ਸੁਖਜਿੰਦਰ ਸਿੰਘ ਮਾਨ
ਚੰਡੀਗੜ੍ਹ, 16 ਜਨਵਰੀ: ਪਿਛਲੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਬਠਿੰਡਾ ਦੇ ਏਡੀਟੀਓ ਵਿਰੁਧ ਕੀਤੀ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਸਰਕਾਰ ਦੇ ਟ੍ਰਾਂਸਪੋਰਟ ਵਿਭਾਗ ਨੇ ਵੀ ਹਰਕਤ ਵਿਚ ਆਉਂਦਿਆਂ ਤਿੰਨ ਏਡੀਟੀਓਜ਼ ਨੂੰ ਉਨ੍ਹਾਂ ਦੇ ਪਿੱਤਰੀ ਵਿਭਾਗ ’ਚ ਵਾਪਸ ਭੇਜ ਦਿੱਤਾ ਹੈ। ਵਾਪਸ ਭੇਜੇ ਗਏ ਇੰਨ੍ਹਾਂ ਏਡੀਟੀਓ ਵਿਚੋਂ ਬਠਿੰਡਾ ਦਾ ਏਡੀਟੀਓ ਅੰਕਿਤ ਬਾਂਸਲ ਵੀ ਸ਼ਾਮਲ ਹੈ, ਜਿਸਦੇ ਗੰਨਮੈਂਨ ਨੂੰ ਪਿਛਲੇ ਦਿਨੀਂ ਵਿਜੀਲੈਂਸ ਨੇ ਟ੍ਰਾਂਸਪੋਟਰਾਂ ਕੋਲੋਂ ਹਰ ਮਹੀਨੇ ਲੱਖਾਂ ਰੁਪਏ ਇਕੱਤਰ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਸੀ। ਚਰਚਾ ਇਹ ਵੀ ਸੁਣਾਈ ਦੇ ਰਹੀ ਹੈ ਕਿ ਵਿਜੀਲੈਂਸ ਵੱਲੋਂ ਏਡੀਟੀਓ ਅੰਕਿਤ ਬਾਂਸਲ ਵਿਰੁਧ ਵੀ ਕਾਰਵਾਈ ਕੀਤੀ ਗਈ ਹੈ, ਜਿਸਦੇ ਚੱਲਦੇ ਪਿਛਲੇ ਕਈ ਦਿਨਾਂ ਤੋਂ ਉਹ ਵੀ ਆਪਣੇ ਦਫ਼ਤਰ ਵਿਚੋਂ ‘ਗਾਇਬ’ ਚੱਲੇ ਆ ਰਹੇ ਸਨ।
ਇਹ ਵੀ ਪੜ੍ਹੋ ਫ਼ਰੀਦਕੋਟ ’ਚ ਬੈਂਕ ਮੈਨੇਜ਼ਰ ਦੀ ਪਤਨੀ ਤੋਂ ਮੋਟਰਸਾਈਕਲ ਸਵਾਰ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਹੋਏ ਫ਼ਰਾਰ
ਬੀਤੀ ਸ਼ਾਮ ਸੂਬੇ ਦੇ ਟ੍ਰਾਂਸਪੋਰਟ ਵਿਭਾਗ ਦੇ ਵਧੀਕ ਮੁੱਖ ਸਕੱਤਰ ਡੀ.ਕੇ.ਤਿਵਾੜੀ ਵੱਲੋਂ ਜਾਰੀ ਆਦੇਸ਼ਾਂ ਤਹਿਤ ਬਠਿੰਡਾ ਦੇ ਏਡੀਟੀਓ ਅੰਕਿਤ ਬਾਂਸਲ, ਬਰਨਾਲਾ ਦੇ ਏਡੀਟੀਓ ਰਾਜਨ ਗੋਇਲ ਅਤੇ ਲੁਧਿਆਣਾ ਦੇ ਅੰਕਿਤ ਕੁਮਾਰ ਨੂੰ ਤੁਰੰਤ ਉਨ੍ਹਾਂ ਦੇ ਵਿਭਾਗਾਂ ਵਿਚ ਵਾਪਸ ਭੇਜਣ ਦੇ ਹੁਕਮ ਜਾਰੀ ਕੀਤੇ ਹਨ। ਇੰਨ੍ਹਾਂ ਹੁਕਮਾਂ ਵਿਚ ਸਪੱਸ਼ਟ ਲਿਖਿਆ ਗਿਆ ਹੈ ਕਿ ਉਕਤ ਕਰਮਚਾਰੀਆਂ ਦੀ ਕਾਰਗੁਜ਼ਾਰੀ ਤਸੱਲੀਬਖ਼ਸ ਨਾ ਹੋਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਗੌਰਤਲਬ ਹੈ ਕਿ ਉਕਤ ਤਿੰਨੇ ਅਧਿਕਾਰੀਆਂ ਵਿਚੋਂ ਦੋ ਅੰਕਿਤ ਬਾਂਸਲ ਅਤੇ ਅੰਕਿਤ ਕੁਮਾਰ ਸਹਿਕਾਰੀ ਸਭਾਵਾਂ ਵਿਚ ਚੀਫ਼ ਆਡੀਟਰ ਸਨ ਜਦੋਂਕਿ ਰਾਜਨ ਗੋਇਲ ਡੀਸੀ ਦਫ਼ਤਰ ਵਿਖੇ ਸੀਨੀਅਰ ਸਹਾਇਕ ਸਨ,
ਇਹ ਵੀ ਪੜ੍ਹੋ ਸੁਖਬੀਰ ਬਾਦਲ ਦੇ ਹੱਕ ’ਚ ਗਾਣਾ ਗਾਉਣ ਵਾਲੇ ‘ਗਾਇਕ’ ਵਿਰੁਧ ਬਲਾਤਕਾਰ ਦਾ ਪਰਚਾ ਦਰਜ਼
ਜਿੰਨ੍ਹਾਂ ਨੂੰ ਦਰਜ਼ਨਾਂ ਹੋਰਨਾਂ ਕਰਮਚਾਰੀਆਂ ਸਹਿਤ ਸਰਕਾਰ ਵੱਲੋਂ ਕਰੀਬ ਡੇਢ ਸਾਲ ਪਹਿਲਾਂ ਟ੍ਰਾਂਸਪੋਰਟ ਵਿਭਾਗ ਵਿਚ ਖ਼ਾਲੀ ਪਈਆਂ ਪੋਸਟਾਂ ’ਤੇ ਡੈਪੁਟੇਸ਼ਨ ਵਜੋਂ ਲਿਆ ਗਿਆ ਸੀ। ਉਧਰ ਵਿਜੀਲੈਂਸ ਦੇ ਸੂਤਰਾਂ ਨੇ ਵੀ ਖ਼ੁਲਾਸਾ ਕੀਤਾ ਹੈ ਕਿ ਕੁੱਝ ਸਮਾਂ ਪਹਿਲਾਂ ਟ੍ਰਾਂਸਪੋਰਟ ਵਿਭਾਗ ਵਿਚ ਫੈਲੇ ਭ੍ਰਿਸਟਾਚਾਰ ਦੀ ਇੱਕ ਰੀਪੋਰਟ ਵੀ ਸਰਕਾਰ ਨੂੰ ਭੇਜੀ ਗਈ ਸੀ, ਜਿਸਦੇ ਵਿਚ ਨਵੇਂ ਬਣੇ ਕਰੀਬ ਅੱਧੀ ਦਰਜ਼ਨ ਟ੍ਰਾਂਸਪੋਰਟ ਅਧਿਕਾਰੀਆਂ ਦੇ ਕਾਰਨਾਮਿਆਂ ਨੂੰ ਉਜ਼ਾਗਰ ਕੀਤਾ ਗਿਆ ਸੀ। ਸੂਤਰਾਂ ਨੇ ਇਹ ਵੀ ਖ਼ੁਲਾਸਾ ਕੀਤਾ ਹੈ ਕਿ ਟ੍ਰਾਂਸਪੋਰਟ ਵਿਭਾਗ ਦੇ ਉਚ ਅਧਿਕਾਰੀਆਂ ਸਹਿਤ ਵਿਜੀਲੈਂਸ ਦੀ ਰਾਡਾਰ ’ਤੇ ਮਾਲਵਾ ਦੇ ਦੋ ਹੋਰ ਏਡੀਟੀਓ ਵੀ ਦੱਸੇ ਜਾ ਰਹੇ ਹਨ, ਜਿਹੜੇ ਖੁੱਲ ਕੇ ਖੇਡ ਰਹੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "Breaking: Transport Dept. ’ਚ ਵਿਜੀਲੈਂਸ ਦੇ Action ਤੋਂ ਬਾਅਦ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੇ ADTO ਹਟਾਏ"