ਧੁੂਰੀ, 15 ਜਨਵਰੀ: ਬੁੱਧਵਾਰ ਨੂੰ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਚੱਲਦੀ ਹੋਈ ਸਰਕਾਰੀ ਬੱਸਾਂ ਵਿਚੋਂ ਇੱਕ ਔਰਤ ਦੇ ਬੱਚੀ ਸਹਿਤ ਸੜਕ ’ਤੇ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਵਿਚ ਔਰਤ ਦੀ ਮੌਤ ਹੋ ਗਈ ਜਦਕਿ ਉਸਦੀ ਸੱਤ ਸਾਲਾਂ ਬੱਚੀ ਹਸਪਤਾਲ ਵਿਚ ਜਿੰਦਗੀ-ਮੌਤ ਦੀ ਲੜਾਈ ਲੜ ਰਹੀ ਹੈ। ਮ੍ਰਿਤਕ ਔਰਤ ਦੀ ਪਹਿਚਾਣ ਸੀਮਾ ਵਜੋਂ ਹੋਈ ਹੈ, ਜੋਕਿ ਆਪਣੇ ਪਤੀ ਤੇ ਬੱਚੀਆਂ ਸਹਿਤ ਕਿਸੇ ਰਿਸ਼ਤੇਵਾਰੀ ਵਿਚ ਜਾ ਰਹੀ ਸੀ। ਇਹ ਘਟਨਾ ਧੂਰੀ ਦੇ ਨਜਦੀਕ ਪਿੰਡ ਕਾਤਰੋ ਕੋਲ ਵਾਪਰੀ, ਜਿੱਥੇ ਬੱਸ ਦੇ ਮੋੜ ਕੱਟਣ ਸਮੇਂ ਇਹ ਹਾਦਸਾ ਵਾਪਰਿਆਂ।
ਇਹ ਵੀ ਪੜ੍ਹੋ ਸੁਖਬੀਰ ਬਾਦਲ ਦੇ ਹੱਕ ’ਚ ਗਾਣਾ ਗਾਉਣ ਵਾਲੇ ‘ਗਾਇਕ’ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼
ਘਟਨਾ ਤੋਂ ਬਾਅਦ ਗੰਭੀਰ ਰੂਪ ਵਿਚ ਜਖ਼ਮੀ ਹੋਈ ਔਰਤ ਨੂੰ ਬੱਸ ਵਿੱਚ ਹੀ ਪਾ ਕੇ ਧੂਰੀ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਦੋਂਕਿ ਬੱਚੀ ਦਾ ਇਲਾਜ਼ ਜਾਰੀ ਹੈ। ਮ੍ਰਿਤਕ ਔਰਤ ਦੇ ਪਤੀ ਨੇ ਪੀਆਰਟੀਸੀ ਬੱਸ ਦੇ ਡਰਾਈਵਰ ਉਪਰ ਅਣਗਹਿਲੀ ਤੇ ਤੇਜੀ ਨਾਲ ਬੱਸ ਚਲਾਉਣ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਬੱਸ ਤੇਜ਼ ਹੋਣ ਕਾਰਨ ਮੋੜ ਕੱਟਣ ਸਮੇਂ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਬੱਸ ਦੀਆਂ ਤਾਕੀਆਂ ਵੀ ਬੰਦ ਨਹੀਂ ਕੀਤੀਆਂ ਹੋਈਆਂ ਸਨ।
ਇਹ ਵੀ ਪੜ੍ਹੋ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਸੰਘਰਸ਼ ਕਰਨ ਵਾਲੇ ਸੂਰਤ ਸਿੰਘ ਖ਼ਾਲਸਾ ਨੇ ਦੁਨੀਆ ਨੂੰ ਕਿਹਾ ਅਲਵਿਦਾ
ਦੂਜੇ ਪਾਸੇ ਬਰਨਾਲਾ ਡਿੱਪੂ ਦੇ ਨਾਲ ਸਬੰਧਤ ਇਸ ਬੱਸ ਦੇ ਕੰਢਕਟਰ ਨੇ ਦਾਅਵਾ ਕੀਤਾ ਕਿ ਧੁੰਦ ਕਾਰਨ ਬੱਸ ਹੋਲੀ ਸੀ ਪ੍ਰੰਤੂ ਪਿਛਲੀ ਤਾਕੀ ਨਜਦੀਕ ਔਰਤ ਆਪਣੀ ਬੱਚੀ ਨੂੰ ਉਲਟੀ ਕਰਵਾ ਰਹੀ ਸੀ ਤੇ ਮੋੜ ’ਤੇ ਇਹ ਘਟਨਾ ਵਾਪਰ ਗਈ। ਉਧਰ ਪੁਲਿਸ ਵੱਲੋਂ ਸਬ ਇੰਸਪੈਕਟਰ ਤਰਸੇਮ ਸਿੰਘ ਦੀ ਅਗਵਾਈ ਹੇਠ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦਾਅਵਾ ਕੀਤਾ ਹੈ ਕਿ ਵਾਰਸਾਂ ਦੇ ਬਿਆਨਾਂ ਉਪਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "PRTC ਦੀ ਚੱਲਦੀ ਬੱਸ ਵਿਚੋਂ ਔਰਤ ਤਾਕੀ ਵਿਚੋਂ ਡਿੱਗੀ, ਹੋਈ ਮੌ+ਤ, ਬੱਚੀ ਜਖ਼ਮੀ"