ਸ਼ਾਹੀ ਸ਼ਹਿਰ ਪਟਿਆਲਾ ’ਚ ਹੋਟਲ ਰਨਬਾਸ ਦੀ ਅੱਜ ਹੋਵੇਗੀ ਸ਼ੁਰੂਆਤ;ਮੁੱਖ ਮੰਤਰੀ ਮਾਨ ਕਰਨਗੇ ਉਦਘਾਟਨ

0
27

👉ਪੰਜਾਬ ਦੇ ਵਿਚ ਸਿੱਖ ਪੈਲੇਸ ’ਚ ਸਥਾਪਤ ਹੋਣ ਵਾਲਾ ਦੁਨੀਆਂ ਹੈ ਪਹਿਲਾਂ ਹੋਟਲ 👉ਵਿਆਹ ਸਮਾਗਮਾਂ ਲਈ ਵੀ ਹੋਵੇਗੀ ਬੁਕਿੰਗ
ਪਟਿਆਲਾ, 13 ਜਨਵਰੀ: ਸ਼ਾਹੀ ਸ਼ਹਿਰ ਪਟਿਆਲਾ ਵਿੱਚ ਸਥਿਤ ਇਤਿਹਾਸਕ ਕਿਲ੍ਹਾ ਮੁਬਾਰਕ ਵਿੱਚ ਕਰੋੜਾਂ ਦੀ ਲਾਗਤ ਨਾਲ ਤਿਆਰ ਕੀਤੇ ਗਏ ਹੋਟਲ ‘ਰਨਬਾਸ ਦਿ ਪੈਲੇਸ’ ਦੀ ਅੱਜ ਸੋਮਵਾਰ ਤੋਂ ਲੋਹੜੀ ਮੌਕੇ ਲੋਕਾਂ ਲਈ ਬੁਕਿੰਗ ਸ਼ੁਰੂ ਹੋ ਜਾਵੇਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਇਸਨੂੰ ਲੋਕ ਅਰਪਿਤ ਕੀਤਾ ਜਾਵੇਗਾ। ਪਟਿਆਲਾ ਰਿਆਸਤ ਦੇ ਬਾਨੀ ਬਾਬਾ ਆਲਾ ਸਿੰਘ ਦੇ ਵੱਲੋਂ ਬਣਾਏ ਇਸ ਰਿਆਸਤੀ ਕਿਲੇ ਵਿਚ ਸਮੇਂ-ਸਮੇਂ ਵੱਡੇ ਬਦਲਾਅ ਹੁੰਦੇ ਰਹੇ ਹਨ। ਇਸ ਵਿਚ ਨਵੀਨੀਕਰਨ ਦੇ ਲਈ ਸ਼ੁਰੂਆਤ ਵਿਚ ਹੀ ਸਰਕਾਰ ਨੇ 6 ਕਰੋੜ ਦੇ ਫੰਡ ਜਾਰੀ ਕੀਤੇ ਸਨ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਦੀ ਫ਼ੁਰਤੀ;ਆੜਤੀ ਦਾ ਕ+ਤ.ਲ ਕਰਕੇ ਭੱਜੇ ਬਦ+ਮਾਸ਼ਾਂ ਨੂੰ ਮੁਕਾਬਲੇ ਤੋਂ ਬਾਅਦ ਕੀਤਾ ਕਾਬੂ

ਸਰਕਾਰ ਦਾ ਦਾਅਵਾ ਹੈ ਕਿ ਪੂਰੀ ਦੁਨੀਆਂ ’ਚ ਕਿਸੇ ਵੀ ਸਿੱਖ ਕਿਲੇ ਵਿਚ ਸਥਾਪਿਤ ਹੋਣ ਵਾਲਾ ਇਹ ਪਹਿਲਾਂ ਹੋਟਲ ਹੈ। ਇੱਥੇ ਨਾਂ ਸਿਰਫ਼ ਰਹਿਣ-ਸਹਿਣ ਤੇ ਖਾਣ-ਪੀਣ ਦਾ ਪ੍ਰਬੰਧ ਹੋਵੇਗਾ, ਬਲਕਿ ਰਾਜਸਥਾਨ ਵਿਚ ਸਥਾਪਤ ਇਤਿਹਾਸਕ ਕਿਲਿਆਂ ਦੀ ਤਰਜ਼ ’ਤੇ ਇੱਥੇ ਵਿਆਹ-ਸ਼ਾਦੀਆਂ ਲਈ ਵੀ ਬੁਕਿੰਗ ਕੀਤੀ ਜਾਵੇਗੀ। ਸਰਕਾਰ ਦੇ ਇਸ ਕਦਮ ਨਾਲ ਪਟਿਆਲਾ ਤੇ ਆਸਪਾਸ ਦੇ ਖੇਤਰਾਂ ਵਿਚ ਟੂਰਿਜ਼ਮ ਨੂੰ ਹੁਲਾਰਾ ਮਿਲੇਗਾ। ਇਸ ਹੋਟਲ ਦੀ ਪੂਰੀ ਛੱਤ ਲੱਕੜ ਦੀ ਬਣੀ ਹੋਈ ਹੈ ਅਤੇ ਖੱਬੇ ਹੱਥ ਰਣਵਾਸ ਇਮਾਰਤ ਹੈ, ਜਿਸਦੇ ਉਪਰ ਹੁਣ ਇਸਦਾ ਨਾਮ ਰੱਖਿਆ ਗਿਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here