ਮੈਂਬਰਸ਼ਿਪ ਮੁਹਿੰਮ: ਪੰਜਾਬ ’ਚ ਭਾਜਪਾ ਨਾਲ ਅੱਠ ਲੱਖ ਤੋਂ ਵੱਧ ਲੋਕ ਜੁੜੇ: ਮਨੋਰੰਜਨ ਕਾਲੀਆ

0
77

👉ਸੂਬਾ ਸਰਕਾਰ ’ਤੇ ਵਿੰਨ੍ਹੇ ਨਿਸ਼ਾਨੇ, ਕਿਹਾ ਕਾਨੂੰਨ ਵਿਵਸਥਾ ਹੋਈ ਢਹਿ ਢੇਰੀ
ਬਠਿੰਡਾ, 4 ਜਨਵਰੀ: ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਤੇ ਕੌਮੀ ਕਾਰਜ਼ਕਾਰਨੀ ਦੇ ਮੈਂਬਰ ਮਨੋਰੰਜਨ ਕਾਲੀਆ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿਚ ਭਾਜਪਾ ਦੇ ਨਾਲ ਲੋਕ ਵੱਡੀ ਗਿਣਤੀ ਵਿਚ ਜੁੜ ਰਹੇ ਹਨ ਤੇ ਆਉਣ ਵਾਲੇ ਸਮੇਂ ਭਾਜਪਾ ਹਰਿਆਣਾ ਅਤੇ ਹੋਰਨਾਂ ਸੂਬਿਆਂ ਦੀ ਤਰ੍ਹਾਂ ਆਪਣੀ ਸਰਕਾਰ ਬਣਾਏਗੀ। ਸ਼ਨੀਵਾਰ ਨੂੰ ਭਰਤੀ ਮੁਹਿੰਮ ਦਾ ਜਾਇਜ਼ਾ ਲੈਣ ਬਠਿੰਡਾ ਪੁੱਜੇ ਸ਼੍ਰੀ ਕਾਲੀਆ ਨੇ ਪਾਰਟੀ ਆਗੂਆਂ ਨਾਲ ਮੀਟਿੰਗ ਕਰਨ ਤੋਂ ਇਲਾਵਾ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ।

ਇਹ ਵੀ ਪੜ੍ਹੋ ਰਾਜਾ ਵੜਿੰਗ ਨੇ ਜਥੇਦਾਰ ਨੂੰ ਪੱਤਰ ਲਿਖ ਕੇ ਡਾ ਮਨਮੋਹਨ ਸਿੰਘ ਨੂੰ ਪੰਥ ਰਤਨ ਦੇਣ ਦੀ ਕੀਤੀ ਅਪੀਲ

ਇਸ ਦੌਰਾਨ ਉਨ੍ਹਾਂ ਦਸਿਆ ਕਿ ਭਾਜਪਾ ਦੇ ਨਾਲ ਸੂਬੇ ਵਿਚ ਅੱਠ ਲੱਖ ਮੈਂਬਰ ਨਵੇਂ ਜੁੜੇ ਹਨ ਤੇ ਇਹ ਉਤਸ਼ਾਹ ਜਾਰੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਨਾਲ ਕੌਮੀ ਪੱਧਰ ’ਤੇ 12 ਕਰੋੜ ਨਵੇਂ ਮੈਂਬਰ ਜੁੜੇ ਹਨ, ਜਿਸਤੋਂ ਬਾਅਦ ਭਾਜਪਾ ਇਕੱਲੀ ਦੇਸ ਵਿਚ ਹੀ ਨਹੀਂ, ਬਲਕਿ ਪੂਰੀ ਦੁਨੀਆਂ ਵਿਚ ਸਭ ਤੋਂ ਵੱਡੀ ਸਿਆਸੀ ਜਮਾਤ ਵਜੋਂ ਉਭਰੀ ਹੈ। ਇਸ ਦੌਰਾਨ ਉਨ੍ਹਾਂ ਸੂਬਾ ਸਰਕਾਰ ’ਤੇ ਤਿੱਖੇ ਸਿਆਸੀ ਨਿਸ਼ਾਨ ਲਗਾਉਂਦਿਆਂ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਹਾਲੇ ਤੱਕ ਪੂਰਾ ਨਾ ਕਰਨ ਦਾ ਦੋਸ਼ ਲਗਾਇਆ।

ਇਹ ਵੀ ਪੜ੍ਹੋ ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਪਹਿਲੀ ਲਿਸਟ, ਦੇਖੋ ਕੇਜ਼ਰੀਵਾਲ ਦੇ ਮੁਕਾਬਲੇ ਕਿਸਨੂੰ ਦਿੱਤੀ ਟਿਕਟ

ਸ਼੍ਰੀ ਕਾਲੀਆ ਨੇ ਕਿਹਾ, ‘‘ਪੰਜਾਬ ਵਿੱਚ ਔਰਤਾਂ ਨੂੰ ਹਰ ਮਹੀਨੇ ₹1000 ਦੇਣ ਦਾ ਵਾਅਦਾ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੂਰਾ ਨਹੀਂ ਹੋਇਆ। ਪਰ ਹੁਣ ਦਿੱਲੀ ਵਿੱਚ ਔਰਤਾਂ ਨੂੰ 21-21 ਸੋ ਦੇਣ ਦੇ ਐਲਾਨ ਕੀਤੇ ਜਾਰਹੇ ਹਨ। ’’ ਭਾਜਪਾ ਆਗੂ ਨੇ ਕਿਹਾ ਕਿ ਪੰਜਾਬ ਵਿਚ ਅਮਨ ਤੇ ਕਾਨੂੰਨ ਦੀ ਵਿਵਸਥਾ ਢਹਿਢੇਰੀ ਹੋ ਚੁੱਕੀ ਹੈ। ਹਾਲਾਂਕਿ ਖਨੌਰੀ ਵਿਖੇ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਅਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੁੱਛੇ ਸਵਾਲ ’ਤੇ ਕਾਲੀਆ ਕੋਈ ਸੰਤੋਸ਼ਜਨਕ ਜਵਾਬ ਨਹੀਂ ਦੇ ਸਕੇ। ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਮੀਤ ਪ੍ਰਧਾਨ ਦਿਆਲ ਦਾਸ ਸੋਢੀ, ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਅਤੇ ਸਾਬਕਾ ਚੇਅਰਮੈਨ ਅਸ਼ੋਕ ਭਾਰਤੀ ਹਾਜ਼ਰ ਸਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here