ਧੁੰਦ ਕਾਰਨ ਵਾਪਰਿਆਂ ਵੱਡਾ ਹਾਦਸਾ; ਸਲੀਪਰ ਬੱਸ ਵੱਜਣ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਲਟਕੀ,ਦੇਖੋ ਵੀਡਿਓ

Date:

spot_img

ਫ਼ਿਲੌਰ, 10 ਜਨਵਰੀ: ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਸਾਫ਼ ਮੌਸਮ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਮੁੜ ਪੰਜਾਬ ਦੇ ਵਿਚ ਧੁੰਦ ਤੇ ਚਿੱਟੇ ਕੋਹਰੇ ਦੀ ਚਾਦਰ ਨੇ ਘੇਰ ਲਿਆ। ਇਸ ਧੁੰਦ ਦੇ ਕਾਰਨ ਅੱਜ ਤੜਕਸਾਰ ਫ਼ਿਲੌਰ ਫ਼ਲਾਈਓਵਰ ਉਪਰ ਇੱਕ ਵੱਡਾ ਹਾਦਸਾ ਵਾਪਰ ਗਿਆ, ਜਿਸਦੇ ਵਿਚ ਇੱਕ ਸਲੀਪਰ ਬੱਸ ਅੱਗੇ ਜਾ ਰਹੀ ਰੋਡਵੇਜ਼ ਦੀ ਬੱਸ ਵਿਚ ਜਾ ਵੱਜੀ, ਜਿਸ ਕਾਰਨ ਰੋਡਵੇਜ਼ ਦੀ ਬੱਸ ਘੁੰਮਦੀ ਹੋਈ ਫ਼ਲਾਈਓਵਰ ਦੀ ਰੇÇਲੰਗ ਤੋੜਦੀ ਹੋਈ ਅੱਧੀ ਹੇਠਾਂ ਵੱਲ ਲਮਕ ਗਈ।

ਇਹ ਵੀ ਪੜ੍ਹੋ ਸਰਦੂਲਗੜ੍ਹ ਤੋਂ ਕੀਰਤਪੁਰ ਸਾਹਿਬ ਫੁੱਲ ਪਾਉਣ ਚੱਲੇ ਪ੍ਰਵਾਰ ਦੀ ਗੱਡੀ ਦਾ ਹਾਦਸਾ ਹੋਣ ਕਾਰਨ ਦੋ ਦੀ ਹੋਈ ਮੌ+ਤ ਤੇ ਪੰਜ ਜਖ਼ਮੀ

ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਿਸੇ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਹਾਲਾਂਕਿ ਕੁੱਝ ਇੱਕ ਸਵਾਰੀਆਂ ਦੇ ਸੱਟਾਂ ਜਰੂਰ ਲੱਗੀਆਂ। ਘਟਨਾ ਤੋਂ ਬਾਅਦ ਬੱਸ ਦੇ ਵਿਚਕਾਰ ਲਮਕਣ ਕਾਰਨ ਟਰੈਫ਼ਿਕ ਜਾਮ ਹੋ ਗਿਆ ਤੇ ਪੁਲਿਸ ਮੌਕੇ ’ਤੇ ਪੁੱਜੀ। ਸੂਚਨਾ ਮੁਤਾਬਕ ਯੂਪੀ ਰੋਡਵੇਜ਼ ਦੀ ਇਹ ਬੱਸ (ਨੰਬਰ UP78HK-1138 ) ਅੰਮ੍ਰਿਤਸਰ ਤੋਂ ਅੰਬਾਲਾ ਵੱਲ ਜਾ ਰਹੀ ਸੀ। ਇਸ ਦੌਰਾਨ ਜਦ ਇਹ ਬੱਸ ਫ਼ਿਲੌਰ ਫ਼ਲਾਈਓਵਰ ਉਪਰ ਜਾ ਰਹੀ ਸੀ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ ਰਫ਼ਤਾਰ ਸਲੀਪਰ ਬੱਸ ਨੇ ਟੱਕਰ ਮਾਰ ਦਿੱਤੀ।

ਇਹ ਵੀ ਪੜ੍ਹੋ ‘ਆਪ’ ਨੇ ਪੰਜਾਬ ਭਰ ਵਿੱਚ ਕਈ ਨਗਰ ਕੌਂਸਲਾਂ ਵਿੱਚ ਦਰਜ ਕੀਤੀ ਸ਼ਾਨਦਾਰ ਜਿੱਤ

ਇਹ ਟੱਕਰ ਬਹੁਤ ਭਿਆਨਕ ਸੀ। ਜਿਸਦੇ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਹੀ ਘੁੰਮ ਗਈ ਅਤੇ ਅੱਧੀ ਪੁਲ ਦੇ ਹੇਠਾਂ ਵੱਲ ਲਮਕ ਗਈ। ਜੇਕਰ ਇਹ ਬੱਸ ਹੇਠਾਂ ਡਿੱਗ ਪੈਂਦੀ ਤਾਂ ਇਸਦੇ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦੀ ਸੀ, ਕਿਉਂਕਿ ਹੇਠਾਂ ਸ਼ਹਿਰ ਵਾਲੀ ਸੜਕ ਹੋਣ ਕਾਰਨ ਹਰ ਵਕਤ ਵੱਡੀ ਆਵਾਜ਼ਾਈ ਚੱਲਦੀ ਰਹਿੰਦੀ ਹੈ। ਫ਼ਿਲਹਾਲ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਬੱਸਾਂ ਨੂੰ ਸਾਈਡ ’ਤੇ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...