ਕੁਦਰਤ ਦੀ ਖੇਡ; ‘ਮਾਂ’ ਦੀ ਚਿਤਾ ਨੂੰ ਅਗਨੀ ਦਿੰਦੇ ‘ਪੁੱਤਰ’ ਦੀ ਵੀ ਨਿਕਲੀ ‘ਜਾ+ਨ’

0
382

ਗੁਰੂਗ੍ਰਾਮ, 4 ਜਨਵਰੀ: ਹਾਲੇ ਦੋ ਦਿਨ ਪਹਿਲਾਂ ਪੰਜਾਬ ਦੇ ਬਠਿੰਡਾ ਸ਼ਹਿਰ ਵਿਚ ਪਤੀ ਦੀ ਮੌਤ ਦੇ ਕੁੱਝ ਹੀ ਘੰਟਿਆਂ ਬਾਅਦ ਪਤਨੀ ਦੀ ਹੋਈ ਮੌਤ ਦੀ ਖ਼ਬਰ ਦੀ ਚਰਚਾ ਠੰਢੀ ਨਹੀਂ ਹੋਈ ਸੀ ਕਿ ਹੁਣ ਹਰਿਆਣਾ ਦੇ ਗੁਰੂਗ੍ਰਾਂਮ ਇਲਾਕੇ ਵਿਚ ਮਾਂ ਦੀ ਚਿਤਾ ਨੂੰ ਅਗਨੀ ਦਿੰਦੇ ਹੋਏ ਪੁੱਤਰ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮੀਡੀਆ ਵਿਚ ਸਾਹਮਣੇ ਆਈਆਂ ਰੀਪੋਰਟਾਂ ਮੁਤਾਬਕ ਮ੍ਰਿਤਕ ਧਰਮਾ ਦੇਵੀ ਕਾਫ਼ੀ ਬਿਰਧ ਸੀ ਤੇ ਉਸਦੀ 92 ਸਾਲ ਦੀ ਉਮਰ ਵਿਚ ਬਜੁਰਗ ਅਵਸਥਾ ਹੋਣ ਕਾਰਨ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ ਪੰਜਾਬ ’ਚ ਤੜਕਸਾਰ ਦੋ ਨੌਜਵਾਨਾਂ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ, ਮੁਲਜਮ ਸੀ ਮ੍ਰਿ.ਤਕਾਂ ਦਾ ਹੀ ਦੋਸਤ

2 ਜਨਵਰੀ ਨੂੰ ਵਾਪਰੀ ਇਸ ਘਟਨਾ ਦੀ ਹੁਣ ਸਾਹਮਣੇ ਆਈ ਜਾਣਕਾਰੀ ਮੁਤਾਬਕ ਧਰਮਾ ਦੇਵੀ ਦੀ ਮੌਤ ਹੋਣ ਤੋਂ ਬਾਅਦ ਉਸਦੀ ਕ੍ਰਿਆਕ੍ਰਮ ਕਰਨ ਲਈ ਸਮਸ਼ਾਨਘਾਟ ਵਿਚ ਲਿਜਾਇਆ ਗਿਆ। ਇਸ ਦੌਰਾਨ ਜਦ ਉਸਦੇ ਵੱਡੇ ਪੁੱਤਰ ਸ਼ਤੀਸ਼ ਕੁਮਾਰ (69 ਸਾਲ) ਵੱਲੋਂ ਚਿਤਾ ਨੂੰ ਅਗਨੀ ਦਿੱਤੀ ਜਾ ਰਹੀ ਸੀ ਕਿ ਉਸਨੂੰ ਵੀ ਅਚਾਨਕ ਦਿਲ ਦਾ ਦੌਰਾ ਪਿਆ ਤੇ ਮੌਤ ਹੋ ਗਈ। ਹਾਲਾਂਕਿ ਇਸ ਮੌਕੇ ਹਾਜ਼ਰ ਲੋਕਾਂ ਵੱਲੋਂ ਉਸਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਜਿਸਤੋਂ ਬਾਅਦ ਉਸਦਾ ਵੀ ਮਾਂ ਦੇ ਨਾਲ ਹੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਮਹਾਂਪੰਚਾਇਤ ’ਚ ਸ਼ਾਮਲ ਹੋਣ ਜਾ ਰਹੇ ਕਿਸਾਨਾਂ ਦੀ ਬੱਸ ਪਲਟੀ, ਦੋ ਦੀ ਮੌ+ਤ, ਦਰਜ਼ਨਾਂ ਜਖ਼ਮੀ

ਮ੍ਰਿਤਕ ਸਤੀਸ਼ ਹਰਿਆਣਾ ਰੋਡਵੇਜ਼ ਵਿਚੋਂ ਸੇਵਾਮੁਕਤ ਹੋਇਆ ਸੀ। ਇਸ ਘਟਨਾ ਨੂੰ ਲੈ ਕੇ ਲੋਕਾਂ ਵੱਲੋਂ ਅਫ਼ਸੋਸ ਜਤਾਇਆ ਜਾ ਰਿਹਾ ਹੈ ਤੇ ਅਚਨਚੇਤ ਇੱਕ ਹੀ ਪ੍ਰਵਾਰ ਦੇ ਦੋ ਜੀਆਂ ਦਾ ਇਸ ਤਰ੍ਹਾਂ ਘਰੋਂ ਚਲੇ ਜਾਣ ਚਰਚਾ ਦਾ ਵਿਸ਼ਾ ਵੀ ਬਣਿਆ ਹੋਇਆ ਹੈ। ਦਸਣਾ ਬਣਦਾ ਹੈ ਕਿ ਬਠਿੰਡਾ ਵਿਚ ਵੀ 1 ਜਨਵਰੀ ਨੂੰ ਨਵੇਂ ਸਾਲ ਵਾਲੇ ਦਿਨ ਇੱਕ ਪ੍ਰਾਈਵੇਟ ਕਾਲਜ਼ ਦੇ ਪ੍ਰਿੰਸੀਪਲ ਭੁਪਿੰਦਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸਤੋਂ ਬਾਅਦ ਦੂਜੇ ਦਿਨ ਉਸਦੀ ਪਤਨੀ ਪਰਮਿੰਦਰ ਕੌਰ ਨੂੰ ਵੀ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਮੌਤ ਹੋ ਗਈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here