ਲੋਹੜੀ ਤੇ ਮਾਘੀ ਮੌਕੇ ਵਾਰਡ ਨੰਬਰ 48 ਵਿੱਚ MC Padam Mehta ਨੇ ਵੱਡੇ ਪੱਧਰ ’ਤੇ ਸਫਾਈ ਮੁਹਿੰਮ ਦੀ ਕੀਤੀ ਸ਼ੁਰੂਆਤ

0
29

👉ਚੀਫ ਸੈਨੇਟਰੀ ਇੰਸਪੈਕਟਰ ਦੀ ਅਗਵਾਈ ਹੇਠ 40 ਸਫ਼ਾਈ ਸੇਵਕਾਂ ਤੇ ਜੇਸੀਬੀ ਅਤੇ ਟਰੈਕਟਰ ਟਰਾਲੀਆਂ ਦਾ ਪੁੱਜਿਆ ਕਾਫਲਾ
ਬਠਿੰਡਾ, 13 ਜਨਵਰੀ: ਪਿਛਲੇ ਦਿਨੀਂ ਹੋਈ ਉਪ ਚੋਣ ਵਿਚ ਰਿਕਾਰਡ ਤੋੜ ਵੋਟਾਂ ਦੇ ਅੰਤਰ ਨਾਲ ਵਾਰਡ ਨੰਬਰ 48 ਤੋਂ ਜਿੱਤ ਪ੍ਰਾਪਤ ਕਰਨ ਵਾਲੇ ਐਮਸੀ ਪਦਮਜੀਤ ਮਹਿਤਾ ਨੇ ਚੋਣਾਂ ਮੌਕੇ ਕੀਤੇ ਵਾਅਦਿਆਂ ਨੂੰ ਪੂਰਾ ਕਰਦਿਆਂ ਲੋਹੜੀ ਅਤੇ ਮਾਘੀ ਦੇ ਤਿਉਹਾਰ ਮੌਕੇੇ ਅੱਜ ਆਪਣੀ ਟੀਮ ਨਾਲ ਵੱਡੇ ਪੱਧਰ ’ਤੇ ਵਾਰਡ ਵਿਚ ਸਫ਼ਾਈ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਵਾਰਡ ਨੰਬਰ 48 ਨੂੰ ਸਾਫ਼ ਸੁਥਰਾ ਰੱਖਣ ਲਈ ਚੀਫ਼ ਸੈਨੇਟਰੀ ਇੰਸਪੈਕਟਰ ਸ਼ਤੀਸ ਕੁਮਾਰ ਦੀ ਅਗਵਾਈ ਹੇਠ ਜੇਸੀਬੀ ਅਤੇ ਟਰੈਕਟਰ ਟਰਾਲੀਆਂ ਸਹਿਤ 40 ਮੈਂਬਰੀ ਸਫ਼ਾਈ ਕਰਮਚਾਰੀਆਂ ਦਾ ਇੱਕ ਵੱਡਾ ਕਾਫ਼ਲਾ ਵਾਰਡ ਦੇ ਵੱਖ-ਵੱਖ ਖੇਤਰਾਂ ਵਿੱਚ ਭੇਜਿਆ ਗਿਆ।

ਇਹ ਵੀ ਪੜ੍ਹੋ ਸ਼ਾਹੀ ਸ਼ਹਿਰ ਪਟਿਆਲਾ ’ਚ ਹੋਟਲ ਰਨਬਾਸ ਦੀ ਅੱਜ ਹੋਵੇਗੀ ਸ਼ੁਰੂਆਤ;ਮੁੱਖ ਮੰਤਰੀ ਮਾਨ ਕਰਨਗੇ ਉਦਘਾਟਨ  

ਇਸ ਤੋਂ ਪਹਿਲਾਂ ਉਨ੍ਹਾਂ ਉਕਤ 40 ਸਫ਼ਾਈ ਸੇਵਕਾਂ ਨਾਲ ਮੀਟਿੰਗ ਕਰਦਿਆਂ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ। ਇਸ ਦੌਰਾਨ ਕੌਂਸਲਰ ਪਦਮਜੀਤ ਮਹਿਤਾ ਨੇ ਵਾਰਡ ਵਾਸੀਆਂ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦਿੰਦਿਆਂ ਆਪਣੇ ਵਾਅਦੇ ਨੂੰ ਦੁਹਰਾਉਂਦਿਆਂ ਆਪਣੇ ਵਾਰਡ ਨੂੰ ਨਮੂਨੇ ਦਾ ‘ਵਾਰਡ’ ਬਣਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਲੋਹੜੀ ਅਤੇ ਮਾਘੀ ਦੇ ਤਿਉਹਾਰ ਮੌਕੇ ਵਾਰਡ ਨੰਬਰ 48 ਨੂੰ ਗੰਦਗੀ ਮੁਕਤ ਬਣਾਉਣ ਲਈ ਇਹ ਵੱਡੀ ਮੁਹਿੰਮ ਚਲਾਈ ਗਈ ਹੈ।

ਇਹ ਵੀ ਪੜ੍ਹੋ ਸ਼ਾਹੀ ਸ਼ਹਿਰ ਪਟਿਆਲਾ ’ਚ ਹੋਟਲ ਰਨਬਾਸ ਦੀ ਅੱਜ ਹੋਵੇਗੀ ਸ਼ੁਰੂਆਤ;ਮੁੱਖ ਮੰਤਰੀ ਮਾਨ ਕਰਨਗੇ ਉਦਘਾਟਨ

ਇਸ ਮੌਕੇ ਰਤਨ ਰਾਹੀ ਅਤੇ ਅਸ਼ਵਨੀ ਬੰਟੀ, ਵਿਨੋਦ ਕੁਮਾਰ ਹੈਪੀ, ਰਜਿੰਦਰ ਗੋਰਾ, ਦੇਵਰਾਜ ਨੇ ਦੱਸਿਆ ਕਿ ਵਾਰਡ ਨੰਬਰ 48 ਨੂੰ ਸਮੱਸਿਆਵਾਂ ਤੋਂ ਮੁਕਤ ਕਰਵਾਉਣ ਲਈ ਐਮ.ਸੀ ਪਦਮਜੀਤ ਮਹਿਤਾ ਲਗਾਤਾਰ ਵਾਰਡ ਵਾਸੀਆਂ ਦੇ ਸੰਪਰਕ ਵਿਚ ਹਨ, ਜਿਨ੍ਹਾਂ ਵੱਲੋਂ ਵਾਰਡ ਵਾਸੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਬਾਅਦ ਇਲਾਕੇ ਦੇ ਵਿਕਾਸ ਲਈ ਯੋਜਨਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here