ਸਰਦੂਲਗੜ੍ਹ ਤੋਂ ਕੀਰਤਪੁਰ ਸਾਹਿਬ ਫੁੱਲ ਪਾਉਣ ਚੱਲੇ ਪ੍ਰਵਾਰ ਦੀ ਗੱਡੀ ਦਾ ਹਾਦਸਾ ਹੋਣ ਕਾਰਨ ਦੋ ਦੀ ਹੋਈ ਮੌ+ਤ ਤੇ ਪੰਜ ਜਖ਼ਮੀ

0
491

ਫ਼ਤਿਹਗੜ੍ਹ ਸਾਹਿਬ, 9 ਜਨਵਰੀ: ਅੱਜ ਜ਼ਿਲ੍ਹੇ ਵਿਚ ਵਾਪਰੇ ਇੱਕ ਦਰਦਨਾਕ ਹਾਦਸੇ ਦੇ ਵਿਚ ਦੋ ਜਣਿਆਂ ਦੀ ਮੌਤ ਹੋਣ ਅਤੇ ਪੰਜ ਜਣਿਆਂ ਦੇ ਜਖ਼ਮੀ ਹੋਣ ਦੀ ਸੂਚਨਾ ਹੈ। ਇਹ ਹਾਦਸਾ ਪਿੰਡ ਜੱਲਾ ਅਤੇ ਸੋਢਾ ਦੇ ਵਿਚਕਾਰ ਵਾਪਰਿਆ, ਜਿੱਥੇ ਇੱਕ ਮੋੜ ’ਤੇ ਬੇਕਾਬੁੂ ਹੋਈ ਇਟਿਗਾ ਕਾਰ ਸਿੱਧੀ ਦਰੱਖਤ ਵਿਚ ਜਾ ਵੱਜੀ। ਕਾਰ ਵਿਚ ਸਵਾਰ ਪ੍ਰਵਾਰ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਦਾ ਰਹਿਣ ਵਾਲਾ ਦਸਿਆ ਜਾ ਰਿਹਾ, ਜਿਹੜੇ ਆਪਣੇ ਕਿਸੇ ਰਿਸ਼ਤੇਵਾਰ ਦੇ ਫੁੱਲ ਪਾਉਣ ਲਈ ਕੀਰਤਪੁਰ ਸਾਹਿਬ ਜਾ ਰਹੇ ਸਨ। ਮ੍ਰਿਤਕਾਂ ਦੀ ਪਹਿਚਾਣ ਹਰਜਿੰਦਰ ਸਿੰਘ (65 ਸਾਲ) ਪੁੱਤਰ ਜਰਨੈਲ ਸਿੰਘ ਅਤੇ ਬਲਵੀਰ ਸਿੰਘ (60 ਸਾਲ) ਪੁੱਤਰ ਦਾਰਾ ਸਿੰਘ ਵਾਸੀ ਸਰਦੂਲਗੜ੍ਹ ਦੇ ਤੌਰ ’ਤੇ ਹੋਈ।

ਇਹ ਵੀ ਪੜ੍ਹੋ ਫਰੀਦਕੋਟ ਪੁਲਿਸ ਵੱਲੋਂ ਗੈਗਸਟਰ ਸਿੰਮਾ ਬਹਿਬਲ (ਬੰਬੀਹਾ ਗੈਗ) ਦੇ 5 ਹੋਰ ਗੁਰਗੇ ਕਾਬੂ

ਇਸ ਕਾਰ ਵਿਚ ਕੁੱਲ ਸੱਤ ਜਣੇ ਸਵਾਰ ਸਨ। ਬਾਕੀ ਪੰਜ ਜਣੇ ਵੀ ਗੰਭੀਰ ਜਖ਼ਮੀ ਹੋ ਗਏ, ਜਿੰਨ੍ਹਾਂ ਨੂੰ ਫ਼ਤਿਹਗੜ੍ਹ ਸਾਹਿਬ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਅ। ਜਖ਼ਮੀਆਂ ਦੀ ਪਹਿਚਾਣ ਨਛੱਤਰ ਸਿੰਘ, ਗੁਰਦੀਪ ਸਿੰਘ, ਜਸਪਿੰਦਰ ਕੌਰ, ਅਰਸ਼ਦੀਪ ਕੌਰ ਤੇ ਰਾਣੀ ਕੌਰ ਵਜੋਂ ਹੋਈ ਹੈ। ਘਟਨਾ ਦਾ ਪਤਾ ਚੱਲਦੇ ਹੀ ਜ਼ਿਲ੍ਹਾ ਪੁਲਿਸ ਦੇ ਅਧਿਕਾਰੀਆਂ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਕਰਨ ਤੋਂ ਇਲਾਵਾ ਹਸਪਤਾਲ ਵਿਚ ਦਾਖ਼ਲ ਜਖ਼ਮੀਆਂ ਦੇ ਬਿਆਨ ਲਏ ਗਏ, ਜਿਸਤੋਂ ਬਾਅਦ ਧਾਰਾ 174 ਦੀ ਕਾਰਵਾਈ ਕੀਤੀ ਗਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

 

LEAVE A REPLY

Please enter your comment!
Please enter your name here