ਪੁਲਿਸ ਵੱਲੋਂ ਕੇਂਦਰੀ ਜੇਲ੍ਹ ਵਿਖੇ ਚਲਾਇਆ ਗਿਆ ਸਰਚ ਅਭਿਆਨ

0
58

ਬਠਿੰਡਾ, 10 ਜਨਵਰੀ : ਸੀਨੀਅਰ ਪੁਲਿਸ ਕਪਤਾਨ ਮੈਡਮ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੀ ਨਰਿੰਦਰ ਸਿੰਘ, ਐੱਸ.ਪੀ (ਸਿਟੀ) ਦੀ ਅਗਵਾਈ ਹੇਠ ਬਠਿੰਡਾ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਹੋਰ ਗਤੀਵਿਧੀਆਂ ਤੇ ਨਜ਼ਰ ਰੱਖਣ ਲਈ ਸੈਂਟਰਲ ਜੇਲ੍ਹ ਬਠਿੰਡਾ ਵਿਖੇ ਅੱਜ ਸਰਚ ਅਭਿਆਨ ਕੀਤਾ ਗਿਆ। ਇਸ ਸਰਚ ਅਭਿਆਨ ਦੀ ਅਗਵਾਈ ਐੱਸ.ਪੀ ਸਿਟੀ ਨਰਿੰਦਰ ਸਿੰਘ ਵੱਲੋਂ ਕੀਤੀ ਗਈ ਅਤੇ ਇਸ ਮੌਕੇ ਇੱਕ ਐੱਸ.ਪੀ, 3 ਡੀ.ਐੱਸ.ਪੀਜ਼, 4 ਐੱਸ.ਐੱਚ.ਓਜ਼, ਸੀ.ਆਈ.ਏ-1/2 ਅਤੇ 100 ਦੇ ਕਰੀਬ ਪੁਲਿਸ ਮੁਲਾਜਮ ਮੌਕੇ ਤੇ ਸ਼ਾਮਲ ਸਨ।

ਇਹ ਵੀ ਪੜ੍ਹੋ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ, 1 ਮਾਰਚ ਨੂੰ ਹੋਵੇਗੀ ਪ੍ਰਧਾਨ ਦੀ ਚੋਣ

ਇਸ ਮੌਕੇ ਸ਼੍ਰੀ ਨਰਿੰਦਰ ਸਿੰਘ ਐੱਸ.ਪੀ ਸਿਟੀ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਦੱਸਿਆ ਹੈ ਕਿ ਵੱਖ-ਵੱਖ ਚੈਕਿੰਗ ਟੀਮਾਂ ਬਣਾ ਕੇ ਅੱਜ ਸਵੇਰੇ 7 ਵਜੇ ਕੇਂਦਰੀ ਜੇਲ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਇਹ ਮੁਹਿੰਮ ਤਕਰੀਬਨ 3 ਘੰਟੇ ਤੱਕ ਚੱਲੀ, ਇਸ ਦੌਰਾਨ ਵੱਖ-ਵੱਖ ਟੀਮਾਂ ਵੱਲੋਂ ਜਿਹਨਾਂ ਦੀ ਅਗਵਾਈ ਇੱਕ ਐੱਸ.ਐੱਚ.ਓਜ਼ ਪੱਧਰ ਦਾ ਅਧਿਕਾਰੀ ਕਰ ਰਿਹਾ ਸੀ ਨੇ ਜੇਲ ਦਾ ਚੱਪਾ-ਚੱਪਾ ਖੁੰਗਾਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜੇਲ਼ ਦੇ ਸਾਰੇ ਸਿਕਊਰਟੀ ਜੋਨਾਂ ਅਤੇ ਬੈਰਕਾਂ ਦੀ ਵੀ ਤਲਾਸ਼ੀ ਲਈ ਗਈ, ਜਿਸ ਦੌਰਾਨ 20 ਗਰਾਮ ਹੈਰੋਇਨ ਅਤੇ 4 ਨੁਕੀਲੇ ਹਥਿਆਰ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਤਲਾਸ਼ੀ ਮੁਹਿੰਮਾਂ ਚਲਾਈਆਂ ਜਾਣਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here