ਦਰਜ਼ਨ ਤੋਂ ਵੱਧ ਜਖ਼ਮੀ
ਫ਼ਾਜ਼ਿਲਕਾ, 19 ਜਨਵਰੀ: ਪਿਛਲੇ ਦੋ ਦਿਨਾਂ ਤੋਂ ਪੰਜਾਬ ਭਰ ਵਿਚ ਪੈ ਰਹੀ ਭਿਆਨਕ ਧੁੰਦ ਕਾਰਨ ਅੱਜ ਐਤਵਾਰ ਨੂੰ ਫ਼ਾਜ਼ਿਲਕਾ ਦੇ ਲੱਧੂਖੇੜਾ ਕੋਲ ਇੱਕ ਪਿੱਕ ਅੱਪ ਗੱਡੀ ਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਦੌਰਾਨ ਦੋ ਜਣਿਆਂ ਦੀ ਮੌਤ ਹੋਣ ਅਤੇ ਇੱਕ ਦਰਜ਼ਨ ਦੇ ਕਰੀਬ ਜਖ਼ਮੀ ਹੋਣ ਦੀ ਸੂਚਨਾ ਹੈ। ਮ੍ਰਿਤਕ ਕੁੱਝ ਦਿਨ ਪਹਿਲਾਂ ਆਪਣੇ ਘਰ ਵਿਚ ਇੱਕ ਔਰਤ ਦੀ ਹੋਈ ਮੌਤ ਤੋਂ ਬਾਅਦ ਉਸਦੇ ਬਿਆਸ ਦਰਿਆ ਵਿਚ ਫੁੱਲ ਪਾਉਣ ਜਾ ਰਹੇ ਸਨ। ਪ੍ਰੰਤੂ ਰਾਸਤੇ ਵਿਚ ਉਨ੍ਹਾਂ ਦੀ ਪਿੱਕਅੱਪ ਗੱਡੀ ਨਾਲ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ ਡੱਲੇਵਾਲ ਵੱਲੋਂ ਮੈਡੀਕਲ ਸਹੂਲਤ ਲੈਣ ਤੋਂ ਬਾਅਦ 121 ਕਿਸਾਨਾਂ ਨੇ ਖੋਲਿਆ ਮਰਨ ਵਰਤ
ਇਹ ਹਾਦਸਾ ਫ਼ਿਰੋਜਪੁਰ-ਫ਼ਾਜਲਿਕਾ ਰੋਡ ’ਤੇ ਲੱਖੇ ਕੜਾਹੀਆ ਵਾਲਾ ਮੋੜ ਉਪਰ ਵਾਪਰਿਆਂ, ਜਿੱਥੇ ਇੱਕ ਗੱਡੀ ਨੂੰ ਓਵਰਟੇਕ ਕਰਨ ਸਮੇਂ ਇਹ ਹਾਦਸਾ ਹੋਇਆ। ਘਟਨਾ ਸਮੇਂ ਪਿੱਕ ਅੱਪ ਗੱਡੀ ਵਿਚ ਇੱਕ ਦਰਜ਼ਨ ਦੇ ਕਰੀਬ ਲੋਕ ਸ਼ਾਮਲ ਸਨ। ਜਿੰਨ੍ਹਾਂ ਵਿਚੋਂ ਮੁਹਾਰ ਸੋਨਾ ਪਿੰਡ ਦਾ ਦਲਵੀਰ ਸਿੰਘ ਜੋਕਿ ਮ੍ਰਿਤਕ ਔਰਤ ਦਾ ਜੇਠ ਸੀ, ਤੋਂ ਇਲਾਵਾ ਉਨ੍ਹਾਂ ਦੀ ਰਿਸ਼ਤੇਦਾਰ ਰੁਕਮਾ ਬਾਈ ਵਾਸੀ ਬਡੋਲੀਆਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਧਰ ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਵੱਲੋਂ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕੀਤੀ ਤੇ ਐਸਐਸਐਫ਼ ਦੀ ਮੱਦਦ ਨਾਲ ਜਖ਼ਮੀਆਂ ਨੂੰ ਹਸਪਤਲ ਦਾਖ਼ਲ ਕਰਵਾਇਆ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਧੁੰਦ ਕਾਰਨ ਵਾਪਰਿਆ ਹਾਦਸਾ; ਔਰਤ ਦੇ ਫੁੱਲ ਪਾਉਣ ਜਾ ਰਹੇ ਦੋ ਰਿਸ਼ਤੇਦਾਰਾਂ ਦੀ ਹੋਈ ਮੌ+ਤ"