ਚੋਰੀ ਕੀਤੇ ਮੋਟਰਸਾਈਕਲਾਂ ਦਾ ਪੁਰਜ਼ਾ-ਪੁਰਜ਼ਾ ਕਰਕੇ ਵੇਚਣ ਵਾਲਾ ਕਬਾੜੀਆ ਗ੍ਰਿਫਤਾਰ

0
35

ਮੋਗਾ, 13 ਜਨਵਰੀ: ਸਥਾਨਕ ਪੁਲਿਸ ਨੇ ਇੱਕ ਅਜਿਹੇ ਕਬਾੜੀਏ ਨੂੰ ਦਰਜ਼ਨਾਂ ਮੋਟਰਸਾਈਕਲਾਂ ਦੇ ਸਪੇਰਪਾਰਟਸ ਸਹਿਤ ਕਾਬੂ ਕੀਤਾ ਹੈ, ਜਿਹੜਾ ਪਹਿਲਾਂ ਖ਼ੁਦ ਚੋਰਾਂ ਨਾਲ ਰਲ ਕੇ ਮੋਟਰਸਾਈਕਲ ਚੋਰੀ ਕਰਵਾਉਂਦਾ ਸੀ ਤੇ ਬਾਅਦ ਵਿਚ ਉਨ੍ਹਾਂ ਨੂੰ ਪੁਰਜ਼ਾ-ਪੁਰਜ਼ਾ ਕਰਕੇ ਉਨ੍ਹਾਂ ਦੇ ਸਪੇਅਰਪਾਰਟਸ ਦੇ ਰੂਪ ਵਿਚ ਵੇਚ ਦਿੰਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾਂ ਪੁਲਿਸ ਕਪਤਾਨ ਅਜੈ ਗਾਂਧੀ ਨੇ ਦਸਿਆ ਕਿ ਬੀਤੇ ਕੱਲ ਹਰਮੇਲ ਸਿੰਘ ਪੁੱਤਰ ਗੁਰਸੇਵਕ ਸਿੰਘ ਵਾਸੀ ਲੁਹਾਰਾ ਨੇ ਪੁਲਿਸ ਕੋਲ ਸਿਕਾਇਤ ਕੀਤੀ ਸੀ ਕਿ ਉਸਨੇ ਆਪਣਾ ਮੋਟਰ ਸਾਈਕਲ ਲਾਟਰੀ ਵਾਲੀ ਗਲ੍ਹੀ ਮੋਗਾ ਵਿਖੇ ਖੜਾ ਕਰਕੇ ਬੂਟਾਂ ਵਾਲੀ ਦੁਕਾਨ ’ਤੇ ਗਿਆ ਸੀ। ਪ੍ਰੰਤੂ ਜਦੋਂ 15-20 ਮਿੰਟ ਬਾਅਦ ਵਾਪਸ ਆਇਆ ਤਾਂ ਉਸ ਦਾ ਮੋਟਰ ਸਾਈਕਲ ਗਾਇਬ ਸੀ।ਪੁਲਿਸ ਵੱਲੋਂ ਮੁਢਲੀ ਪੜਤਾਲ ਦੌਰਾਨ ਪਤਾ ਲੱਗਿਆ ਕਿ ਸਥਾਨਕ ਸ਼ਹਿਰ ਦਾ ਇੱਕ ਕਵਾੜੀਆ ਜੇਅੰਤ ਕੁਮਾਰ ਉਰਫ ਜੰਟਾ, ਜਿਸ ਦੀ ਕੋਟਕਪੂਰਾ ਬਾਈਪਾਸ ’ਤੇ ਕਵਾੜ ਦੀ ਦੁਕਾਨ ਹੈ, ਮੋਗਾ ਸ਼ਹਿਰ ਵਿੱਚੋਂ ਵੱਖ–ਵੱਖ ਥਾਵਾਂ ਤੋਂ ਮੋਟਰ ਸਾਈਕਲ ਅਤੇ ਹੋਰ ਵਹੀਕਲ ਚੋਰੀ ਕਰਵਾ ਕੇ ਆਪਣੀ ਕਵਾੜ ਦੀ ਦੁਕਾਨ ਉਪਰ ਵੱਢ – ਟੁੱਕ ਕੇ ਇਹਨਾ ਦੇ ਪਾਰਟਸ ਅੱਗੇ ਵੇਚਦਾ ਹੈ।

ਇਹ ਵੀ ਪੜ੍ਹੋ ਜਵਾਨ ਹਰਸ਼ਵੀਰ ਦੇ ਪ੍ਰਵਾਰ ਲਈ 2 ਕਰੋੜ ਦਾ ਐਲਾਨ ਕਰਨ ‘ਤੇ DGP ਨੇ ਕੀਤਾ CM ਦਾ ਧੰਨਵਾਦ

ਜਿਸਤੋਂ ਬਾਅਦ ਡੀਐਸਪੀ ਰਵਿੰਦਰ ਸਿੰਘ ਸਿਟੀ ਮੋਗਾ ਅਤੇ ਮੁੱਖ ਅਫ਼ਸਰ ਥਾਣਾ ਸਿਟੀ ਮੋਗਾ ਦੀ ਅਗਵਾਈ ਹੇਠ ਕੋਟਕਪੂਰਾ ਬਾਈਪਾਸ ਮੋਗਾ ਵਿਖੇ ਬਣੇ ਕਵਾੜ ਦੇ ਗਡਾਉਨ ਵਿਚ ਛਾਪਾਮਾਰੀ ਕੀਤੀ ਗਈ, ਜਿੱਥੇ 20 ਮੋਟਰ ਸਾਈਕਲਾਂ ਦੇ ਇੰਜਣ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ ਕੀਤੇ ਗਏ। ਇਸਤੋਂ ਇਲਾਵਾ ਮੋਟਰਸਾਈਕਲਾਂ ਦੇ ਹੋਰ ਪਾਰਟਸ ਵੀ ਇੱਥੇ ਪਏ ਹੋਏ ਸਨ। ਪੁਲਿਸ ਨੇ ਮੁਲਜਮ ਦਾ ਗੁਡਾਉਨ ਸੀਲ ਕਰਦਿਆਂ ਉਸਦੇ ਵਿਰੁਧ ਥਾਣਾ ਸਿਟੀ ਮੋਗਾ ਵਿਚ ਮੁਕੱਦਮਾ ਨੰਬਰ 08 ਅ/ਧ 303(2), 238, 49 ਬੀਐਨਐਸ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪਤਾ ਲੱਗਿਆ ਹੈ ਕਿ ਮੁਲਜਮ ਦੇ ਵਿਰੁਧ ਪਹਿਲਾਂ ਵੀ ਚਾਰ ਪਰਚੇ ਦਰਜ਼ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here