ਫਾਜਲਿਕਾ ਪੁਲਿਸ ਨੇ ਰਾਜਸਥਾਨ ਤੋਂ ਆ ਰਹੇ ਟਰੱਕ ਵਿਚੋਂ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ

0
41

 👉1 ਲੱਖ 70 ਹਜਾਰ ਰੁਪਏ ਡਰੱਗ ਮਨੀ, 1 ਟਰੱਕ, 1 ਬੋਲੈਰੋ ਗੱਡੀ ਅਤੇ 1 ਮੋਟਰਸਾਈਕਲ ਕੀਤਾ ਬ੍ਰਾਮਦ
ਫਾਜ਼ਿਲਕਾ, 8 ਜਨਵਰੀ : ਜ਼ਿਲ੍ਹਾ ਪੁਲਿਸ ਨੇ ਇੱਕ ਵੱਡੀ ਕਰਵਾਈ ਕਰਦਿਆਂ ਰਾਜਸਥਾਨ ਤੋਂ ਆ ਰਹੇ ਇੱਕ ਟਰੱਕ ਨੂੰ ਕਾਬੂ ਕਰਕੇ ਉਸਦੇ ਵਿਚੋਂ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਅੱਜ ਬੁੱਧਵਾਰ ਨੂੰ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਜਲਾਲਾਬਾਦ ਪੁਲਿਸ ਵੱਲੋ ਇੰਸਪੈਕਟਰ ਸਚਿਨ ਮੁੱਖ ਅਫਸਰ ਥਾਣਾ ਸਿਟੀ ਜਲਾਲਾਬਾਦ, ਐਸ.ਆਈ ਅਮਰਜੀਤ ਕੌਰ ਮੁੱਖ ਅਫਸਰ ਥਾਣਾ ਸਦਰ ਜਲਾਲਾਬਾਦ ਅਤੇ ਇਸ: ਪਰਮਜੀਤ ਕੁਮਾਰ ਇੰਚਾਰਜ ਸੀ.ਆਈ.ਏ ਫਾਜ਼ਿਲਕਾ ਦੀ ਅਗਵਾਈ ਹੇਠ ਇਹ ਵੱਡੀ ਪ੍ਰਾਪਤੀ ਕੀਤੀ ਹੈ।

ਇਹ ਵੀ ਪੜ੍ਹੋ ਫਰੀਦਕੋਟ ’ਚ ਅੱਧੀ ਰਾਤ ਨੂੰ ਪੁਲਿਸ ਤੇ ਬੰਬੀਹਾ ਗੈਗ ਦੇ ਗੈਗਸਟਰਾਂ ’ਚ ਹੋਇਆ ਮੁਕਾਬਲਾ, ਦੋ ਜਖ਼ਮੀ

ਉਨ੍ਹਾਂ ਦਸਿਅ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਾਜੂ ਰਾਮ ਪੁੱਤਰ ਵਾਸੀ ਉਦਾਨੀਉ ਕੀ ਢਾਣੀ ਸਾਵਰੀਜ ਥਾਣਾ ਫਲੌਦੀ ਜਿਲਾ ਫਲੋਦੀ ਰਾਜਸਥਾਨ ਅਤੇ ਉਸਦੇ ਕਰੀਬ 10 ਵਿਅਕਤੀ ਨਸ਼ੀਲੀਆਂ ਗੋਲੀਆਂ ਵੇਚਣ ਦੇ ਆਦੀ ਹਨ ਅਤੇ ਇੱਕ ਟਰੱਕ ਰਾਹੀਂ ਬਾਹਰਲੇ ਰਾਜਾਂ ਤੋਂ ਨਸ਼ੀਲੀਆਂ ਗੋਲੀਆਂ ਲਿਆ ਕੇ ਫਾਜ਼ਿਲਕਾ ਫਿਰੋਜਪੁਰ ਰੋਡ ’ਤੇ ਪਿੰਡ ਲਮੋਚੜ ਕਲਾਂ ਲੰਘ ਕੇ ਪਿੰਡ ਮੌਜੇ ਵਾਲਾ ਨੂੰ ਜਾਂਦੀ ਨਹਿਰ ਦੇ ਨਾਲ ਜਾਂਦੀ ਲਿੰਕ ਸੜਕ ਪਰ ਖੜ੍ਹ ਕੇ ਨਸ਼ੀਲੀਆਂ ਗੋਲੀਆਂ ਦੇ ਡੱਬੇ ਵੰਡ ਰਹੇ ਹਨ। ਇਸ ਸੂਚਨਾ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ ਗਈ ਅਤੇ ਮੌਕੇ ’ਤੇ ਹੀ ਟ9ਰੱਕ ਦੇ ਨਾਂਲ ਹੀ ਇੱਕ ਬੋਲੈਰੋ ਗੱਡੀ ਵੀ ਕਾਬੂ ਕੀਤੀ ਗਈ।

ਇਹ ਵੀ ਪੜ੍ਹੋ ਘੋਰ ਕਲਯੁਗੀ: ਜਮੀਨ ਦੇ ਲਾਲਚ ’ਚ ਸਕੇ ਭਰਾ ਨੇ ਹੀ ਕੀਤਾ ਸੀ ਭਰਾ ਤੇ ਭਰਜਾਈ ਦਾ ਕ+ਤਲ

ਜਿਸ ਵਿਚ ਟਰੱਕ ਵਿਚੋਂ ਉਤਾਰੀਆਂ ਜਾ ਰਹੀਆਂ ਨਸ਼ੀਲੀਆਂ ਗੋਲੀਆਂ ਲੋਡ ਕਰਕੇ ਅੱਗੇ ਲੈ ਕੇ ਜਾਣੀਆਂ ਸੀ। ਇਸ ਮੌਕੇ ਪੁਲਿਸ ਨੂੰ 2,10,000 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ ਅਤੇ 1 ਲੱਖ 70 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਈ। ਮੌਕਾ ਪਰ ਟਰੱਕ ਤੋਂ ਇਲਾਵਾ ਬੋਲੈਰੋ ਗੱਡੀ ਅਤੇ ਇਕ ਮੋਟਰਸਾਈਕਲ ਵੀ ਬ੍ਰਾਮਦ ਕੀਤਾ ਗਿਆ। ਐਸਐਸਪੀ ਬਰਾੜ ਨੇ ਦਸਿਆ ਕਿ ਕੁੱਲ 10 ਮੁਲਜਮਾਂ ਵਿਚੋਂ 4 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਅਤੇ ਬਾਕੀ ਦੀ ਭਾਲ ਜਾਰੀ ਹੈ। ਉਨ੍ਹਾਂ ਦਸਿਆ ਕਿ ਇੰਨ੍ਹਾਂ ਵਿਰੁਧ ਥਾਣਾ ਸਦਰ ਜਲਾਲਾਬਾਦ ਵਿਖੇ ਮੁਕੱਦਮਾ ਨੰਬਰ 02 ਮਿਤੀ 07-01-2025 ਜੁਰਮ 22-ਸੀ/61/85 ਐਨ.ਡੀ.ਪੀ.ਐਸ ਐਕਟ ਦਰਜ ਕੀਤਾ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here