ਮੋਗਾ, 15 ਜਨਵਰੀ: ਪਿਛਲੇ ਕਈ ਦਿਨਾਂ ਤੋਂ ਜ਼ਿਲ੍ਰੇ ਵਿਚ ਵੱਖ-ਵੱਖ ਥਾਵਾਂ ’ਤੇ ਪੈਟਰੋਲ ਪੰਪਾਂ, ਸੈਲਰ, ਆਇਲ ਮਿੱਲਾਂ ਤੋਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਇੱਕ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਮੋਗਾ ਪੁਲਿਸ ਨੇ ਤਿੰਨ ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇੰਨ੍ਹਾਂ ਦੀ ਗ੍ਰਿਫਤਾਰੀ ਨਾਲ ਅੱਧੀ ਦਰਜ਼ਨ ਵਾਰਦਾਤਾਂ ਟਰੇਸ ਹੋਈਆਂ ਹਨ। ਅੱਜ ਇੱਥੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸਐਸਪੀ ਅਜੈ ਗਾਂਧੀ ਨੇ ਦਸਿਆ ਕਿ ਇੰਨ੍ਹਾਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਡੀਐਸਪੀ ਜੋਰਾ ਸਿੰਘ ਬਾਘਾਪੁਰਾਣਾ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਹਨਾਂ ਘਟਨਾਂਵਾਂ ਦੀ ਤਫਤੀਸ਼ ਦੌਰਾਨ ਪੀ.ਸੀ.ਆਰ. ਕਰਮਚਾਰੀਆਂ ਵੱਲੋਂ ਕੂੁੱਝ ਮੁਲਜ਼ਮਾਂ ਦਾ ਪਿੱਛਾ ਕੀਤਾ ਗਿਆ ਸੀ।
ਹਾਲਾਂਕਿ ਮੁਲਜਮ ਭੱਜਣ ਵਿੱਚ ਕਾਮਯਾਬ ਹੋ ਗਏ ਸੀ ਪ੍ਰੰਤੂ ਉਨ੍ਹਾਂ ਦਾ ਮੋਟਰਸਾਈਕਲ ਪੁਲਿਸ ਦੇ ਹਥ ਲੱਗ ਗਿਆ ਸੀ, ਜਿਸਦੇ ਆਧਾਰ ’ਤੇ ਅੱਗੇ ਜਾਂਚ ਕਰਦਿਆਂ ਮੁਲਜਮਾਂ ਨੂੰ ਨਾਮਜਦ ਕੀਤਾ ਗਿਆ ਸੀ। ਤਫਤੀਸ਼ ਦੌਰਾਨ ਟੈਕਨੀਕਲ,ਹਿਊਮਨ ਇੰਟੈਲੀਜੈਂਸ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਅਧਾਰ ’ਤੇ ਹਰਮੇਸ਼ ਉਰਫ ਰਮੇਸ਼ ਉਰਫ ਗੱਬਰ, ਦੀਪਕ ਉਰਫ ਬੁੱਗੀ ਅਤੇ ਸਾਗਰ ਸਾਰੇ ਵਾਸੀ ਫ਼ਿਰੋਜਪੁਰ ਨੂੰ ਹੁਣ ਗ੍ਰਿਫਤਾਰ ਕੀਤਾ ਗਿਆ ਹੈ। ਜਦੋਂਕਿ ਇਸ ਮਾਮਲੇ ਵਿਚ 4 ਮੁਲਜ਼ਮਾਂ ਦੀ ਗ੍ਰਿਫਤਾਰੀ ਹਾਲੇ ਬਾਕੀ ਹੈ। ਐਸਐਸਪੀ ਨੇ ਦਸਿਆ ਕਿ ਇੰਨ੍ਹਾਂ ਤਿੰਨਾਂ ਮੁਲਜ਼ਮਾਂ ਦੀ ਮੁੱਢਲੀ-ਪੁੱਛਗਿੱਛ ਨਿਮਨਲਿਖਿਤ ਵਾਰਦਾਤਾਂ ਨੂੰ ਟਰੇਸ ਕੀਤਾ ਗਿਆ।ਉਨ੍ਹਾਂ ਦਸਿਆ ਕਿ ਇੰਨ੍ਹਾਂ ਕੋਲੋਂ ਕਈ ਮੋਬਾਇਲਾਂ ਤੋਂ ਇਲਾਵਾ 3 ਐਲ.ਈ.ਡੀ, 2 ਮੋਟਰਸਾਈਕਲ ਆਦਿ ਵੀ ਬਰਾਮਦ ਕੀਤੇ ਗਏ ਹਨ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਦੇ ਹੱਕ ’ਚ ਗਾਣਾ ਗਾਉਣ ਵਾਲੇ ‘ਗਾਇਕ’ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼
1ਹਰਗੋਬਿੰਦ ਫਿਲਿੰਗ ਸਟੇਸ਼ਨ ਪਿੰਡ ਆਲਮ ਵਾਲਾ:ਇਹ ਪੰਪ ਬੰਦ ਸੀ ਅਤੇ ਪੰਪ ਦੇ ਦਫਤਰ ਵਿੱਚ ਇਸ ਦਾ ਮੈਨੇਜਰ ਪਿਆ ਸੀ ਤਾਂ ਦਫਤਰ ਦਾ ਦਰਵਾਜਾ ਤੋੜ ਕੇ ਅੰਦਰ ਦਾਖਿਲ ਹੋ ਗਏ ਅਤੇ ਮੈਨੇਜਰ ਦੀ ਕੁੱਟਮਾਰ ਕੀਤੀ ਅਤੇ ਇੱਥੇ ਅਸੀ 32000/-ਰੁਪਏ ਅਤੇ 03 ਮੋਬਾਇਲ ਫੋਨ ਖੋਹ ਕੀਤੇ।2.ਆਇਸ਼ਰ ਫਿਲਿੰਗ ਸਟੇਸ਼ਨ ਆਲਮ ਵਾਲਾ: ਇੱਥੋ 32000/- ਅਤੇ ਇੱਕ 32 ਇੰਚ ਦੀ ਐਲ.ਈ.ਡੀ ਚੋਰੀ ਕੀਤੀ।3. ਵਿਦਾਸ ਫੂਡ ਪ੍ਰਾਈਵੇਟ ਲਿਮਟਿਡ ਸੈੱਲਰ: ਇਸ ਸੈੱਲਰ ਵਿੱਚ ਚੋਰੀ ਕਰਨ ਲਈ ਦਾਖਿਲ ਹੋਏ ਪਰ ਕੋਈ ਚੀਜ ਚੋਰੀ ਨਹੀ ਕੀਤੀ।4. ਸਿੰਧੂ ਬਰਾੜ ਫਿਲਿੰਗ ਸਟੇਸ਼ਨ ਨੱਥੂਵਾਲਾ: ਲ਼ਓਧ, 15/20 ਹਾਜਰ ਰੁਪਏ।5.ਇੰਡੀਆਨ ਆਇਲ ਮਾਹਲਾ ਕਲਾਂ:ਭੰਨ ਤੋੜ ਕੀਤੀ। 6. ਮੁੱਦਕੀ ਪੰਪ:ਇਸ ਪੰਪ ਤੋ ਪੈਸਿਆ ਦੀ ਖੋਹ ਕੀਤੀ ਗਈਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਮੋਗਾ ਪੁਲਿਸ ਵੱਲੋਂ ਪੈਟਰੋਲ ਪੰਪਾਂ ’ਤੇ ਲੁੱਟਾਂ-ਖੋਹਾਂ ਕਰਨ ਵਾਲੇ 03 ਤਿੰਨ ਮੁਲਜ਼ਮ ਗ੍ਰਿਫਤਾਰ, 6 ਵਾਰਦਾਤਾਂ ਹੋਈਆਂ ਟਰੇਸ"