👉ਪੰਜਾਬ ਵਿੱਚ ਫੂਡ ਖੇਤਰ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ਬੇਹੱਦ ਉੱਜਵਲ: ਸੌਂਦ
ਇੰਡਸ ਫੂਡ ਮੇਲੇ ਦੌਰਾਨ ਫੂਡ ਖੇਤਰ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਉੱਚ ਪੱਧਰੀ ਮੀਟਿੰਗ
ਚੰਡੀਗੜ੍ਹ, 10 ਜਨਵਰੀ: ਪੰਜਾਬ ਦੇ ਉਦਯੋਗ ਤੇ ਵਣਜ ਅਤੇ ਪੰੂਜੀ ਨਿਵੇਸ਼ ਪ੍ਰੋਤਸਾਹਨ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੇਸ਼ ਵਿਦੇਸ਼ ਦੀਆਂ ਫੂਡ ਕੰਪੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਨ ਦਾ ਸੱਦਾ ਦਿੱਤਾ ਹੈ। ਨੋਇਡਾ ਵਿਖੇ ਟ੍ਰੇਡ ਪ੍ਰਮੋਸ਼ਨ ਕਾਊਂਸਲ ਆਫ ਇੰਡੀਆ (ਟੀਪੀਸੀਆਈ) ਅਤੇ ਕੇਂਦਰ ਸਰਕਾਰ ਦੇ ਵਣਜ ਮੰਤਰਾਲੇ ਦੇ ਸਹਿਯੋਗ ਨਾਲ ਚੱਲ ਰਹੇ ਅੱਠਵੇਂ ਇੰਡਸ ਫੂਡ ਮੇਲੇ ਦੌਰਾਨ ਫੂਡ ਖੇਤਰ ਦੇ 40 ਦੇ ਕਰੀਬ ਮੈਨੇਜਿੰਗ ਡਾਇਰੈਕਟਰਾਂ ਅਤੇ ਸੀਈਓਜ਼ ਨੂੰ ਸੰਬੋਧਨ ਕਰਦਿਆਂ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਫੂਡ ਖੇਤਰ ‘ਚ ਨਿਵੇਸ਼ ਦੀਆਂ ਸੰਭਾਵਨਾਵਾਂ ਬਹੁਤ ਉੱਜਵਲ ਹਨ ਕਿਉਂ ਕਿ ਪੰਜਾਬ ਦੇ ਲਜੀਜ਼ ਖਾਣਿਆਂ ਬਾਰੇ ਜਗ ਜਾਹਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਾਣਿਆਂ ਪ੍ਰਤੀ ਪੂਰੀ ਦੁਨੀਆਂ ਵਿੱਚ ਖਿੱਚ ਹੈ ਅਤੇ ਦੇਸ਼ ਵਿਦੇਸ਼ ਦੇ ਲੋਕ ਪੰਜਾਬੀ ਖਾਣਿਆਂ ਅਤੇ ਜ਼ਾਇਕੇ ਦਾ ਆਨੰਦ ਮਾਣਦੇ ਹਨ।
ਇਹ ਵੀ ਪੜ੍ਹੋ ਡਾ. ਬਲਜੀਤ ਕੌਰ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਦਾ ਲਿਆ ਜਾਇਜ਼ਾ
ਸੌਂਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਟੀਚਾ ਸੂਬੇ ਦੇ ਫੂਡ ਖੇਤਰ ਨੂੰ ਗਲੋਬਲ ਪੱਧਰ ਤੱਕ ਲਿਜਾਣਾ ਹੈ ਅਤੇ ਪੰਜਾਬ ਸਰਕਾਰ ਸੂਬੇ ਦੇ ਵੇਰਕਾ, ਸੋਹਣਾ, ਫਾਈਵ ਰਿਵਰਜ਼ ਅਤੇ ਹੋਰ ਬਰਾਂਡਾਂ ਨੂੰ ਅੰਤਰ-ਰਾਸ਼ਟਰੀ ਪੱਧਰ ‘ਤੇ ਸਥਾਪਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਾਣਿਆਂ ਤੇ ਫੂਡ ਉਤਪਾਦਾਂ ਦੀ ਕੌਮਾਂਤਰੀ ਪੱਧਰ ਉੱਤੇ ਮੰਗ ਦਿਨੋਂ ਦਿਨ ਵੱਧ ਰਹੀ ਹੈ।ਇਸ ਮੌਕੇ ਉਨ੍ਹਾਂ ਨਿਵੇਸ਼ਕਾਂ ਤੇ ਉਦਯੋਗਾਂ ਦੀ ਸਹੂਲਤ ਲਈ ਸਿੰਗਲ ਵਿੰਡੋ ਪ੍ਰਣਾਲੀ ਤੇ ਇੰਨਵੈਸਟ ਪੰਜਾਬ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ। ਕਈ ਕੰਪਨੀਆਂ ਦੇ ਨੁਮਾਇੰਦਿਆਂ ਨੇ ਇਸ ਮੌਕੇ ਪੰਜਾਬ ਵਿੱਚ ਨਿਵੇਸ਼ ਕਰਨ ਦੀ ਇੱਛਾ ਜਤਾਈ ਅਤੇ ਮਸਾਲਿਆਂ, ਫੂਡ ਪ੍ਰੋਸੈਸਿੰਗ, ਫਲਾਂ ਤੇ ਸਬਜ਼ੀ ਦੀ ਪ੍ਰੋਸੈਸਿੰਗ ਸਬੰਧੀ ਜਲਦ ਆਪਣੇ ਪ੍ਰਸਤਾਵ ਪੇਸ਼ ਕਰਨ ਦੀ ਗੱਲ ਆਖੀ।
ਇਹ ਵੀ ਪੜ੍ਹੋ Big News: ਆਮ ਆਦਮੀ ਪਾਰਟੀ ਦੇ ਕੁੰਦਨ ਗੋਗੀਆ ਬਣੇ ਪਟਿਆਲਾ ਨਗਰ ਨਿਗਮ ਦੇ ਮੇਅਰ
ਉਦਯੋਗ ਮੰਤਰੀ ਨੇ ਕੈਨੇਡਾ, ਆਸਟ੍ਰੇਲੀਆ, ਚੀਨ ਅਤੇ ਅਮਰੀਕਾ ਦੇ ਨਿਵੇਸ਼ਕਾਂ ਨਾਲ ਵੱਖਰੇ ਤੌਰ ‘ਤੇ ਮੁਲਾਕਾਤਾਂ ਕੀਤੀਆਂ ਅਤੇ ਪੰਜਾਬ ਵਿੱਚ ਨਿਵੇਸ਼ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਲਦੀਰਾਮ ਦੇ ਮਾਲਕ ਮਨੋਹਰ ਲਾਲ ਸਮੇਤ ਦੇਸ਼ ਦੀਆਂ ਬਹੁਤ ਸਾਰੀਆਂ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਵੀ ਮੀਟਿੰਗ ਕੀਤੀ।ਬਾਅਦ ਵਿੱਚ ਤਰੁਨਪ੍ਰੀਤ ਸਿੰਘ ਸੌਂਦ ਨੇ ਮੇਲੇ ਵਿੱਚ ਲੱਗੀਆਂ 1500 ਦੇ ਕਰੀਬ ਪ੍ਰਦਰਸ਼ਨੀਆਂ ਵਿੱਚੋਂ ਕਈ ਸਟਾਲਾਂ ਦਾ ਦੌਰਾ ਕੀਤਾ। ਉਨ੍ਹਾਂ ਲੈਬਨਾਨ, ਪੁਰਤਗਾਲ, ਚੀਨ ਅਤੇ ਤੁਰਕੀ ਦੇ ਫੂਡ ਸਟਾਲਾਂ ‘ਤੇ ਜਾ ਕੇ ਇਨ੍ਹਾਂ ਮੁਲਕਾਂ ਦੇ ਖਾਣਿਆਂ ਦਾ ਜ਼ਾਇਕਾ ਵੀ ਲਿਆ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ, ਇਨਵੈਸਟ ਪੰਜਾਬ ਦੇ ਸੀਈਓ ਡੀਪੀਐਸ ਖਰਬੰਦਾ ਅਤੇ ਟੀਪੀਸੀਆਈ ਦੇ ਚੇਅਰਮੈਨ ਮੋਹਿਤ ਸਿੰਗਲਾ ਹਾਜ਼ਰ ਸਨ। ਇਸ ਤੋਂ ਇਲਾਵਾ ਮੀਟਿੰਗ ਵਿੱਚ ਆਬੂ ਧਾਬੀ ਫੂਡ ਹੱਬ ਤੋਂ ਸੁਰੇਸ਼ ਵੈਦਿਆਨਾਥਨ, ਖਿਮਜੀ ਰਮਦਾਸ (ਓਮਾਨ) ਤੋਂ ਰੁਪੇਸ਼ ਮਹਿਤਾ, ਮੁਰੂਗਨ ਗਰੁੱਪ (ਸਿੰਗਾਪੁਰ) ਤੋਂ ਕਲੱਈ ਮੇਯੱਪਨ ਰਾਮਾਲੰਿਗਮ, ਓਚਨ (ਰੂਸ) ਤੋਂ ਅਲਫੇਰੋਵਾ, ਅਲ ਮਦੀਨਾ ਗਰੁੱਪ (ਯੂਏਈ) ਤੋਂ ਆਨੰਦਾ ਕੁਮਾਰ, ਜੈਪਟੋ ਤੋਂ ਅਸ਼ੋਕ ਕੁਮਾਰ, ਸਵੀਗੀ ਤੋਂ ਹਿਮਾਂਸ਼ੂ ਵਾਹੀ, ਭੀਖਾ ਰਾਮ ਭੂਜੀਆ ਤੋਂ ਆਸ਼ੀਸ਼ ਅਗਰਵਾਲ, ਐਵਰੈਸਟ ਸਪਾਈਸ ਤੋਂ ਆਕਾਸ਼ ਸ਼ਾਹ, ਵਾਹਗ ਬੱਕਰੀ ਚਾਹ ਗਰੁੱਪ ਤੋਂ ਸੰਜੇ ਸਿੰਗਲ ਅਤੇ ਵਾਅੋ ਮੋਮਜ਼ ਤੋਂ ਮਿਠੁਨ ਅਪਾਹਿਆ ਸਮੇਤ ਹੋਰ ਫੂਡ ਕੰਪਨੀਆਂ ਦੇ ਨੁਮਾਇੰਦੇ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਉਦਯੋਗ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੌਮੀ ਤੇ ਕੌਮਾਂਤਰੀ ਫੂਡ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ"