👉ਕਰੋੜਾਂ ਦੀ ਤਾਦਾਦ ਵਿਚ ਸੰਗਮ ਘਾਟ ’ਤੇ ਡੁਬਕੀ ਲਗਾਉਣ ਲਈ ਪੁੱਜ ਰਹੇ ਹਨ ਸ਼ਰਧਾਲੂ
ਪ੍ਰਯਾਗਰਾਜ, 13 ਜਨਵਰੀ: ਆਪਣੀ ਵਿਲੱਖਣ ਪਹਿਚਾਣ ਤੇ 12 ਸਾਲਾਂ ਬਾਅਦ ਆਉਣ ਕਾਰਨ ਪੂਰੀ ਦੁਨੀਆਂ ਵਿਚ ਸਭ ਤੋਂ ਵੱਡਾ ਧਾਰਮਿਕ ਤੇ ਸੰਸਕ੍ਰਿਤਕ ‘ਮਹਾਂ ਕੁੰਭ’ ਦਾ ਮੇਲਾ ਅੱਜ ਸੋਮਵਾਰ ਤੋਂ ਲੋਹੜੀ ਮੌਕੇ ਸ਼ੁਰੂ ਹੋ ਗਿਆ ਹੈ। ਇਸ ਮੇਲੇ ਵਿਚ ਪੁੱਜਣ ਦੇ ਲਈ ਬੀਤੇ ਦਿਨਾਂ ਤੋਂ ਹੀ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਇੱਥੇ ਪੁੱਜਣੇ ਸ਼ੁਰੂ ਹੋ ਗਏ ਸਨ ਤੇ ਮੇਲੇ ਦੇ ਪਹਿਲੇ ਹੀ ਦਿਨ ਕਰੀਬ 1 ਕਰੋੜ ਸ਼ਰਧਾਲੂਆਂ ਦੇ ਡੁਬਕੀ ਲਗਾਉਣ ਦੀ ਉਮੀਦ ਹੈ। ਜਦੋਂਕਿ 45 ਦਿਨ ਤੱਕ ਚੱਲਣ ਵਾਲੇ ਇਸ ਮੇਲੇ ਦੌਰਾਨ ਕੁੱਲ 40 ਕਰੋੜ ਲੋਕਾਂ ਦੇ ਪੁੱਜਣ ਦੀ ਸੰਭਾਵਨਾ ਹੈ,
ਇਹ ਵੀ ਪੜ੍ਹੋ ਸ਼ਾਹੀ ਸ਼ਹਿਰ ਪਟਿਆਲਾ ’ਚ ਹੋਟਲ ਰਨਬਾਸ ਦੀ ਅੱਜ ਹੋਵੇਗੀ ਸ਼ੁਰੂਆਤ;ਮੁੱਖ ਮੰਤਰੀ ਮਾਨ ਕਰਨਗੇ ਉਦਘਾਟਨ
ਜਿਸਦੇ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਕੇਂਦਰ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਇੰਤਜਾਮ ਕੀਤੇ ਗਏ ਹਨ। ਇਸਦੇ ਲਈ ਜਿੱਥੇ 7 ਹਜ਼ਾਰ ਕਰੋੜ ਦੀ ਲਾਗਤ ਨਾਲ ਇੱਥੇ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਕਰੀਬ 10 ਹਜ਼ਾਰ ਏਕੜ ਜਮੀਨ ਦੇ ਵਿਚ ਮੇਲੇ ਦਾ ਇੰਤਜ਼ਾਮ ਕੀਤਾ ਗਿਆ ਤੇ ਬਾਹਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ 1 ਲੱਖ 60 ਹਜ਼ਾਰ ਟੈਂਟ ਸਿਟੀ ਦੇ ਘਰ ਬਣਾਏ ਗਏ ਹਨ। ਸ਼ਰਧਾਲੂਆਂ ਦੀ ਸਹੂਲਤ ਲਈ ਕਰੀਬ ਡੇਢ ਲੱਖ ਪਖਾਣੇ ਅਤੇ 10 ਹਜ਼ਾਰ ਸਫ਼ਾਈ ਸੇਫ਼ਕ ਲਗਾਏ ਗਏ ਹਨ।
ਇਹ ਵੀ ਪੜ੍ਹੋ ਦੁਖਦਾਈ ਖ਼ਬਰ: ਦੋ ਸਾਲ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਹੋਈ ਮੌ+ਤ
ਇਸੇ ਤਰ੍ਹਾਂ ਸੁਰੱਖਿਆ ਦੇ ਮੁੱਦੇਨਜ਼ਰ ਕਰੀਬ 60 ਹਜ਼ਾਰ ਪੁਲਿਸ ਜਵਾਨ ਤੈਨਾਤ ਕੀਤੇ ਗਏ ਹਨ। ਜਦੋਂਕਿ ਸ਼ਰਧਾਲੂਆਂ ਨੂੰ ਕੋਈ ਸਿਹਤ ਸਮੱਸਿਆ ਆਉਣ ਦੇ ਚੱਲਦੇ 50 ਆਰਜ਼ੀ ਹਸਪਤਾਲਾਂ ਅਤੇ 500 ਐਬੂਲੈਂਸਾਂ ਦਾ ਇੰਤਜਾਮ ਕੀਤਾ ਗਿਆ। ਸ਼ਰਧਾਲੂਆਂ ਦੇ ਆਉਣ ਜਾਣ ਲਈ ਦੇਸ ਭਰ ਤੋਂ 13 ਹਜ਼ਾਰ ਵਿਸ਼ੇਸ ਟਰੇਨਾਂ ਅਤੇ 7000 ਬੱਸਾਂ ਚਲਾਈਆਂ ਜਾ ਰਹੀਆਂ ਹਨ। ਸੂਚਨਾ ਮੁਤਾਬਕ ਅੱਜ ਲੋਹੜੀ ਤੇ ਭਲਕੇ ਮਕਰ ਸੰਕਰਾਂਤੀ ਦੇ ਮੱਦੇਨਜ਼ਰ ਹੈਲੀਕਾਪਟਰਾਂ ਰਾਹੀਂ ਸ਼ਰਧਾਲੂਆਂ ’ਤੇ ਫੁੱਲਾਂ ਦੀ ਵਰਖ਼ਾ ਕੀਤੀ ਜਾਵੇਗੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਵਿਸ਼ਵ ਦਾ ਸਭ ਤੋਂ ਵੱਡਾ ਧਾਰਮਿਕ ਅਤੇ ਸੱਭਿਆਚਾਰਕ ‘ਮਹਾਂ ਕੁੰਭ’ ਦੇ ਮੇਲੇ ਦੀ ਹੋਈ ਅੱਜ ਤੋਂ ਸ਼ੁਰੂਆਤ"