ਚੰਡੀਗੜ੍ਹ, 15 ਜਨਵਰੀ: ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਲਗਾਤਾਰ ਅੱਠ ਸਾਲ ਤੱਕ ਭੁੱਖ ਹੜਤਾਲ ਰੱਖਣ ਵਾਲੇ ਬਾਬਾ ਸੂਰਤ ਸਿੰਘ ਖਾਲਸਾ ਨੇ ਬੀਤੇ ਕੱਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ ਹੈ । ਉਨਾਂ ਆਪਣੇ ਪੁੱਤਰ ਕੋਲ ਅਮਰੀਕਾ ਵਿੱਚ ਆਖਰੀ ਸਾਹ ਲਏ। ਜੂਨ 1984 ਤੋਂ ਬਾਅਦ ਆਪਣੀ ਸਾਰੀ ਜ਼ਿੰਦਗੀ ਕੌਮ ਨੂੰ ਸਮਰਪਿਤ ਕਰਨ ਵਾਲੇ ਬਾਪੂ ਸੂਰਤ ਸਿੰਘ ਖ਼ਾਲਸਾ ਸਰਕਾਰੀ ਧੱਕੇਸ਼ਾਹੀਆਂ ਦੇ ਬਾਵਜੂਦ ਅਡੋਲ ਰਹੇ।
ਇਹ ਵੀ ਪੜ੍ਹੋ ਅੰਮ੍ਰਿਤਪਾਲ ਸਿੰਘ ਦੀ ਸਰਪ੍ਰਸਤੀ ਹੇਠ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦਾ ਹੋਇਆ ਐਲਾਨ
ਜਿਕਰਯੋਗ ਹੈ ਕਿ ਬਾਪੂ ਸੂਰਤ ਸਿੰਘ ਖ਼ਾਲਸਾ ਨੇ ਜਨਵਰੀ 2015 ਵਿੱਚ ਭੁੱਖ ਹੜਤਾਲ ਨਾਲ ‘‘ਬੰਦੀ ਸਿੰਘ ਰਿਹਾਅ ਕਰੋ ਮੋਰਚਾ’’ ਸ਼ੁਰੂ ਕੀਤਾ ਸੀ ਅਤੇ ਦੋ ਮਹੀਨੇ ਦੇ ਵਿੱਚ ਹੀ ਮੋਰਚੇ ਨੂੰ ਸਿੱਖਾਂ ਦੀ ਵੱਡੀ ਹਿਮਾਇਤ ਮਿਲਣੀ ਸ਼ੁਰੂ ਹੋਈ ਤਾਂ ਸਰਕਾਰ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਲੁਧਿਆਣਾ ਦੇ ਦਿਆਨੰਦ ਹਸਪਤਾਲ ਵਿੱਚ ਜ਼ਬਰੀ ਭਰਤੀ ਕਰਾ ਦਿੱਤਾ ਸੀ। ਉਹਨਾਂ ਨੂੰ ਕਰੀਬ 8 ਸਾਲ ਲਗਾਤਾਰ ਹਸਪਤਾਲ ਦੇ ਇੱਕ ਕਮਰੇ ’ਚ ਰੱਖਿਆ ਗਿਆ। ਹਾਲਾਂਕਿ 8 ਸਾਲ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ’ਚ ਬੰਦ ਅਕਾਲ ਤਖਤ ਦੇ ਮੁਤਵਾਜ਼ੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਉਹਨਾਂ ਨੂੰ ਲਿਖਤੀ ਹੁਕਮ ਕੀਤੇ ਜਾਣ ਦੇ ਬਾਅਦ ਬੇਸ਼ੱਕ ਉਹਨਾਂ ਆਪਣੀ ਭੁੱਖ ਹੜਤਾਲ ਖਤਮ ਕੀਤੀ
ਇਹ ਵੀ ਪੜ੍ਹੋ ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ
ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਹਸਪਤਾਲ ਵਿਚ ਹੀ ਰੱਖਿਆ ਗਿਆ ਅਤੇ ਉਸਤੋਂ ਬਾਅਦ 2023 ਵਿਚ ਗੈਰਕਾਨੂੰਨੀ ਹਿਰਾਸਤ ਤੋਂ ਰਿਹਾ ਕਰ ਦਿੱਤਾ ਪਰੰਤੂ ਜੱਦੀ ਪਿੰਡ ’ਹਸਨਪੁਰ’ ਵਿਖੇ ਘਰ ਵਿਚ ਨਜ਼ਰਬੰਦ ਰਖਿਆ ਗਿਆ। 2024 ਜੂਨ ਮਹੀਨੇ ਵਿਚ ਉਹ ਅਮਰੀਕਾ ਵਸਦੇ ਆਪਣੇ ਪੁੱਤਰ ਕੋਲ ਚਲੇ ਗਏ ਸਨ ਪ੍ਰੰਤੂ ਲਗਾਤਾਰ ਹਸਪਤਾਲ ਵਿਚ ਰੱਖ ਕੇ ਦਿੱਤੀਆਂ ਦਵਾਈਆਂ ਤੇ ਭੂੱਖ ਹੜਤਾਲ ਨੇ ਉਨ੍ਹਾਂ ਦਾ ਸਰੀਰ ਤੋੜ ਦਿੱਤਾ ਸੀ, ਜਿਸਦੇ ਚੱਲਦੇ ਉਨ੍ਹਾਂ ਹੁਦ ਦਮ ਤੋੜ ਦਿੱਤਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸੂਰਤ ਸਿੰਘ ਖ਼ਾਲਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ"