੇ ਪਿੰਡ ਪਥਰਾਲਾ ਵਿਚ ਦੋ ਧਿਰਾਂ ’ਚ ਆਹਮੋ-ਸਾਹਮਣੇ ਗੋਲੀਆਂ ਚੱਲੀਆਂ ਸਨ, ਜਿਸਦੇ ਵਿਚ ਕੁੱਝ ਜਣੇ ਗੰਭੀਰ ਜਖ਼ਮੀ ਹੋ ਗਏ ਸਨ। ਇਸ ਬਹੁਚਰਚਿਤ ਕੇਸ ਵਿਚ ਸੰਗਤ ਪੁਲਿਸ ਨੇ ਦੋਨਾਂ ਹੀ ਧਿਰਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਸੀ। ਹੁਣ ਇਸ ਮਾਮਲੇ ਦੀ ਜਾਂਚ ਚੱਲ ਰਹੀ ਸੀ ਤੇ ਜਾਂਚ ਦੌਰਾਨ ਸਾਹਮਣੇ ਆਇਆ ਸੀ ਕਿ ਇੱਕ ਰਾਈਫ਼ਲ, ਜਿਸਦੇ ਰਾਹੀਂ ਗੋਲੀਆਂ ਚਲਾਈਆਂ ਗਈਆਂ ਸਨ, ਇੱਕ ਔਰਤ ਕੌਰ ਦੇ ਨਾਂ ’ਤੇ ਸੀ।

ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਪਤੀ ਦੇ ਵਿਯੋਗ ‘ਚ 24 ਘੰਟਿਆਂ ਬਾਅਦ ਪਤਨੀ ਨੇ ਵੀ ਤੋੜਿਆ ਦਮ

ਉਕਤ ਔਰਤ ਦਾ ਪਤੀ ਇਸੇ ਕੇਸ ਵਿਚ ਜੇਲ੍ਹ ਵਿਚ ਬੰਦ ਹੈ। ਹੁਣ ਸੰਗਤ ਥਾਣੇ ਵਿਚ ਤੈਨਾਤ ਹੌਲਦਾਰ ਕੁਲਦੀਪ ਸਿੰਘ ਨੇ ਇਸ ਔਰਤ ਨੂੰ ਹੀ ਮੁਕੱਦਮੇ ਵਿਚ ਸ਼ਾਮਲ ਕਰਨ ਦਾ ਡਰਾਵਾ ਦੇ ਕੇ 1 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ ਤੇ ਬਾਅਦ ਵਿਚ ਸੌਦਾ 70 ਹਜ਼ਾਰ ਦਾ ਹੋ ਗਿਆ। ਇਸਦੀ ਭਿਣਕ ਵਿਜੀਲੈਂਸ ਨੂੰ ਵੀ ਲੱਗ ਗਈ। ਜਿਸਤੋਂ ਬਾਅਦ ਤੈਅਸੁਦਾ ਪ੍ਰੋਗਰਾਮ ਤਹਿਤ ਹੌਲਦਾਰ ਕੁਲਦੀਪ ਸਿੰਘ ਵੱਲੋਂ ਗੁਰਮੀਤ ਕੌਰ ਨੂੰ ਪੈਸੇ ਦੇਣ ਦੇ ਲਈ ਬਰਨਾਲਾ ਬਾਈਪਾਸ ਉਪਰ ਪੁਲ ਦੇ ਥੱਲੇ ਬੁਲਾਇਆ ਗਿਆ। ਜਿੱਥੇ ਪੈਸੇ ਲੈਣ ਦੇ ਦੌਰਾਨ ਉਸਨੂੰ ਆਸਪਾਸ ਵਿਜੀਲੈਂਸ ਦੀਆਂ ਟੀਮਾਂ ਲੱਗੀਆਂ ਹੋਣ ਦੀ ਵੀ ਭਿਣਕ ਲੱਗ ਗਈ। ਜਿਸਦੇ ਚੱਲਦੇ ਉਸਨੇ ਮੌਕੇ ਤੋਂ ਭੱਜਣ ਦੇ ਲਈ ਆਪਣੀ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਭਜਾ ਲਈ। ਹੌਲਦਾਰ ਭੱਜਦਾ ਦੇਖ ਕਈ ਗੱਡੀਆਂ ਵਿਚ ਆਏ ਦਰਜ਼ਨ ਤੋਂ ਵੱਧ ਵਿਜੀਲੈਂਸ ਦੇ ਮੁਲਾਜਮਾਂ ਨੇ ਵੀ ਉਸਦੇ ਪਿੱਛੇ ਗੱਡੀਆਂ ਲਗਾ ਲਈਆਂ। ਇਸ ਦੌਰਾਨ ਰਾਸਤੇ ਵਿਚ ਹੌਲਦਾਰ ਨੇ ਕਈ ਹੋਰ ਵਹੀਕਲਾਂ ਵੀ ਟੱਕਰ ਮਾਰ ਦਿੱਤੀ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...