ਫ਼ਰੀਦਕੋਟ, 17 ਜਨਵਰੀ: ਪੰਜਾਬ ਪੁਲਿਸ ਵਿਚੋਂ ਸੇਵਾਮੁਕਤ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੂੰ ਉਸ ਸਮੇਂ ਸਦਮਾ ਗਹਿਰਾ ਲੱਗਿਆ ਜਦ 15 ਜਨਵਰੀ ਨੂੰ ਅਚਾਨਕ ਉਨ੍ਹਾਂ ਦੇ ਧਰਮਪਤਨੀ ਸੇਵਾਮੁਕਤ ਪ੍ਰਿੰਸੀਪਲ ਹਰਬੰਸ ਕੌਰ ਰੋਮਾਣਾ ਸਦੀਵੀਂ ਵਿਛੋੜਾ ਦੇ ਗਏ। ਪ੍ਰਿੰਸੀਪਲ ਹਰਬੰਸ ਕੌਰ ਰੋਮਾਣਾ ਸਿੱਖਿਆ ਵਿਭਾਗ ਵਿਚ ਲੰਮਾ ਸਮਾਂ ਸੇਵਾ ਕਰਨ ਤੋਂ ਬਾਅਦ ਸਾਲ 2021 ਵਿਚ ਸੇਵਾਮੁਕਤ ਹੋਏ ਸਨ। ਉਹਨਾਂ ਦਾ ਇਕਲੌਤਾ ਪੁੱਤਰ ਡਾ ਸਰਵਦੀਪ ਸਿੰਘ ਰੋਮਾਣਾ ਸਿਹਤ ਵਿਭਾਗ ਵਿਚ ਬਤੌਰ ਜ਼ਿਲ੍ਹਾ ਟੀਕਾਕਰਨ ਅਫ਼ਸਰ ਫ਼ਰੀਦਕੋਟ ਵਿਖੇ ਸੇਵਾ ਨਿਭਾ ਰਹੇ ਹਨ।
ਇਹ ਵੀ ਪੜ੍ਹੋ ਸਿਫ਼ਤੀ ਦੇ ਘਰ ’ਚ ਸ਼ਰਮਨਾਕ ਕਾਰਾ; ਹਾਦਸੇ ’ਚ ਜਖ਼ਮੀ ਹੋਏ ਵਪਾਰੀ ਦੀ ਮੱਦਦ ਬਹਾਨੇ ਜੇਬ ’ਚੋਂ ਕੱਢੇ ਲੱਖੇ ਰੁਪਏ
ਪ੍ਰਿੰਸੀਪਲ ਹਰਬੰਸ ਕੌਰ ਰੋਮਾਣਾ ਦੇ ਬੇਵਕਤੀ ਅਕਾਲ ਚਲਾਣੇ ਉਪਰ ਪੰਜਾਬ ਭਰ ਵਿਚੋਂ ਵੱਖ ਵੱਖ ਸਿਆਸੀ, ਧਾਰਮਿਕ, ਪੁਲਿਸ ਤੇ ਸਿਵਲ ਅਧਿਕਾਰੀਆਂ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਸਹਿਤ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਸਵਰਗੀ ਹਰਬੰਸ ਕੌਰ ਰੋਮਾਣਾ ਦਾ ਸ਼ਰਧਾਂਜਲੀ ਸਮਾਗਮ ਅਤੇ ਅੰਤਿਮ ਅਰਦਾਸ 19 ਜਨਵਰੀ 2025 ਦਿਨ ਐਤਵਾਰ ਨੂੰ ਉਨ੍ਹਾਂ ਦੇ ਘਰ ਹਾਈਫ਼ੀਲਡ ਬੰਗਲਾ, ਪਿੰਡ ਨਰਾਇਣਗੜ੍ਹ ਕੋਟਕਪੂਰਾ ਰੋਡ ਫ਼ਰੀਦਕੋਟ ਵਿਖੇ ਦੁਪਿਹਰ 12 ਤੋਂ 1 ਵਜੇਂ ਤੱਕ ਹੋਵੇਗੀ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite