ਬਾਲੀਵੁੱਡ ਅਦਾਕਾਰ ਸੈਫ਼ ਅਲੀ ਖ਼ਾਨ ’ਤੇ ਘਰ ਵਿਚ ਦਾਖ਼ਲ ਹੋ ਕੇ ਹਮਲਾ, ਹਾਲਾਤ ਗੰਭੀਰ, ਹਸਪਤਾਲ ਦਾਖ਼ਲ

0
388

ਮੁੰਬਈ, 16 ਜਨਵਰੀ:ਬਾਲੀਵੁੱਡ ਦੇ ਨਾਮੀ ਅਭਿਨੇਤਾ ਸੈਫ ਅਲੀ ਖਾਨ ਦੇ ਘਰ ਵਿਚ ਦਾਖ਼ਲ ਹੋ ਕੇ ਅੱਜ ਵੀਰਵਾਰ ਤੜਕਸਾਰ ਕਿਰਚ ਨਾਲ ਹਮਲਾ ਕਰਨ ਦੀ ਖ਼ਬਰ ਸਾਹਮਣੇ ਆ ਰਹੀ ਹੈ। ਇਸ ਹਮਲੇ ਵਿਚ ਸੈਫ਼ ਗੰਭੀਰ ਜਖ਼ਮੀ ਹੋ ਗਿਆ, ਜਿਸ ਕਾਰਨ ਉਸਨੂੰ ਲੀਲਾਵਤੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਸੈਫ਼ ਦੀ ਟੀਮ ਨੇ ਇਸ ਘਟਨਕ੍ਰਮ ’ਤੇ ਹੁਣ ਪਹਿਲਾ ਬਿਆਨ ਜਾਰੀ ਕੀਤਾ ਹੈ, ਜਿਸਦੇ ਵਿਚ ਉਨ੍ਹਾਂ ਦਸਿਆ ਕਿ ‘‘ ਸੈਫ਼ ਅਲੀ ਖ਼ਾਨ ਦੀ ਹਸਪਤਾਲ ਵਿਚ ਸਰਜ਼ਰੀ ਕੀਤੀ ਜਾ ਰਹੀ ਹੈ। ’’

ਇਹ ਵੀ ਪੜ੍ਹੋ Breaking: Transport Dept. ’ਚ ਵਿਜੀਲੈਂਸ ਦੇ Action ਤੋਂ ਬਾਅਦ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੇ ADTO ਹਟਾਏ

ਉਨ੍ਹਾਂ ਇਹ ਵੀ ਦਸਿਆ ਕਿ ਇਹ ਘਟਨਾ ਉਸਦੇ ਘਰ ਵਿਚ ਚੋਰੀ ਕਰਨ ਦੀ ਕੋਸ਼ਿਸ ਦੌਰਾਨ ਵਾਪਰੀ ਹੈ ਅਤੇ ਚੋਰਾਂ ਦੇ ਘਰ ਵਿਚ ਦਾਖ਼ਲ ਹੋਣ ਬਾਰੇ ਪਤਾ ਚੱਲਦੇ ਸੈਫ਼ ਉਠ ਖ਼ੜਿਆ ਤੇ ਉਸਦੀ ਇੱਕ ਚੋਰ ਦੇ ਨਾਲ ਬਹਿਸਬਾਜ਼ੀ ਤੋਂ ਬਾਅਦ ਉਸ ਉਪਰ ਚਾਕੂਆਂ ਨਾਲ ਕਈ ਵਾਰ ਕਰ ਦਿੱਤੇ। ਦਸਿਆ ਜਾ ਰਿਹਾ ਕਿ ਇਹ ਘਟਨਾ ਵੀਰਵਾਰ ਤੜਕੇ ਕਰੀਬ 2:30 ਵਜੇ ਬਾਂਦਰਾ ਸਥਿਤ ਸਤਿਗੁਰੂ ਸ਼ਰਨ ਬਿਲਡਿੰਗ ’ਚ ਸਥਿਤ ਸੈਫ ਅਤੇ ਕਰੀਨਾ ਕਪੂਰ ਖਾਨ ਦੀ ਰਿਹਾਇਸ਼ ਉਪਰ ਵਾਪਰੀ ਹੈ। ਸੁੂਚਨਾ ਮੁਤਾਬਕ ਅਭਿਨੇਤਾ ਦੇ ਅੱਧੀ ਦਰਜਨ ਤੋਂ ਵੱਧ ਡੂੰਘੇ ਜਖ਼ਮ ਹਨ, ਜਿੰਨ੍ਹਾਂ ਵਿਚ ਰੀੜ੍ਹ ਦੀ ਹੱਡੀ ਦੇ ਨੇੜੇ ਵੀ ਸੱਟ ਲੱਗੀ ਹੈ। ਜਿਸਤੋਂ ਬਾਅਦ ਉਸ ਨੂੰ ਸਵੇਰੇ 3:30 ਵਜੇ ਹਸਪਤਾਲ ਲਿਜਾਇਆ ਗਿਆ ਅਤੇ ਡਾਕਟਰਾਂ ਦੀ ਟੀਮ ਨੇ ਸਵੇਰੇ 5:30 ਵਜੇ ਉਸ ਦੀ ਸਰਜਰੀ ਸ਼ੁਰੂ ਕਰ ਦਿੱਤੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here