ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਨਾਮਜਦਗੀਆਂ ਹੋਈਆਂ ਸ਼ੁਰੂ, ਵੋਟਾਂ 5 ਨੂੰ

0
65

ਨਵੀਂ ਦਿੱਲੀ, 10 ਜਨਵਰੀ: ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਲਈ ਜੀਣ-ਮਰਨ ਦਾ ਸਵਾਲ ਬਣੀਆਂ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਲਈ ਅੱਜ ਸ਼ੁੱਕਰਵਾਰ ਤੋਂ ਨਾਮਜਦਗੀਆਂ ਦਾ ਕੰਮ ਸ਼ੁਰੂ ਹੋ ਗਿਆ ਹੈ। 5 ਫ਼ਰਵਰੀ ਨੂੰ ਹੋਣ ਵਾਲੀਆਂ ਵੋਟਾਂ ਦੇ ਲਈ ਨਾਮਜਦਗੀਆਂ ਦਾ ਇਹ ਕੰਮ 17 ਜਨਵਰੀ ਤੱਕ ਚੱਲਣਾ ਹੈ, ਜਦਕਿ ਕਾਗਜ਼ਾਂ ਦੀ ਪੜਤਾਲ 18 ਨੂੰ ਹੋਵੇਗੀ ਤੇ 20 ਜਨਵਰੀ ਤੱਕ ਕਾਗਜ਼ ਵਾਪਸ ਲਏ ਜਾਣਗੇ। ਬੇਸ਼ੱਕ ਵੋਟਾਂ 5 ਨੂੰ ਪੈਣਗੀਅ ਪ੍ਰੰਤੂ ਇਸਦੇ ਨਤੀਜ਼ੇ 8 ਫ਼ਰਵਰੀ ਨੂੰ ਐਲਾਨੇ ਜਾਣਗੇ।

ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਅੱਜ ਮਿਲੇਗਾ ‘ਪਲੇਠਾ’ ਮੇਅਰ, ਸੱਦੀ ਮੀਟਿੰਗ

ਦਿੱਲੀ ਦੇ ਵਿਚ ਇਸ ਵਾਰ ਕੁੱਲ ਵੋਟਰ 1 ਕਰੋੜ 55 ਲੱਖ 24 ਹਜ਼ਾਰ 858 ਹਨ, ਜੋਕਿ ਦਿੱਲੀ ਦੀਆਂ ਕੁੱਲ 70 ਸੀਟਾਂ ’ਤੇ ਖੜੇ ਹੋਣ ਵਾਲੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਸਭ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ ਤੇ ਦਿੱਲੀ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਤੋਂ ਵਲੰਟੀਅਰਾਂ, ਵਿਧਾਇਕ, ਮੰਤਰੀ ਆਦਿ ਚੋਣਾਂ ਲਈ ਘਰ ਘਰ ਜਾ ਰਹੇ ਹਨ। ਦੂਜੇ ਪਾਸੇ ਕਾਂਗਰਸ ਅਤੇ ਭਾਜਪਾ ਵੱਲੋਂ ਹਾਲੇ ਤੱਕ ਕੁੱਝ ਉਮੀਦਵਾਰਾਂ ਦਾ ਐਲਾਨ ਕਰਨਾ ਬਾਕੀ ਹੈ। ਇੰਨ੍ਹਾਂ ਚੋਣਾਂ ਲਈ ਆਪ ਲੀਡਰਸ਼ਿਪ ਤੇ ਭਾਜਪਾ ਲਗਾਤਾਰ ਇੱਕ ਦੂਜੇ ਵਿਰੁਧ ਬਿਆਨ ਦਾਗ ਰਹੇ ਹਨ।

ਇਹ ਵੀ ਪੜ੍ਹੋ ਧੁੰਦ ਕਾਰਨ ਵਾਪਰਿਆਂ ਵੱਡਾ ਹਾਦਸਾ; ਸਲੀਪਰ ਬੱਸ ਵੱਜਣ ਕਾਰਨ ਰੋਡਵੇਜ਼ ਦੀ ਬੱਸ ਫ਼ਲਾਈਓਵਰ ’ਤੇ ਲਟਕੀ

ਆਮ ਆਦਮੀ ਪਾਰਟੀ ਲਗਾਤਾਰ ਪਿਛਲੀਆਂ ਤਿੰਨ ਚੋਣਾਂ ਤੋਂ ਇੱਥੈ ਆਪਣੀ ਸਰਕਾਰ ਬਣਾਉਂਦੀ ਆ ਰਹੀ ਹੈ ਤੇ ਹੁਣ ਚੌਥੀ ਵਾਰ ਸਰਕਾਰ ਬਣਾਉਣ ਲਈ ਪੂਰਾ ਸਿਰਤੋੜ ਯਤਨ ਕੀਤਾ ਜਾ ਰਿਹਾ। ਇਸਦੇ ਲਈ ਪਾਰਟੀ ਦੀ ਸਰਕਾਰ ਵੱਲੋਂ ਕੋਈ ਜਨਤਕ ਸਕੀਮਾਂ ਦਾ ਐਲਾਨ ਕੀਤਾ ਜਾ ਚੁੱਕਿਆ ਹੈ, ਜਿਸਦੇ ਵਿਚ ਔਰਤਾਂ ਨੂੰ ਹਰ ਮਹੀਨੇ 2100-2100 ਰੁਪਏ ਦੇਣ ਦਾ ਵੀ ਵਾਅਦਾ ਕੀਤਾ ਗਿਆ। ਦੂਜੇ ਪਾਸੇ ਭਾਜਪਾ ਵੱਲੋਂ ਕਾਂਗਰਸ ਦੀ ਬਜਾਏ ਸਿਰਫ਼ ਆਪ ਤੇ ਖ਼ਾਸਕਰ ਅਰਵਿੰਦ ਕੇਜਰੀਵਾਲ ਨੂੰ ਘੇਰਣ ਦਾ ਯਤਨ ਕੀਤਾ ਜਾ ਰਿਹਾ। ਆਪ ਵੱਲੋਂ ਭਾਜਪਾ ਦੇ ਨਾਲ-ਨਾਲ ਕਾਂਗਰਸ ਉਪਰ ਵੀ ਭਾਜਪਾ ਨਾਲ ਰਲੇ ਹੋਣ ਦੇ ਦੋਸ਼ ਲਗਾਏ ਗਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here