ਕੌਂਸਲਰ ਪਦਮਜੀਤ ਮਹਿਤਾ ਵੱਲੋਂ ਲਗਾਤਾਰ ਕਰਵਾਏ ਜਾ ਰਹੇ ਹਨ ਵਾਰਡ ਨੰਬਰ 48 ਦੇ ਵਿਕਾਸ ਕਾਰਜ

0
28

👉ਵਾਰਡ ਨੰਬਰ 48 ਹੈ ਮੇਰਾ ਪਰਿਵਾਰ, ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਵੀ ਮੁਸ਼ਕਿਲ: ਐਮਸੀ ਪਦਮਜੀਤ ਮਹਿਤਾ
ਬਠਿੰਡਾ, 11 ਜਨਵਰੀ: ਵਾਰਡ ਨੰਬਰ 48 ਦੇ ਕੌਂਸਲਰ ਪਦਮਜੀਤ ਮਹਿਤਾ ਵੱਲੋਂ ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸਦੇ ਲਈ ਵੱਖ-ਵੱਖ ਟੀਮਾਂ ਦਾ ਗਠਨ ਕਰਕੇ ਕੰਮ ਵਿੱਚ ਲਗਾ ਦਿੱਤਾ ਗਿਆ ਹੈ। ਟੀਮ ਦਾ ਕਹਿਣਾ ਹੈ ਕਿ ਵਾਰਡ ਨੰਬਰ 48 ਦੀਆਂ ਸੜਕਾਂ ਅਤੇ ਗਲੀਆਂ ਸਫ਼ਾਈ ਪ੍ਰਬੰਧਾਂ ਕਾਰਨ ਚਮਕਣ ਲੱਗ ਪਈਆਂ ਹਨ, ਉਥੇ ਹੀ ਸਟਰੀਟ ਲਾਈਟਾਂ ਵੀ ਜਗਮਗਾਉਂਦੀਆਂ ਨਜ਼ਰ ਆ ਰਹੀਆਂ ਹਨ। ਐਮਸੀ ਪਦਮਜੀਤ ਮਹਿਤਾ ਵੱਲੋਂ ਜੋਗੀ ਨਗਰ, ਟੀਪੀਸੀ ਕਲੋਨੀ, ਐਫਸੀਆਈ ਕਲੋਨੀ, ਰਾਜੀਵ ਗਾਂਧੀ ਨਗਰ, ਗੁਰੂਕੁਲ ਰੋਡ, ਢਿੱਲੋਂ ਬਸਤੀ ਅਤੇ ਜੋਗੀ ਨਗਰ ਦੀਆਂ ਝੁੱਗੀਆਂ ਵਿੱਚ ਸਫ਼ਾਈ ਦੇ ਸੁਚਾਰੂ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ ਅਸ਼ਵਨੀ ਚਾਵਲਾ ਬਣੇ ਪੰਜਾਬ ਵਿਧਾਨ ਸਭਾ ਦੀ ਪ੍ਰੈੱਸ ਗੈਲਰੀ ਕਮੇਟੀ ਦੇ ਮੁਖੀ

ਕੲਈ ਖੇਤਰਾਂ ਵਿੱਚ ਸੀਵਰੇਜ ਸਿਸਟਮ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਗੰਦਗੀ ਦੇ ਢੇਰਾਂ ਨੂੰ ਹਟਾ ਦਿੱਤਾ ਗਿਆ ਹੈ, ਕਿਉਂਕਿ ਸਫਾਈ ਕਰਮਚਾਰੀ ਰੋਜ਼ਾਨਾ ਡਿਊਟੀ ‘ਤੇ ਤਾਇਨਾਤ ਹਨ। ਕਈ ਇਲਾਕੇ ਅਜਿਹੇ ਸਨ, ਜਿੱਥੇ ਪਿਛਲੇ ਕਈ ਸਾਲਾਂ ਤੋਂ ਗਲੀਆਂ ਦੀ ਮੁਰੰਮਤ ਵੀ ਨਹੀਂ ਹੋਈ ਸੀ, ਹੁਣ ਉਨ੍ਹਾਂ ਇਲਾਕਿਆਂ ਦੀਆਂ ਗਲੀਆਂ ਦੀ ਮੁਰੰਮਤ ਕਰਵਾ ਦਿੱਤੀ ਗਈ ਹੈ। ਇਲਾਕੇ ਦੇ ਦੋ-ਤਿੰਨ ਪਾਰਕਾਂ, ਜੋ ਖਸਤਾ ਹਾਲਤ ਵਿਚ ਸਨ, ਨੂੰ ਵੀ ਸੁਧਾਰਿਆ ਗਿਆ ਹੈ ਅਤੇ ਉਕਤ ਪਾਰਕਾਂ ਵਿਚ ਰੁੱਖ ਲਗਾਉਣ ਤੋਂ ਇਲਾਵਾ ਚਾਰ ਦੀਵਾਰੀ ਨੂੰ ਪੇਂਟ ਕੀਤਾ ਗਿਆ ਹੈ ਅਤੇ ਬੈਠਣ ਲਈ ਬੈਂਚ ਅਤੇ ਬੱਚਿਆਂ ਲਈ ਝੂਲੇ ਸਥਾਪਿਤ ਕੀਤੇ ਜਾ ਰਹੇ ਹਨ। ਜਨਤਕ ਪਖਾਨਿਆਂ ਦੀ ਸਫ਼ਾਈ ਲਈ ਸਫ਼ਾਈ ਸੇਵਕਾਂ ਦੀ ਪੱਕੀ ਡਿਊਟੀ ਲਗਾਈ ਗਈ ਹੈ ਅਤੇ ਬਾਕੀ ਰਹਿੰਦੇ ਵਿਕਾਸ ਕਾਰਜ ਮੁਕੰਮਲ ਕਰਵਾਏ ਜਾ ਰਹੇ ਹਨ।

ਇਹ ਵੀ ਪੜ੍ਹੋ MLA Gurpreet Gogi ਦੀ ਗੋਲੀ ਲੱਗਣ ਕਾਰਨ ਸ਼ੱਕੀ ਹਾਲਾਤ ‘ਚ ਹੋਈ ਮੌ+ਤ

ਆਪਣੀ ਟੀਮ ਦੀ ਡਿਊਟੀ ਲਗਾਉਣ ਦੇ ਨਾਲ-ਨਾਲ ਐਮਸੀ ਪਦਮਜੀਤ ਮਹਿਤਾ ਨੇ ਉਕਤ ਟੀਮ ਨੂੰ ਹਦਾਇਤ ਕੀਤੀ ਕਿ ਜੇਕਰ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ, ਤਾਂ ਉਕਤ ਸਮੱਸਿਆ ਦਾ ਹੱਲ ਕਰਵਾ ਕੇ ਉਸ ਦੀ ਰਿਪੋਰਟ ਉਨ੍ਹਾਂ ਨੂੰ ਭੇਜੀ ਜਾਵੇ, ਜਿਸ ਲਈ ਇਕ ਵਟਸਐਪ ਗਰੁੱਪ ਵੀ ਬਣਾਇਆ ਗਿਆ ਹੈ, ਜਿਸ ਵਿੱਚ ਟੀਮ ਵੱਲੋਂ ਵਾਰਡ ਨੰਬਰ 48 ਵਿੱਚ ਹੋ ਰਹੀ ਪ੍ਰਗਤੀ ਸਬੰਧੀ ਰੋਜ਼ਾਨਾ ਦੀ ਰਿਪੋਰਟ ਭੇਜੀ ਜਾਂਦੀ ਹੈ। ਐਮਸੀ ਪਦਮਜੀਤ ਮਹਿਤਾ ਨੇ ਕਿਹਾ ਕਿ ਵਾਰਡ ਨੰਬਰ 48 ਉਨ੍ਹਾਂ ਦਾ ਆਪਣਾ ਪਰਿਵਾਰ ਹੈ ਅਤੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਦਿੱਕਤ ਪੇਸ਼ ਨਾ ਆਵੇ, ਇਸ ਲਈ ਉਹ ਆਪਣੇ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here