ਨਵੀਂ ਦਿੱਲੀ, 16 ਜਨਵਰੀ: ਆਗਾਮੀ5 ਫ਼ਰਵਰੀ ਨੂੰ ਹੋਣ ਜਾ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹਿਤ ਮੰਤਰੀਆਂ, ਵਿਧਾਇਕਾਂ ਤੇ ਚੇਅਰਮੈਨਾਂ ਨੇ ਦਿੱਤੀ ’ਚ ਚੋਣ ਪ੍ਰਚਾਰ ਦੀ ਕਮਾਂਡ ਸੰਭਾਲ ਲਈ ਹੈ। ਸੂਚਨਾ ਮੁਤਾਬਕ ਅੱਜ ਤੋਂ ਦੋ ਦਿਨਾਂ ਲਈ ਮੁੱਖ ਮੰਤਰੀ ਸ: ਮਾਨ ਦਿੱਲੀ ਵਿਚ ਹੀ ਰਹਿਣਗੇ ਤੇ ਉਹ ਵੱਖ ਵੱਖ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਪ੍ਰਚਾਰ ਕਰਨਗੇ। ਇਸੇ ਤਰ੍ਹਾਂ ਮੰਤਰੀ, ਵਿਧਾਇਕ ਅਤੇ ਚੇਅਰਮੈਨਾਂ ਸਹਿਤ ਵਲੰਟੀਅਰ ਵੀ ਦਿੱਲੀ ਵਿੱਚ ਡਟੇ ਹੋਏ ਹਨ।
ਇਹ ਵੀ ਪੜ੍ਹੋ Breaking: Transport Dept. ’ਚ ਵਿਜੀਲੈਂਸ ਦੇ Action ਤੋਂ ਬਾਅਦ ਸਰਕਾਰ ਨੇ ਤਿੰਨ ਜ਼ਿਲ੍ਹਿਆਂ ਦੇ ADTO ਹਟਾਏ
ਪਾਰਟੀ ਦੇ ਉੱਚ ਆਗੂਆਂ ਮੁਤਾਬਕ ਦਿੱਲੀ ’ਚ ਮੁੱਖ ਮੰਤਰ ਮਾਨ ਦੀ ਪੂਰੀ ਮੰਗ ਬਣੀ ਹੋਈ ਹੈ। ਵੋਟਰ ਉਨ੍ਹਾਂ ਦੇ ਚੋਣ ਪ੍ਰਚਾਰ ਦੇ ਢੰਗ ਤੋਂ ਪ੍ਰਭਾਵਿਤ ਹੁੰਦੇ ਹਨ। ਗੌਰਤਲਬ ਹੈ ਕਿ ਦਿੱਲੀ ਦੇ ਵਿਚ 2013 ਤੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਈ ਹੈ ਅਤੇ ਹੁਣ ਵੀ ਪਾਰਟੀ ਦੀ ਪੂਰੀ ਹਾਈਕਮਾਂਡ ਵੱਲੋਂ ਅਗਲੀ ਸਰਕਾਰ ਬਣਾਊਣ ਲਈ ਹਰ ਸੰਭਵ ਵਾਹ ਲਗਾਈ ਜਾ ਰਹੀ ਹੈ। ਦਿੱਲੀ ਚੋਣਾਂ ਦਾ ਅਸਰ ਪੰਜਾਬ ਵਿਚ ਵੀ ਪੈਣਾ ਹੈ, ਕਿਉਂਕਿ ਦਿੱਲੀ ਨੂੰ ਹੀ ਆਪ ਦਾ ਸਿਆਸੀ ਗੜ੍ਹ ਮੰਨਿਆਂ ਜਾਂਦਾ ਹੈ।
ਇਹ ਵੀ ਪੜ੍ਹੋ ਪੁਲਿਸ ਮੁਕਾਬਲੇ ’ਚ ਨਾਮੀ ਗੈਂਗਸਟਰ ਹੋਇਆ ਢੇਰ, ਸਰਪੰਚ ਤੇ ਆੜਤੀ ਦੇ ਕਤ+ਲ ਕੇਸ ’ਚ ਸੀ ਲੋੜੀਦਾ
ਪੰਜਾਬ ਦੇ ਮੰਤਰੀ ਤੇ ਵਲੰਟੀਅਰ ਇੱਥੇ ਕੀਤੇ ਕੰਮਾਂ ਦਾ ਗੁਣਗਾਣ ਦੇ ਨਾਲ-ਨਾਲ ਦਿੱਲੀ ਵਿਚ ਆਪ ਸਰਕਾਰ ਵੱਲੋਂ ਪਿਛਲੇ ਦਸ ਸਾਲਾਂ ਵਿਚ ਕੀਤੇ ਕੰਮਾਂ ਦੀਆਂ ਪ੍ਰਾਪਤੀਆਂ ਵੋਟਰਾਂ ਤੱਕ ਪਹੁੰਚਾ ਰਹੇ ਹਨ। ਦਿੱਲੀ ’ਚ ਪੰਜਾਬ ਤੋਂ ਇਕੱਲੇ ਆਮ ਆਦਮੀ ਪਾਰਟੀ ਦੇ ਹੀ ਨਹੀਂ,ਬਲਕਿ ਕਾਂਗਰਸ ਅਤੇ ਭਾਜਪਾ ਦੇ ਆਗੂ ਵੀ ਚੋਣ ਪ੍ਰਚਾਰ ਲਈ ਜਾ ਰਹੇ ਹਨ। ਦਿੱਲੀ ਪੰਜਾਬੀਆਂ ਦੀ ਬਹੁਲਤਾ ਵਾਲਾ ਕੇਂਦਰੀ ਸ਼ਾਸਤ ਪ੍ਰਦੇਸ਼ ਹੈ। ਇਸਤਂੋ ਇਲਾਵਾ ਦਿੱਲੀ ਦੇ ਵਿਚ ਪੰਜਾਬ ਦੇ ਲੋਕਾਂ ਦੀਆਂ ਕਾਫ਼ੀ ਸਾਰੀਆਂ ਰਿਸ਼ਤੇਦਾਰੀਆਂ ਤੇ ਲਿਹਾਜ਼ਾ ਵੀ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
Share the post "ਦਿੱਲੀ ਵਿਧਾਨ ਸਭਾ ਚੋਣਾਂ: ਮੁੱਖ ਮੰਤਰੀ ਭਗਵੰਤ ਮਾਨ ਤੇ ਮੰਤਰੀਆਂ ਸਹਿਤ ਹੋਰਨਾਂ ਆਗੂਆਂ ਨੇ ਸੰਭਾਂਲੀ ਕਮਾਂਡ"