ਸਿਫ਼ਤੀ ਦੇ ਘਰ ’ਚ ਸ਼ਰਮਨਾਕ ਕਾਰਾ; ਹਾਦਸੇ ’ਚ ਜਖ਼ਮੀ ਹੋਏ ਵਪਾਰੀ ਦੀ ਮੱਦਦ ਬਹਾਨੇ ਜੇਬ ’ਚੋਂ ਕੱਢੇ ਲੱਖੇ ਰੁਪਏ

0
514
+1

ਸ਼੍ਰੀ ਅੰਮ੍ਰਿਤਸਰ ਸਾਹਿਬ, 17 ਜਨਵਰੀ: ਪੂਰੀ ਦੁਨੀਆ ’ਚ ਸਿਫ਼ਤੀ ਦੇ ਘਰ ਵਜੋਂ ਜਾਣੇ ਜਾਂਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੀਤੀ ਦੇਰ ਰਾਤ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮੁਤਾਬਕ ਦੇਰ ਰਾਤ ਅੰਮ੍ਰਿਤਸਰ ਦੇ ਸਰਕੂਲਰ ਰੋਡ ’ਤੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਜਾ ਰਹੇ ਰਵੀ ਮਹਾਜ਼ਨ ਨਾਂ ਦੇ ਇੱਕ ਵਪਾਰੀ ਨੂੰ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜਖ਼ਮੀ ਹੋਣ ਕਾਰਨ ਸੜਕ ’ਤੇ ਡਿੱਗ ਪਿਆ, ਜਿਸਤੋਂ ਬਾਅਦ ਉਸਨੂੰ ਰਾਹਗੀਰਾਂ ਨੇ ਚੁੱਕ ਕੇ ਹਸਪਤਾਲ ਲਿਆਂਦਾ।

ਇਹ ਵੀ ਪੜ੍ਹੋ ਪੰਜ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ‘PSPCL’ ਦੇ JE ਤੇ Lineman ਵਿਜੀਲੈਂਸ ਬਿਊਰੋ ਵੱਲੋਂ ਕਾਬੂ

ਇਸ ਦੌਰਾਨ ਇੱਕ ਸਖ਼ਸ ਉਥੇ ਆਇਆ, ਜਿਸਨੇ ਜਖ਼ਮੀ ਦੀ ਦੇਖਭਾਲ ਕਰਨ ਦਾ ਡਰਾਮਾ ਕਰਕੇ ਉਸਦੀ ਬੇਹੋਸ਼ੀ ਦਾ ਫਾਇਦਾ ਉਠਾਉਂਦਿਆ ਜੇਬ ’ਚੋਂ ਪਏ 2 ਲੱਖ ਰੁਪਏ ਕੱਢ ਲਏ। ਇਹ ਘਟਨਾ ਹਸਪਤਾਲ ਦੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸਦੀ ਵੀਡੀਓ ਵੀ ਹੁਣ ਲਗਾਤਾਰ ਸ਼ੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਜਿਸਦੇ ਵਿਚ ਸਾਫ਼ ਦੇਖਿਆ ਜਾਂਦਾ ਹੈ ਕਿ ਮੱਦਦ ਦੇ ਨਾਂ ’ਤੇ ਪਹਿਲਾਂ ਉਹ ਸਖ਼ਸ ਜਖਮੀ ਦੇ ਕੋਲ ਖ਼ੜਦਾ ਹੈ ਤੇ ਇਸ ਦੌਰਾਨ ਮੌਕੇ ਦਾ ਫ਼ਾਈਦਾ ਉਠਾ ਕੇ ਉਸਦੀਆਂ ਜੇਬਾਂ ਦੀ ਤਲਾਸ਼ੀ ਲੈਂਦਾ ਹੈ ਤੇ ਕੋਟ ਦੀ ਜੇਬ ਵਿਚੋਂ ਨੋਟਾਂ ਦੀਆਂ ਗੁੱਟੀਆਂ ਕੱਢ ਕੇ ਆਪਣੀ ਜੇਬ ਵਿਚ ਲੈਂਦਾ ਹੈ।

ਇਹ ਵੀ ਪੜ੍ਹੋ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 53ਵੇਂ ਦਿਨ ’ਚ ਦਾਖ਼ਲ, 20 ਕਿਲੋਂ ਵਜ਼ਨ ਘਟਿਆ

ਇਸਤੋਂ ਬਾਅਦ ਉਹ ਆਸਾ-ਪਾਸ ਦੇਖ ਮੌਕੇ ਤੋਂ ਖਿਸਕ ਜਾਂਦਾ ਹੈ। ਜਦ ਉਕਤ ਵਪਾਰੀ ਦੇ ਪ੍ਰਵਾਰ ਵਾਲੇ ਮੌਕੇ ’ਤੇ ਪੁੱਜਦੇ ਹਨ ਤੇ ਉਸਨੂੰ ਹੋਸ਼ ਆਉਂਦੀ ਹੈ ਤਾਂ ਜੇਬ ਵਿਚੋਂ  ਪੈਸੇ ਗਾਇਬ ਹੋਣ ਬਾਰੇ ਪਤਾ ਚੱਲਦਾ ਹੈ। ਜਿਸਤੋਂ ਬਾਅਦ ਹਸਪਤਾਲ ਦੇ ਕੈਮਰੇ ਦੀ ਸੀਸੀਟੀਵੀ ਫ਼ੁਟੇਜ਼ ਚੈਕ ਕਰਨ ’ਤੇ ਜੇਬ ਵਿਚੋਂ ਪੈਸੇ ਕੱਢਣ ਦੀ ਸਾਰੀ ਕਹਾਣੀ ਸਾਹਮਣੇ ਆ ਜਾਂਦੀ ਹੈ। ਇਸ ਮਾਮਲੇ ਦੇ ਵਿਚ ਮਜੀਠਾ ਰੋਡ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੀਸੀਟੀਵੀ ਕੈਮਰੇ ਦੇ ਵਿਚ ਦਿਖ਼ਾਈ ਦੇ ਰਹੇ ਵਿਅਕਤੀ ਦੇ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here