ਐਨਡੀਯੂ ਰੋਹਤਕ ਵਿਚ ਪੰਡਿਤ ਸ਼੍ਰੀਰਾਮ ਸ਼ਰਮਾ ਦੇ ਨਾਂਅ ’ਤੇ ਖੋਜ ਚੇਅਰ ਕੀਤੀ ਜਾਵੇਗੀ ਸਥਾਪਿਤ:ਮੁੱਖ ਮੰਤਰੀ

0
9

👉ਪੰਡਿਤ ਸ਼੍ਰੀਰਾਮ ਸ਼ਰਮਾ ਦੀ ਪ੍ਰਤਿਮਾ ਸਥਾਨ ’ਤੇ 30 ਫੁੱਟ ਉੱਚਾ ਕੌਮੀ ਝੰਡਾ ਫਹਿਰਾਇਆ ਜਾਵੇਗਾ
ਚੰਡੀਗੜ੍ਹ, 15 ਜਨਵਰੀ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਹਾਰਿਸ਼ੀ ਦਿਆਨੰਦ ਯੂਨੀਵਰਸਿਟੀ ਰੋਹਤਕ ਵਿਚ ਮਹਾਨ ਸੁਤੰਤਰਤਾ ਸੈਨਾਨੀ ਅਤੇ ਸੰਵਿਧਾਨ ਨਿਰਮਾਣ ਸਭਾ ਦੇ ਮੈਂਬਰ ਪੰਡਿਤ ਸ਼੍ਰੀਰਾਮ ਸ਼ਰਮਾ ਦੇ ਨਾਂਅ ’ਤੇ ਇਕ ਖੋਚ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ। ਨਾਲ ਹੀ ਰਾਸ਼ਟਰ ਲਈ ਉਨ੍ਹਾਂ ਦੇ ਮਹਾਨ ਯੋਗਦਾਨ ਨੂੰ ਸਨਮਾਨਿਤ ਕਰਨ ਦੇ ਲਈ ਸੂਬੇ ਵਿਚ ਇਕ ਯੂਨੀਵਰਸਿਟੀ/ਸੰਸਥਾਨ ਦਾ ਨਾਂਅ ਪੰਡਿਤ ਸ਼੍ਰੀਰਾਮ ਸ਼ਰਮਾ ਦੇ ਨਾਅ ’ਤੇ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਹਰ ਸਾਲ 1 ਅਕਤੂਬਰ ਨੂੰ ਉਨ੍ਹਾਂ ਦੀ ਜੈਯੰਤੀ ਵੀ ਮਨਾਏਗੀ। ਮੁੱਖ ਮੰਤਰੀ ਨੇ ਅੱਜ ਰੋਹਤਕ ਵਿਚ ਪੰਡਿਤ ਸ਼੍ਰੀਰਾਮ ਸ਼ਰਮਾ ਪਾਰਕ ਸਥਾਨ ’ਤੇ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਪੰਡਿਤ ਸ਼੍ਰੀਰਾਮ ਸ਼ਰਮਾ ਦੀ ਪ੍ਰਤਿਮਾ ਦਾ ਉਦਘਾਟਨ ਕਰਦੇ ਹੋਏ ਇਹ ਐਲਾਨ ਕੀਤੇ। ਉਨ੍ਹਾਂ ਨੇ ਮਹਾਨ ਸੁਤੰਤਰਤਾ ਸੈਨਾਨੀ ਨੂੰ ਨਮਨ ਕਰਦੇ ਹੋਏ ਸ਼ਰਧਾਂਜਲੀ ਅਰਪਿਤ ਕੀਤੀ ਅਤੇ ਭਾਰਤ ਦੇ ਸੁਤੰਤਰਤਾ ਸੰਗ੍ਰਾਮ, ਸੰਵਿਧਾਨ ਨਿਰਮਾਣ ਅਤੇ ਸੁਤੰਤਰਤਾ ਦੇ ਬਾਅਦ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ’ਤੇ ਚਾਨਣ ਪਾਇਆ।

ਇਹ ਵੀ ਪੜ੍ਹੋ 20 ਹਜ਼ਾਰੀ ਪਟਵਾਰੀ ਵਿਜੀਲੈਂਸ ਵੱਲੋਂ ਗ੍ਰਿਫਤਾਰ, ਜਮ੍ਹਾਂਬੰਦੀ ’ਚ ਗੜਬੜੀ ਠੀਕ ਕਰਨ ਬਦਲੇ ਲੈ ਰਿਹਾ ਸੀ ਰਿਸ਼ਵਤ

ਇਸ ਮੌਕੇ ’ਤੇ ਪੂਰੇ ਸੂਬੇ ਦੇ ਸਕੂਲਾਂ ਅਤੇ ਕਾਲਜਾਂ ਵਿਚ ਲੇਖ ਲੇਖਨ, ਕਵਿਤਾ ਲੇਖਨ ਅਤੇ ਭਾਸ਼ਨ ਮੁਕਾਬਲੇ ਪ੍ਰਬੰਧਿਤ ਕੀਤੇ ਜਾਣਗੇ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਜਾਨਣ ਲਈ ਪ੍ਰੋਤਸਾਹਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪੰਡਿਤ ਸ਼੍ਰੀਰਾਮ ਸ਼ਰਮਾ ਦੀ ਪ੍ਰਤਿਮਾ ਸਥਾਨ ’ਤੇ 30 ਫੁੱਟ ਉੱਚਾ ਕੌਮੀ ਝੰਡਾ ਫਹਿਰਾਉਣ ਅਤੇ ਉਸ ਸਥਾਨ ਨੁੰ ਸੁੰਦਰ ਬਨਾਉਣ ਦਾ ਵੀ ਐਲਾਨ ਕੀਤਾ। ਪੰਡਿਤ ਸ਼੍ਰੀਰਾਮ ਸ਼ਰਮਾ ਵਿਚਾਰ ਮੰਚ ਵੱਲੋਂ ਰੱਖੀ ਗਈ ਦੋ ਹੋਰ ਮੰਗਾਂ ਬਹਾਦੁਰਗੜ੍ਹ ਵਿਚ ਸਥਿਤ ਪੰਡਿਤ ਸ਼੍ਰੀਰਾਮ ਸ਼ਰਮਾ ਮੈਟਰੋ ਸਟੇਸ਼ਨ ’ਤੇ ਉਨ੍ਹਾਂ ਦੀ ਖੋਜਗਾਥਾ ਲਿਖਣ ਅਤੇ ਸਕੂਲੀ ਕੋਰਸ ਵਿਚ ਪੰਡਿਤ ਸ਼੍ਰੀਰਾਮ ਸ਼ਰਮਾ ਦੀ ਜੀਵਨੀ ਨੂੰ ਸ਼ਾਮਿਲ ਕਰਨ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਮੰਗਾਂ ਸਬੰਧਿਤ ਵਿਭਾਗਾਂ ਨੁੰ ਭਿਜਵਾ ਕੇ ਪੂਰੀ ਕਰਵਾਈ ਜਾਣਗੀਆਂ। ਉਨ੍ਹਾਂ ਨੇ ਪੰਡਿਤ ਸ਼੍ਰੀਰਾਮ ਸ਼ਰਮਾ ਵਿਚਾਰ ਸੰਘ ਸਮਿਤੀ ਲਈ 21 ਲੱਖ ਰੁਪਏ ਦੇ ਗ੍ਰਾਂਟ ਦਾ ਵੀ ਐਲਾਨ ਕੀਤਾ, ਤਾਂ ਜੋ ਉਨ੍ਹਾਂ ਦੇ ਆਦਰਸ਼ਾਂ ਅਤੇ ਮੁੱਲਾਂ ਦੇ ਲਗਾਤਾਰ ਪ੍ਰਚਾਰ-ਪ੍ਰਸਾਰ ਨੂੰ ਪ੍ਰੋਤਸਾਹਨ ਮਿਲ ਸਕੇ। ਪੰਡਿਤ ਸ਼੍ਰੀਰਾਮ ਸ਼ਰਮਾ ਨੂੰ ਇੱਕ ਸੱਚਾ ਦੇਸ਼ਭਗਤ, ਸਨਮਾਨਿਤ ਰਾਜਨੇਤਾ, ਸਮਾਜ ਸੁਧਾਰਕ ਅਤੇ ਗਾਂਧੀਵਾਦੀ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਸੰਵਿਧਾਨ ਸਭਾ ਦੇ ਮੈਂਬਰ ਵਜੋ ਉਨ੍ਹਾਂ ਨੇ ਦੇਸ਼ ਦੇ ਲੋਕਤਾਂਤਰਿਕ ਢਾਂਚੇ ਨੂੰ ਮਜਬੂਤ ਕਰਨ ਵਿਚ ਮਹਤੱਵਪੂਰਨ ਭੁਕਿਮਾ ਨਿਭਾਈ ਸੀ।

ਇਹ ਵੀ ਪੜ੍ਹੋ ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਨਸ਼ਿਆ ਦੀ ਤਸਕਰੀ ਦੇ ਨੈੱਟਵਰਕ ਦਾ ਕੀਤਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਮੁੱਖ ਸਰਗਨਾ ਕਾਬੂ

ਮੁੱਖ ਮੰਤਰੀ ਨੇ ਕਿਹਾ ਕਿ ਪੰਡਿਤ ਸ਼੍ਰੀਰਾਮ ਸ਼ਰਮਾ ਨੇ 1966 ਦੇ ਬਾਅਦ ਸੰਯੁਕਤ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿਚ ਵੀ ਕਈ ਮੰਨੇ-ਪ੍ਰਮੰਨੇ ਅਹੁਦਿਆਂ ’ਤੇ ਕੰਮ ਕੀਤਾ। 1965 ਵਿਚ ਪੰਡਿਤ ਸ਼ਰਮਾ ਨੂੰ ਸੰਯੁਕਤ ਪੰਜਾਬ ਸਰਕਾਰ ਵੱਲੋਂ ਹਰਿਆਣਾ ਵਿਕਾਸ ਸਮਿਤੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਨ੍ਹਾਂ ਦੇ ਕਾਰਜਕਾਲ ਦੌਰਾਨ ਸਮਿਤੀ ਨੇ 1966 ਵਿਚ ਇਕ ਰਿਪੋਰਟ ਤਿਆਰ ਕੀਤੀ, ਜਿਸ ਵਿਚ ਨਾ ਸਿਰਫ ਵਿਕਾਸ ਦੇ ਮਾਮਲੇ ਵਿਚ ਸਗੋ ਰਾਜਨੀਤਿਕ ਭਾਗੀਦਾਰੀ ਅਤੇ ਰੁਜਗਾਰ ਦੇ ਮੌਕਿਆਂ ਦੇ ਮਾਮਲੇ ਵਿਚ ਵੀ ਹਰਿਆਣਾ ਦੇ ਨਾਲ ਹੋਣ ਵਾਲੇ ਭੇਦਭਾਵ ਨੂੰ ਉਜਾਗਰ ਕੀਤਾ ਗਿਆ। ਇਸ ਰਿਪੋਰਟ ਨੇ ਵੱਖ ਹਰਿਆਣਾ ਸੂਬਾ ਦੇ ਨਿਰਮਾਣ ਦੀ ਮੰਗ ਨੂੰ ਮਜਬੂਤ ਕਰਨ ਵਿਚ ਮਹਤੱਵਪੂਰਨ ਭੁਕਿਮਾ ਨਿਭਾਈ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

LEAVE A REPLY

Please enter your comment!
Please enter your name here