Big News: ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਬਣੇ ਪਟਿਆਲਾ ਨਗਰ ਨਿਗਮ ਦੇ ਮੇਅਰ

0
251

ਹਰਿੰਦਰ ਸਿੰਘ ਕੋਹਲੀ ਸੀਨੀ ਡਿਪਟੀ ਮੇਅਰ ਤੇ ਜਗਦੀਪ ਜੱਗਾ ਬਣੇ ਡਿਪਟੀ ਮੇਅਰ
ਪਟਿਆਲਾ, 10 ਜਨਵਰੀ: ਤਿੰਨ ਸਾਲ ਪਹਿਲਾਂ ਪੰਜਾਬ ਦੇ ਵਿਚ 92 ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੂੰ ਅੱਜ ਸ਼ੁੱਕਰਵਾਰ ਨੂੰ ਸੂਬੇ ਵਿਚ ਅਜ ਆਪਣਾ ਪਹਿਲਾਂ ਮੇਅਰ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਟਕਸਾਲੀ ਵਲੰਟੀਅਰ ਕੁੰਦਨ ਗੋਗੀਆ ਪਟਿਆਲਾ ਦੇ ਮੇਅਰ ਬਣਨ ਵਿਚ ਸਫ਼ਲ ਰਹੇ ਹਨ। ਇਹ ਚੋਣ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੀ ਅਗਵਾਈ ਹੇਠ ਹੋਈ।

ਇਹ ਵੀ ਪੜ੍ਹੋ ਲੁਧਿਆਣਾ ’ਚ ‘ਆਪ’ ਨੇ ਕਾਂਗਰਸ ਅਤੇ ਭਾਜਪਾ ਨੂੰ ਦਿੱਤਾ ਵੱਡਾ ਝਟਕਾ, 3 ਕੋਂਸਲਰ ਕੀਤੇ ਸ਼ਾਮਲ

ਸੂਚਨਾ ਮੁਤਾਬਕ ਸਰਬਸੰਮਤੀ ਨਾਲ ਸ਼੍ਰੀ ਗੋਗੀਆ ਨੂੰ ਮੇਅਰ ਤੋਂ ਇਲਾਵਾ ਹਰਿੰਦਰ ਸਿੰਘ ਕੋਹਲੀ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਜਗਦੀਪ ਜੱਗਾ ਨੂੰ ਡਿਪਟੀ ਮੇਅਰ ਚੁਣਿਆ ਗਿਆ। ਆਪ ਨੂੰ 21 ਦਸੰਬਰ ਨੂੰ ਹੋਈਆਂ ਚੋਣਾਂ ਵਿਚ ਕੁੱਲ 43 ਸੀਟਾਂ ’ਤੇ ਜਿੱਤ ਹਾਸਲ ਹੋਈ ਸੀ। ਸਨ ਜਦਕਿ ਕਾਂਗਰਸ ਤੇ ਭਾਜਪਾ ਨੂੰ 4-4 ਅਤੇ ਅਕਾਲੀ ਦਲ ਨੂੰ ਸਿਰਫ਼ 2 ਹੀ ਸੀਟਾਂ ਮਿਲੀਆਂ ਸਨ।

ਇਹ ਵੀ ਪੜ੍ਹੋ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਅੱਜ ਮਿਲੇਗਾ ‘ਪਲੇਠਾ’ ਮੇਅਰ, ਸੱਦੀ ਮੀਟਿੰਗ

ਪਟਿਆਲਾ ਦੇ ਮੇਅਰ ਬਣਨ ਤੋਂ ਬਾਅਦ ਨਵੇਂ ਬਣੇ ਮੇਅਰ ਕੁੰਦਨ ਗੋਗੀਆ ਨੇ ਖ਼ੁਸੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ‘‘ ਪਾਰਟੀ ਹਾਈਕਮਾਂਡ ਨੇ ਉਸਦੇ ਉਪਰ ਵੱਡਾ ਵਿਸਵਾਸ਼ ਜਤਾਇਆ ਹੈ ਤੇ ਉਹ ਇਸ ਵਿਸਵਾਸ਼ ਉਪਰ ਖਰ੍ਹਾ ਉਤਰਨਗੇ। ’’ ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਕੋਂਸਲਰਾਂ ਤੇ ਲੋਕਾਂ ਨੂੰ ਨਾਲ ਲੈ ਕੇ ਪੂੁਰੇ ਦਿਲ ਨਾਲ ਅਜਿਹੇ ਕੰਮ ਕਰਨਗੇ, ਜਿਸਦੇ ਨਾਲ ਲੋਕ ਆਪ ਨੂੰ ਯਾਦ ਕਰਨਗੇ।

ਇਹ ਵੀ ਪੜ੍ਹੋ ਦਿੱਲੀ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਨਾਮਜਦਗੀਆਂ ਹੋਈਆਂ ਸ਼ੁਰੂ, ਵੋਟਾਂ 5 ਨੂੰ

ਇਸ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਕੈਬਨਿਟ ਮੰਤਰੀ ਡਾ ਬਲਵੀਰ ਸਿੰਘ ਤੇ ਹੋਰਨਾਂ ਵਿਧਾਇਕਾਂ ਦੀ ਅਗਵਾਈ ਹੇਠ ਹੋਈ ਹਰਮੀਤ ਪਠਾਨਮਾਜ਼ਰਾ, ਅਜੀਤਪਾਲ ਸਿੰਘ ਕੋਹਲੀ, ਪਾਰਟੀ ਦੇ ਆਗੂ ਡਾ ਸੰਨੀ ਆਹਲੂਵਾਲੀਆ ਸਹਿਤ ਲੀਡਰਸ਼ਿਪ ਦੇ ਵੱਡੇ ਆਗੂ ਪੁੱਜੇ। ਇਸ ਮੌਕੇ ਅਮਨ ਅਰੋੜਾ ਨੇ ਸਮੂਹ ਕੋਂਸਲਰਾਂ ਤੇ ਪਟਿਆਲਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here