ਫਾਜਲਿਕਾ ਪੁਲਿਸ ਵੱਲੋਂ ਭੋਲੇ ਭਾਲੇ ਲੋਕਾਂ ਤੋਂ ਸੇਵਾ ਦੇ ਨਾਂ ’ਤੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ, ਇੱਕ ਕਾਬੂ

0
27

ਫਾਜਿਲਕਾ, 8 ਜਨਵਰੀ: ਜ਼ਿਲ੍ਹਾਂ ਪੁਲਿਸ ਵੱਲੋਂ ਐਸਐਸਪੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਧਰਮ ਦੇ ਨਾਮ ’ਤੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇੱਕ ਵਿਅਕਤੀ ਨੂੰ ਕਾਬੁੂ ਕੀਤਾ ਹੈ। ਇੰਸਪੈਕਟਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਾਈਬਰ ਕਰਾਇਮ ਕੋਲ ਸੁਧੀਰ ਸਿੰਘ ਪੁੱਤਰ ਕੰਵਲਜੀਤ ਸਿੰਘ ਵਾਸੀ ਪਿੰਡ ਠੁਕੇਰੀਆਂ ਥਾਣਾ ਅਰਨੀਵਾਲਾ ਨੇ ਸਿਕਾਇਤ ਦਿਤੀ ਸੀ ਕਿ ਉਹ ਲੋਕ ਭਲਾਈ ਦਾ ਕੰਮ ਕਰਦਾ ਹੈ ਅਤੇ ਅਕਸਰ ਹੀ ਧਾਰਮਿਕ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਰਹਿੰਦਾ ਹੈ। ਉਸ ਵੱਲੋਂ ਸੋਸ਼ਲ ਸਾਈਟ ਫੇਸਬੁੱਕ ’ਤੇ ਵੇਖਣ ਵਿੱਚ ਆਇਆ ਕਿ ਗੁਰਦੇਵ ਸਿੰਘ ਵਾਸੀ ਲਖਮੀਰ ਕੇ ਹਿਠਾੜ ਥਾਣਾ ਮਮਦੋਟ ਜਿਲ੍ਹਾ ਫਿਰੋਜਪੁਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਫੇਸਬੁੱਕ ’ਤੇ ਇੱਕ ਧਰਮ ਨਾਲ ਸਬੰਧਤ ਆਗੂ ਦੇ ਨਾਂ ਉਪਰ ਪੇਜ਼ ਬਣਾਇਆ ਹੋਇਆ ਸੀ।

ਇਹ ਵੀ ਪੜ੍ਹੋ ਫਾਜਲਿਕਾ ਪੁਲਿਸ ਨੇ ਰਾਜਸਥਾਨ ਤੋਂ ਆ ਰਹੇ ਟਰੱਕ ਵਿਚੋਂ ਲੱਖਾਂ ਨਸ਼ੀਲੀਆਂ ਗੋਲੀਆਂ ਬਰਾਮਦ

ਉਹ ਇਸ ਫੇਸਬੁੱਕ ਪੇਜ਼ ਉਪਰ ਪਾਸਟਰ ਬਜਿੰਦਰ ਸਿੰਘ ਦੀਆਂ ਵੀਡੀਓ ਅਪਲੋਡ ਕਰਕੇ ਆਪਣਾ ਬੈਂਕ ਅਕਾਉਂਟ ਦਾ ਸਕੈਨਰ ਲਗਾ ਕੇ ਠੱਗੀ ਮਾਰ ਰਿਹਾ ਹੈ। ਜਿਸਦੇ ਚੱਲਦੇ ਪੜਤਾਲ ਤੋਂ ਬਾਅਦ ਮੁਕੱਦਮਾ ਨੰਬਰ 02 ਮਿਤੀ 05-01-2025 ਜੁਰਮ 318(4), ਬੀ.ਐਨ.ਐਸ, 66-ਸੀ, 66-ਡੀ ਆਈ.ਟੀ ਐਕਟ ਥਾਣਾ ਸਇਬਰ ਕਰਾਇਮ ਫਾਜਿਲਕਾ ਦਰਜ ਰਜਿਸਟਰ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਦੌਰਾਨ ਗੁਰਦੇਵ ਸਿੰਘ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਲੈਪਟਾਪ, 09 ਮੋਬਾਇਲ ਫੋਨ ਅਤੇ 19 ਬੈਂਕ ਕ੍ਰੈਡਿਟ ਅਤੇ ਡੈਬਿਟ ਕਾਰਡ ਬਰਾਮਦ ਕੀਤੇ ਗਏ। ਮੁਢਲੀ ਪੁਛਗਿਛ ਦੌਰਾਨ ਮੁਲਜਮ ਗੁਰਦੇਵ ਸਿੰਘ ਇਹਨਾਂ ਮੋਬਾਈਲ ਫੋਨਾਂ ਅਤੇ ਲੈਪਟਾਪ ਦੀ ਵਰਤੋਂ ਲੋਕਾਂ ਪਾਸੋ ਪੈਸੇ ਠੱਗਣ ਲਈ ਵਰਤਦਾ ਸੀ। ਇਹ ਸਾਰੇ ਮੋਬਾਈਲ ਫੋਨ ਕਾਫੀ ਮਹਿੰਗੇ ਬ੍ਰਾਂਡ ਦੇ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇਸਦੇ ਨਾਲ ਹੋਰਨਾਂ ਵਿਅਕਤੀਆਂ ਦੀ ਸਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here