ਫਰੀਦਕੋਟ ਪੁਲਿਸ ਵੱਲੋਂ ਗੈਗਸਟਰ ਸਿੰਮਾ ਬਹਿਬਲ (ਬੰਬੀਹਾ ਗੈਗ) ਦੇ 5 ਹੋਰ ਗੁਰਗੇ ਕਾਬੂ

0
49

4 ਅਸਲੇ,62 ਰੌਦ, 2 ਲੱਖ 7 ਹਜਾਰ ਰੁਪਏ ਅਤੇ 03 ਗੱਡੀਆਂ ਵੀ ਕੀਤੀਆਂ ਬਰਾਮਦ
ਫ਼ਰੀਦਕੋਟ, 9 ਜਨਵਰੀ: ਐਸ.ਐਸ.ਪੀ ਡਾ. ਪ੍ਰਗਿਆ ਜੈਨ ਵੱਲੋ ਅੱਜ ਇੱਥੈ ਕੀਤੀ ਇੱਕ ਪ੍ਰੈਸ ਕਾਨਫਰੰਸ ਦੌਰਾਨ ਗੈਗਸਟਰ ਸਿੰਮਾ ਬਹਿਬਲ ਦੇ ਪੰਜ ਹੋਰ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ਦੀ ਜਾਣਕਾਰੀ ਦਿੰਦਿਆ ਦੱਸਿਆ ਕਿ ਇੰਨ੍ਹਾਂ ਕੋਲੋਂ 4 ਅਸਲੇ,62 ਰੌਦ, 2 ਲੱਖ 7 ਹਜਾਰ ਰੁਪਏ ਅਤੇ 03 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦਸਿਆ ਕਿ ਬੰਬੀਹਾ ਗੈਗ ਨਾਲ ਸਬੰਧਿਤ ਏ-ਕੈਟਾਗਿਰੀ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਉੱਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸਦੇ 08 ਸਾਥੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕੱਦਮਾ ਨੰਬਰ 79 ਮਿਤੀ 28.09.2024 ਅ/ਧ 312/111/223,55 ਬੀ.ਐਨ.ਐਸ 25(6)(7)27/54/59 ਅਸਲਾ ਐਕਟ ਥਾਣਾ ਬਾਜਾਖਾਨਾ ਵਿੱਚ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਦੇ ਇੱਕ ਸਾਥੀ ਹਰਪ੍ਰੀਤ ਸਿੰਘ ਉਰਫ ਹੈਪੀ ਗੋਦਾਰਾ ਵਾਸੀ ਬਰਗਾੜੀਨੂੰ 05.01.2025 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਦੁਬਈ ਤੋਂ ਚਲਾਏ ਜਾ ਰਹੇ ਪਾਕਿਸਤਾਨ ਅਧਾਰਤ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼; ਤਿੰਨ ਪਿਸਤੌਲਾਂ ਸਣੇ ਇੱਕ ਵਿਅਕਤੀ ਕਾਬੂ

ਜਿਸ ਉਪਰੰਤ ਹਿਊਮਨ ਇੰਟੈਲੀਜੈਸ ਅਤੇ ਟੈਕਨੀਕਲ ਇੰਨਪੁੱਟ ਦੇ ਅਧਾਰ ਤੇ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਉਸਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ। ਜਿਸ ਤੇ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨਜਦੀਕ ਨਾਕਾ ਲਗਾਇਆ ਹੋਇਆ ਸੀ ਤਾਂ ਇੱਕ ਫੋਰਚਿਊਨਰ ਗੱਡੀ ਨਾਕਾ ਪੁਆਇੰਟ ਵੱਲ ਆਉਦੀ ਦਿਖਾਈ ਦਿੱਤੀ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸ ਵਿੱਚ ਸਵਾਰਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਸਰਕਾਰੀ ਗੱਡੀ ਉੱਪਰ ਵੀ 03 ਫਾਇਰ ਕਰਦੇ ਹੋਏ ਸ਼ੱਕੀ ਵਿਅਕਤੀਆਂ ਨੇ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਤੁਰੰਤ ਪੁਲਿਸ ਪਾਰਟੀ ਨੇ ਕਾਰਵਾਈ ਕਰਦਿਆ ਆਤਮਰੱਖਿਆ ਵਿੱਚ ਫਾਇਰਿੰਗ ਕੀਤੀ। ਜਿਸ ਦੌਰਾਨ ਗੱਡੀ ਵਿੱਚ ਸਵਾਰਦੋਨੋਵਿਅਕਤੀ ਜਖਮੀ ਹੋ ਗਏ।ਜਿਹਨਾਂ ਨੂੰ ਇਲਾਜ ਲਈ ਤੁਰੰਤ ਹਸਪਤਾਲਦਾਖਲ ਕਰਵਾਇਆ ਗਿਆ। ਇਸਤੋਂ ਬਾਅਦ ਬੀਤੇ ਕੱਲ ਇਹਨਾਂ ਦੇ 02 ਹੋਰ ਸਾਥੀਆਂਲਵਦੀਪ ਸਿੰਘ ਉਰਫ ਲਵਲਾ ਵਾਸੀ ਬਹਿਬਲ ਕਲਾ ਅਤੇ ਗੁਰਪ੍ਰੀਤ ਸਿੰਘ ਉਰਫ ਵੈਲੀ ਵਾਸੀ ਬਹਿਬਲ ਕਲਾ ਨੂੰ 32 ਬੋਰ ਪਿਸਟਲ ਅਤੇ 03 ਕਾਰਤੂਸਾ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।

ਇਹ ਵੀ ਪੜ੍ਹੋ ਐਮ.ਐਸ.ਪੀ. ਪੇਮੈਂਟ ਫਰੌਡ: ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਡਿਵੀਜ਼ਨ ਵੱਲੋਂ ਅਨਾਜ ਖਰੀਦ ਪੋਰਟਲ ਨਾਲ ਛੇੜਛਾੜ ਦੇ ਦੋਸ਼ ਹੇਠ ਚਾਰ ਵਿਅਕਤੀ ਗ੍ਰਿਫਤਾਰ

ਇਹ ਦੋਸ਼ੀਮੁਕੱਦਮਾ ਨੰਬਰ 79 ਮਿਤੀ 28.09.2024 ਅ/ਧ 312/111/223,55 ਬੀ.ਐਨ.ਐਸ 25(6)(7)27/54/59 ਅਸਲਾ ਐਕਟ ਥਾਣਾ ਬਾਜਾਖਾਨਾ ਵਿੱਚ ਲੋੜੀਦੇ ਸਨ।ਉਨ੍ਹਾਂ ਦਸਿਆ ਕਿ ਇਹਨਾਂ ਦੇ 03ਸਾਥੀਆਂਜਸਕਰਨ ਸਿੰਘ ਉਰਫ ਵਿੱਕੀ ਪੁੱਤਰ ਸੁਰਜੀਤ ਸਿੰਘ ਵਾਸੀ ਬਹਿਬਲ ਕਲਾ,ਅਕਾਸ਼ਦੀਪ ਸਿੰਘ ਪੁੱਤਰ ਮਨਦੀਪ ਸਿੰਘ ਵਾਸੀ ਨਾਨਕਸਰ, ਜਿਲਾ ਫਰੀਦਕੋਟਨੂੰ ਪਹਿਲਾ ਹੀ ਮਿਤੀ 28.09.2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪਵਨਦੀਪ ਸਿੰਘ ਉਰਫ ਪਵਨਾ ਪੁੱਤਰ ਬੱਗਾ ਸਿੰਘ ਵਾਸੀ ਬਰਗਾੜੀ ਨੂੰ ਮਿਤੀ 12.11.2024 ਨੂੰਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਉਸ ਸਮੇਂ ਇਹਨਾਂ ਪਾਸੋ10 ਜਿੰਦਾ ਕਾਰਤੂਸ 30 ਬੋਰ, 25 ਜਿੰਦਾ ਕਾਰਤੂਸ 32 ਬੋਰ, ਇੱਕ ਤਲਵਾਰ, ਇੱਕ ਰਾਈਫਲ 12 ਬੋਰ ਪੰਪ ਐਕਸ਼ਨ, ਕੁੱਲ 18 ਰੌਦ ਜਿੰਦਾ 12 ਬੋਰ, 02 ਲੱਖ 07 ਹਜਾਰ ਰੁਪਏ ਬਰਾਮਦਗੀ ਕੀਤੀ ਗਈ ਸੀ। ਇਸ ਉਪਰੰਤ ਮਿਤੀ 30.09.2024 ਨੂੰ ਉਕਤ ਮੁਕੱਦਮੇ ਵਿੱਚ 02 ਗੱਡੀਆਂ ਵੀ ਬਰਾਮਦ ਕੀਤੀਆਂ ਗਈਆ ਸਨ।ਐਸ.ਐਸ.ਪੀ ਨੇ ਅੱਗੇ ਦੱਸਿਆ ਗਿਆ ਕਿ ਗੈਗਸਟਰ ਹਰਸਿਮਰਨਜੀਤ ਉਰਫ ਸਿੰਮਾ ਅਤੇ ਉਸਦੇ ਇਹ ਸਾਥੀ ਆਪਣੇ ਨਾਲ ਅਸਲਾ ਲੈ ਕੇ ਚਲਦੇ ਸਨ, ਜਿਹੜਾ ਕਿ ਇਹਨਾਂ ਦੇ ਨਾਮ ਪਰ ਰਜਿਸਟਰ ਵੀ ਨਹੀ ਸੀ। ਇਸ ਤੋ ਇਲਾਵਾ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਹ ਆਮ ਪਬਲਿਕ ਦੇ ਲਾਇੰਸੰਸੀ ਹਥਿਆਰਾ ਦੀ ਵਰਤੋ ਨਜਾਇਜ ਗਤੀਵਿਧੀਆਂ ਵਿੱਚ ਕਰਦੇ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here