ਬਠਿੰਡਾ,10 ਜਨਵਰੀ: ਬੀਤੀ ਅੱਧੀ ਰਾਤ ਜ਼ਿਲ੍ਹੇ ਦੇ ਪਿੰਡ ਦਾਨ ਸਿੰਘ ਵਾਲਾ ਦੇ ਕੋਠੇ ਜੀਵਨ ਸਿੰਘ ਵਾਲਾ ਵਿਖ਼ੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਦਰਜਨਾਂ ਹਮਲਵਰਾ ਵੱਲੋਂ ਤੇਜ਼ ਹਥਿਆਰਾਂ ਨਾਲ ਲੈਸ ਹੋ ਕੇ ਨਾ ਸਿਰਫ ਪੌਣੀ ਦਰਜਨ ਘਰਾਂ ‘ਤੇ ਹਮਲਾ ਬੋਲਿਆ ਗਿਆ ਬਲਕਿ ਉਹਨਾਂ ਨੂੰ ਪੈਟਰੋਲ ਬੰਬ ਸੁੱਟ ਕੇ ਸਾੜ ਵੀ ਦਿੱਤਾ ਗਿਆ। ਹਾਲਾਂਕਿ ਪੀੜਤ ਪਰਿਵਾਰ ਇਸ ਘਟਨਾ ਪਿੱਛੇ ਨਸ਼ਾ ਤਸਕਰਾਂ ਨੂੰ ਜਿੰਮੇਵਾਰ ਠਹਿਰਾ ਰਹੇ ਹਨ ਜਦੋਂ ਕਿ ਪੁਲਿਸ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਦਾ ਮਾਮਲਾ ਦੱਸਣ ਵਿੱਚ ਲੱਗੀ ਹੋਈ ਹੈ। ਹਮਲਾਵਾਰਾਂ ਦੇ ਹੌਸਲੇ ਇੰਨੇਂ ਬੁਲੰਦ ਦੱਸੇ ਜਾ ਰਹੇ ਸਨ ਕਿ ਉਹਨਾਂ ਰਾਤ ਨੂੰ ਕਰੀਬ 12:30 ਵਜੇ ਘਰਾਂ ਵਿੱਚ ਦਾਖਲ ਹੋ ਕੇ ਘੂਕ ਸੁੱਤੇ ਪਏ ਲੋਕਾਂ ਦੀ ਭਾਰੀ ਕੁੱਟਮਾਰ ਕੀਤੀ। ਜਿਸ ਕਾਰਨ ਲੋਕਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ।
ਇਹ ਵੀ ਪੜ੍ਹੋ ਪੁਲਿਸ ਵੱਲੋਂ ਕੇਂਦਰੀ ਜੇਲ੍ਹ ਵਿਖੇ ਚਲਾਇਆ ਗਿਆ ਸਰਚ ਅਭਿਆਨ
ਇਸ ਦੌਰਾਨ ਗੁੰਡਿਆਂ ਵੱਲੋਂ 7 ਤੋਂ 8 ਘਰਾਂ ਵਿੱਚ ਪੈਟਰੋਲ ਬੰਬ ਸੁੱਟ ਕੇ ਉਨ੍ਹਾਂ ਨੂੰ ਸਾੜ ਦਿੱਤਾ ਗਿਆ। ਇਸ ਹਮਲੇ ਦੌਰਾਨ ਪ੍ਰਗਟ ਸਿੰਘ, ਕੇਵਲ ਸਿੰਘ, ਰਣਜੀਤ ਸਿੰਘ, ਮਿੱਠੂ ਸਿੰਘ ਆਦਿ ਜਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਪਰਿਵਾਰ ਗਰੀਬ ਘਰਾਂ ਨਾਲ ਸਬੰਧ ਰੱਖਦੇ ਹਨ। ਇਸ ਘਟਨਾ ਕਾਰਨ ਪੂਰੇ ਪਿੰਡ ਵਿੱਚ ਦਹਿਸ਼ਤ ਦਾ ਮੋਹਲ ਪਾਇਆ ਜਾ ਰਿਹਾ ਹੈ। ਪੀੜਤ ਪਰਵਾਰਾਂ ਵਿਚੋਂ ਇੱਕ ਸਰਬਜੀਤ ਕੌਰ ਪਤਨੀ ਜਲਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਬਸਤੀ ਦੇ ਇੱਕ ਨੌਜਵਾਨ ਰਵਿੰਦਰ ਸਿੰਘ ਉਰਫ ਦਲੇਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਉਕਤ ਨੌਜਵਾਨ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਮੁਹੱਲੇ ਵਿੱਚ ਕਥਿਤ ਤੌਰ ‘ਤੇ ਨਸ਼ਾ ਵੇਚਣ ਦਾ ਕਾਰੋਬਾਰ ਕਰਦਾ ਹੈ, ਜਿਸ ਨੂੰ ਮੁਹੱਲਾ ਵਾਸੀਆਂ ਨੇ ਇੱਕਠੇ ਹੋ ਅਜਿਹਾ ਨਾ ਕਰਨ ਲਈ ਕਿਹਾ ਸੀ। ਪ੍ਰੰਤੂ ਉਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਮਾਮਲਾ ਉਨਾਂ ਵੱਲੋਂ ਪਿੰਡ ਦੀ ਪੰਚਾਇਤ ਅਤੇ ਪੁਲਿਸ ਤੱਕ ਵੀ ਪਹੁੰਚਾਇਆ ਗਿਆ।ਪੀੜਤ ਮਹਿਲਾ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪੰਚਾਇਤ ਅਤੇ ਸਥਾਨਕ ਪੁਲੀਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਦਾ ਅਸਤੀਫਾ ਮਨਜ਼ੂਰ, 1 ਮਾਰਚ ਨੂੰ ਹੋਵੇਗੀ ਪ੍ਰਧਾਨ ਦੀ ਚੋਣ
ਜਿਸ ਕਾਰਨ ਇਹ ਘਟਨਾ ਵਾਪਰੀ ਅਤੇ ਉਹਨਾਂ ਦੀ ਕੁੱਟਮਾਰ ਤੋਂ ਇਲਾਵਾ ਲੱਖਾਂ ਰੁਪਏ ਦਾ ਸਮਾਨ ਸੜ ਕੇ ਰਾਖ ਕਰ ਦਿੱਤਾ।ਪੜਤਾਲ ਦੌਰਾਨ ਦੇਖਿਆ ਕਿ ਬੀਤੇ ਰਾਤ ਹੋਏ ਅਗਨੀ ਹਮਲੇ ਵਿੱਚ ਜਗਦੇਵ ਸਿੰਘ ਪੁੱਤਰ ਬਖਤੌਰ ਸਿੰਘ, ਵੇਦ ਪੁੱਤਰ ਬਖਤੌਰ ਸਿੰਘ, ਪ੍ਰਸਨ ਸਿੰਘ ਪੁੱਤਰ ਸਾਧੂ ਸਿੰਘ, ਰਣਜੀਤ ਸਿੰਘ ਪੁੱਤਰ ਦਰਸ਼ਨ ਸਿੰਘ , ਪ੍ਰਗਟ ਸਿੰਘ ਅਤੇ ਕੇਵਲ ਸਿੰਘ ਪੁੱਤਰ ਜੀਤ ਸਿੰਘ, ਗੋਰਾ ਸਿੰਘ ਪੁੱਤਰ ਤੇਜਾ ਸਿੰਘ,ਮੇਜਰ ਸਿੰਘ ਮੁੱਖਤਿਆਰ ਸਿੰਘ ਦੇ ਘਰਾਂ ਦਾ ਵੱਡਾ ਨੁਕਸਾਨ ਹੋ ਗਿਆ।ਉਨ੍ਹਾਂ ਦੇ ਘਰਾਂ ਵਿੱਚ ਬੱਕਰੀਆਂ ਸਮੇਤ ਹੋਰ ਸਾਜੋ ਸਮਾਨ ਵੀ ਚੋਰੀ ਕਰ ਲਿਆ ਗਿਆ। ਘਟਨਾ ਬਾਰੇ ਪਿੰਡ ਦਾਨ ਸਿੰਘ ਵਾਲਾ ਦੇ ਸਰਪੰਚ ਬੰਤਾ ਸਿੰਘ ਨੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਨੂੰ ਦੋਸ਼ੀ ਲੋਕਾਂ ਨੂੰ ਜਲਦੀ ਫੜ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਥਾਣਾ ਨੇਹੀਆਂ ਵਾਲਾ ਦੇ ਮੁਖੀ ਜਸਵਿੰਦਰ ਕੌਰ ਨੇ ਕਿਹਾ ਕਿ ਇਸ ਲੜਾਈ ਵਿੱਚ ਦੋ ਪਰਿਵਾਰਾਂ ਦਾ ਆਪਸੀ ਝਗੜਾ ਹੈ। ਉਹ ਪੀੜਤ ਧਿਰਾਂ ਦੇ ਬਿਆਨ ਲੈ ਕਿ ਦੋਸ਼ੀਆਂ ਖਿਲਾਫ ਮਾਮਲੇ ਦਰਜ ਕਰ ਰਹੇ ਹਨ ਉਨ੍ਹਾਂ ਨਸ਼ੇ ਮਾਮਲੇ ਬਾਰੇ ਕਿਹਾ ਕਿ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬਠਿੰਡਾ ਦੇ ਇੱਕ ਪਿੰਡ ਗੁੰਡਾਗਰਦੀ ਦਾ ਨੰਗਾ ਨਾਚ, ਗਰੀਬਾਂ ਦੇ ਘਰਾਂ ਨੂੰ ਪੈਟਰੋਲ ਬੰਬਾਂ ਨਾਲ ਸਾੜਿਆ"