ਜਲੰਧਰ ’ਚ ਗੋਲਡੀ ਬਰਾੜ ਦੇ ਗੁਰਗਿਆਂ ਤੇ ਪੁਲਿਸ ’ਚ ਹੋਇਆ ਮੁਕਾਬਲਾ, ਇੱਕ ਜਖ਼ਮੀ, ਦੋ ਕਾਬੂ

0
449

ਜਲੰਧਰ, 15 ਜਨਵਰੀ: ਜਲੰਧਰ ’ਚ ਅੱਜ ਤੜਕਸਾਰ ਗੈਂਗਸਟਰ ਗੋਲਡੀ ਬਰਾੜ ਦੇ ਗੁਰਗਿਆਂ ਅਤੇ ਪੁਲਿਸ ਵਿਚਕਾਰ ਵਡਾਲਾ ਚੌਕ ਵਿਚਕਾਰ ਮੁਕਾਬਲਾ ਹੋਣ ਦੀ ਸੂਚਨਾ ਹੈ। ਇਸ ਮੁਕਾਬਲੇ ’ਚ ਦੋਨਾਂ ਧਿਰਾਂ ਵਿਚਕਾਰ ਲੰਮਾਂ ਸਮਾਂ ਚੱਲੀਆਂ ਗੋਲੀਆਂ ਦੌਰਾਨ ਇੱਕ ਗੁਰਗੇ ਦੇ ਗੰਭੀਰ ਜਖ਼ਮੀ ਹੋਣ ਦੀ ਸੂਚਨਾ ਹੈ, ਜਿਸਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੁਕਾਬਲੇ ਦੌਰਾਨ ਮੌਕੇ ’ਤੇ ਪੁੱਜੇ ਜਲੰਧਰ ਕਮਿਸ਼ਨਰੇਟ ਦੇ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਨੇ ਮੀਡੀਆ ਨੂੰ ਦਸਿਆ ਕਿ ‘‘ ਘਟਨਾ ਦੌਰਾਨ ਬਲਰਾਜ ਵਾਸੀ ਕਪੂਰਥਲਾ ਅਤੇ ਪਵਨ ਵਾਸੀ ਜਲੰਧਰ ਨੂੰ ਕਾਬੂ ਕੀਤਾ ਗਿਆ ਹੈ, ਜਿੰਨ੍ਹਾਂ ਵਿਚੋਂ ਇੱਕ ਗੋਲੀਆਂ ਲੱਗਣ ਨਾਲ ਜਖ਼ਮੀ ਹੋ ਗਿਆ। ’’

ਇਹ ਵੀ ਪੜ੍ਹੋ ਸੁਖਬੀਰ ਬਾਦਲ ਦੇ ਹੱਕ ’ਚ ਗਾਣਾ ਗਾਉਣ ਵਾਲੇ ‘ਗਾਇਕ’ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼

ਪੁਲਿਸ ਅਧਿਕਾਰੀਆਂ ਮੁਤਾਬਕ ਇੱਕ ਮੁਲਜਮ ਕਰੀਬ 10 ਅਤੇ ਦੂਜਾ ਕਰੀਬ 6 ਮਹੀਨੇ ਪਹਿਲਾਂ ਜੇਲ੍ਹ ਵਿਚੋਂ ਬਾਹਰ ਆਇਆ ਸੀ ਤੇ ਇੰਨ੍ਹਾਂ ਵਿਰੁਧ ਕਈ ਮੁਕੱਦਮੇ ਦਰਜ਼ ਸਨ। ਮੁਲਜਮ ਗੈਂਗਸਟਰ ਗੋਲਡੀ ਬਰਾੜ ਲਈ ਕੰਮ ਕਰਦੇ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਆਈ 20 ਕਾਰ ਵਿਚ ਸਵਾਰ ਇੰਨ੍ਹ ਗੁਰਗਿਆਂ ਦਾ ਇਲਾਕੇ ਵਿਚ ਹੋਣ ਦਾ ਪਤਾ ਚੱਲਦੇ ਹੀ ਪਿੱਛਾ ਕੀਤਾ ਗਿਆ। ਇਸ ਦੌਰਾਨ ਜਦ ਘੇਰਾਬੰਦੀ ਕੀਤੀ ਗਈ ਤਾਂ ਇੰਨ੍ਹਾਂ ਭੱਜਣ ਦਾ ਯਤਨ ਕੀਤਾ। ਉਧਰ ਡੀਜੀਪੀ ਗੌਰਵ ਯਾਦਵ ਨੇ ਵੀ ਜਲੰਧਰ ਪੁਲਿਸ ਨੂੰ ਸ਼ਾਬਾਸ਼ੀ ਦਿੰਦਿਆਂ ਦਸਿਆ ‘‘ ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਥਿਆਰਾਂ ਦੇ ਵਪਾਰ ਅਤੇ ਜਬਰੀ ਵਸੂਲੀ ਦੇ ਰੈਕੇਟ ਵਿੱਚ ਸ਼ਾਮਲ ਗਿਰੋਹ ਦੇ ਅਪਰਾਧਿਕ ਨੈਟਵਰਕ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ 4 ਗੈਰ-ਕਾਨੂੰਨੀ ਹਥਿਆਰ, ਜ਼ਿੰਦਾ ਕਾਰਤੂਸ ਦਾ ਮਹੱਤਵਪੂਰਨ ਕੈਸ਼ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here