👉ਇੱਕ ਟਰੱਕ ਅਤੇ ਸਕਾਰਪੀਉ ਕਾਰ ਵੀ ਕੀਤੀ ਕਾਬੂ, ਇੱਕ ਫ਼ਰਾਰ, ਮੱਧ ਪ੍ਰਦੇਸ਼ ਵਿਚੋਂ ਲਿਆਂਉਂਦੇ ਸਨ ਭੁੱਕੀ
ਮੋਗਾ, 15 ਜਨਵਰੀ: ਡੀ.ਜੀ.ਪੀ ਪੰਜਾਬ ਗੌਰਵ ਯਾਦਵ ਦੇ ਦਿਸ਼ਾ-ਨਿਰਦੇਸਾਂ ਹੇਠ ਜ਼ਿਲ੍ਹਾ ਪੁਲਿਸ ਵੱਲੋ ਨਸ਼ਾ ਤਸਕਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਸੀਆਈਏ ਦੀ ਟੀਮ ਨੇ ਇੰਸਪੈਕਟਰ ਦਲਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਇੱਕ ਟਰੱਕ ਵਿਚ ਲੱਦੀ 14 ਕੁਇੰਟਲ ਭੁੱਕੀ ਬਰਾਮਦ ਕਰਦਿਆਂ ਚਾਰ ਜਣਿਆਂ ਨੂੰ ਕਾਬੂ ਕੀਤਾ ਹੈ। ਅੱਜ ਇੱਥੇ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਐਸਐਸਪੀ ਅਜੈ ਗਾਂਧੀ ਨੇ ਦਸਿਆ ਕਿ ਐਸਪੀ ਬਾਲ ਕ੍ਰਿਸ਼ਨ ਸਿੰਗਲਾ, ਡੀਐਸਪੀ ਲਵਦੀਪ ਸਿੰਘ ਅਤੇ ਡੀਐਸਪੀ ਜੋਰਾ ਸਿੰਘ ਦੀ ਸੁਪਰਵੀਜਨ ਹੇਠ ਸੀ.ਆਈ.ਏ ਸਟਾਫ ਮੋਗਾ ਨੂੰ ਇਹ ਸਫ਼ਲਤਾ ਮਿਲੀ ਹੈ।
ਇਹ ਵੀ ਪੜ੍ਹੋ ਮੁਕਾਬਲੇ ਤੋਂ ਬਾਅਦ ਮੋਗਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਗੁਰਗੇ ਕਾਬੂ
ਉਨ੍ਹਾਂ ਦਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਇਸ ਕਾਰਵਾਈ ਦੌਰਾਨ ਥਾਣੇਦਾਰ ਸੁਖਵਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋ ਪਿੰਡ ਖਾਈ ਤੋ ਪਿੰਡ ਰੋਤਾ ਨੂੰ ਜਾਂਦੀ ਲਿੰਕ ਸੜਕ ਤੇ ਬਣੀ ਹੋਈ ਦਾਣਾ ਮੰਡੀ ਵਿੱਚ ਇੱਕ ਟਰੱਕ ਨੂੰ ਕਾਬੂ ਕੀਤਾ ਸੀ, ਜਿਸ ਵਿਚ 70 ਗੱਟੇ ਭੁੱਕੀ ਡੋਡੇ ਪੋਸਤ, ਜਿਸਦਾ ਕੁੱਲ ਵਜ਼ਨ 14 ਕੁੁਟਿੰਟਲ ਸੀ, ਬਰਾਮਦ ਕੀਤਾ ਗਿਆ। ਐਸਐਸਪੀ ਨੇ ਦਸਿਆ ਕਿ ਇਸ ਟਰੱਕ ਦੇ ਨਾਲ ਇੱਕ ਸਕਾਰਪੀਓ ਗੱਡੀ ਵੀ ਸੀ, ਜਿਸਨੂੰ ਵੀ ਕਾਬੂ ਕੀਤਾ ਗਿਆ।
ਇਹ ਵੀ ਪੜ੍ਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸੂਰਤ ਸਿੰਘ ਖ਼ਾਲਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਉਨ੍ਹਾਂ ਦਸਿਆ ਕਿ ਇਸ ਦੌਰਾਨ ਗ੍ਰਿਫਤਾਰ ਕੀਤੇ ਗਏ ਚਾਰ ਮੁਲਜਮਾਂ ਦੀ ਪਹਿਚਾਣ ਕੁਲਦੀਪ ਸਿੰਘ ਵਾਸੀ ਫੂਲ, ਬਲਵਿੰਦਰ ਸਿੰਘ ਉਰਫ ਭਿੰਦਰ ਵਾਸੀ ਸੰਧੂ ਖੁਰਦ, ਹਾਕਮ ਸਿੰਘ ਵਾਸੀ ਰਾਮਪੁਰਾ, ਰਾਜੂ ਸਿੰਘ ਵਾਸੀ ਰਾਮਪੁਰਾ ਸਾਰੇ ਜਿਲ੍ਹਾ ਬਠਿੰਡਾ ਵਜੋਂ ਹੋਈ ਹੈ। ਇਸ ਧੰਦੇ ਵਿਚ ਸੰਤੋਖ ਸਿੰਘ ਵਾਸੀ ਫੂਲੇਵਾਲਾ ਜਿਲ੍ਹਾ ਬਠਿੰਡਾ ਵੀ ਸ਼ਾਮਲ ਸੀ। ਮੁਢਲੀ ਪੜਤਾਲ ਦੌਰਾਨ ਮੁਲਜਮ ਮੱਧ ਪ੍ਰਦੇਸ (ਐਮ.ਪੀ.) ਤੋ ਪੋਸਤ ਲਿਆ ਕੇ ਬਠਿੰਡਾ ਤੇ ਮੋਗਾ ਜ਼ਿਲ੍ਹੇ ਵਿਚ ਵੇਚਣ ਦਾ ਧੰਦਾ ਕਰਦੇ ਹਨ। ਐਸਐਸਪੀ ਨੇ ਦਸਿਆ ਕਿ ਮੁਲਜਮਾਂ ਦਾ ਪੁਲਿਸ ਰਿਮਾਂਡ ਲੈ ਕੇ ਹੋਰ ਪੁਛਗਿਛ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਮੋਗਾ ਦੇ ਸੀਆਈਏ ਸਟਾਫ਼ ਵੱਲੋਂ 14 ਕੁਇੰਟਲ ਭੁੱਕੀ ਸਹਿਤ ਬਠਿੰਡਾ ਨਾਲ ਸਬੰਧਤ ਚਾਰ ਤਸਕਰ ਕਾਬੂ"