ਜਲੰਧਰ, 21 ਜਨਵਰੀ: ਕੁੱਝ ਸਾਲ ਪਹਿਲਾਂ ‘ਕੁੱਲੜ੍ਹ ਪੀਜ਼ੇ’ ਦੇ ਨਾਂ ਹੇਠ ਮਸ਼ਹੂਰ ਹੋਏ ਜਲੰਧਰ ਦਾ ‘ਜੋੜਾ’ ਹੁਣ ਮੁੜ ਸੁਰਖੀਆ ਵਿਚ ਹੈ। ਇਸ ਵਾਰ ਉਹ ਕਿਸੇ ‘ਵੀਡੀਓ’ ਜਾਂ ਫ਼ਿਰ ਸੁਰੱਖਿਆ ਕਾਰਨਾਂ ਕਰਕੇ ਨਹੀਂ, ਬਲਕਿ ਉਨ੍ਹਾਂ ਦੇ ਦੇਸ਼ ਛੱਡ ਜਾਣ ਦੀ ਚਰਚਾ ਪੂਰੇ ਸੋਸ਼ਲ ਮੀਡੀਆ ’ਤੇ ਛਾਈ ਹੋਈ ਹੈ। ਸ਼ਹਿਜ ਅਰੋੜਾ ਵੱਲੋਂ ਆਪਣੇ ਸੋਸਲ ਮੀਡੀਆ ’ਤੇ ਅੱਪਲੋਡ ਕੀਤੀ ਇੱਕ ਵੀਡੀਓ ਵਿਚ ਉਹ ਇਸ ਸਬੰਧੀ ਸਾਫ਼ ਇਸ਼ਾਰਾ ਕਰਦਾ ਨਜ਼ਰ ਆ ਰਿਹਾ।
View this post on Instagram
ਇਹ ਵੀ ਪੜ੍ਹੋ ਰਿਸ਼ਵਤ ਲੈਣ ਵਾਲੇ ਨਗਰ ਨਿਗਮ ਦੇ ਬਿਲਡਿੰਗ ਇੰਸਪੈਕਟਰ ਤੇ ਨਕਸ਼ਾ ਨਵੀਸ ਦਾ ਵਿਜੀਲੈਂਸ ਨੂੰ ਮਿਲਿਆ ਦੋ ਦਿਨਾਂ ਰਿਮਾਂਡ
ਜਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਇਸ ਜੋੜੇ ਦੀ ਇੱਕ ਅਸ਼ਲੀਲ ਵੀਡੀਓ ਸ਼ੋਸਲ ਮੀਡੀਆ ’ਤੇ ਲੀਕ ਹੋ ਗਈ ਸੀ, ਜਿਸਤੋਂ ਬਾਅਦ ਇਹ ਜੋੜਾ ਲੋਕਾਂ ਦੇ ਨਿਸ਼ਾਨੇ ’ਤੇ ਆ ਗਿਆ ਸੀ। ਇਸ ਮਾਮਲੇ ਵਿਚ ਪਰਚਾ ਵੀ ਦਰਜ਼ ਕਰਵਾਇਆ ਗਿਆ ਸੀ । ਪ੍ਰੰਤੂ ਕੁੱਝ ਸਮਾਂ ਚੁੱਪ ਰਹਿਣ ਤੋਂ ਬਾਅਦ ਮੁੜ ਇਹ ਜੋੜਾ ਸ਼ੋਸਲ ਮੀਡੀਆ ’ਤੇ ਸਰਗਰਮ ਹੋ ਗਿਆ ਸੀ, ਜਿਸ ਕਾਰਨ ਸਿੱਖ ਜਥੇਬੰਦੀਆਂ ਨੇ ਇੰਨ੍ਹਾਂ ਵਿਰੁਧ ਮੋਰਚਾ ਖੋਲ ਦਿੱਤਾ ਸੀ ਕਿ ਉਹ ਸਿਰ ’ਤੇ ਦਸਤਾਰ ਸਜ਼ਾ ਕੇ ਸਿੱਖ ਕੌਮ ਨੂੰ ਬਦਨਾਮ ਕਰ ਰਿਹਾ।
ਇਹ ਵੀ ਪੜ੍ਹੋ ਮੰਡੀ ਕਲਾਂ ਪੰਚਾਇਤ ਦਾ ਐਲਾਨ: ਬਿਨ੍ਹਾਂ ਦਹੇਜ ਵਿਆਹ ਕਰਨ ਵਾਲਿਆਂ ਨੂੰ ਪੰਚਾਇਤ ਦੇਵੇਗੀ 11 ਹਜਾਰ ਰੁਪਏ ਦਾ ਸਗਨ
ਇੰਨ੍ਹਾਂ ਧਮਕੀਆਂ ਦੇ ਕਾਰਨ ਇਸਨੂੰ ਹਾਈਕੋਰਟ ਦਾ ਵੀ ਦਰਵਾਜ਼ਾ ਖੜਕਾਉਣਾ ਪਿਆ ਸੀ, ਜਿਸਤੋਂ ਬਾਅਦ ਪੁਲਿਸ ਸੁਰੱਖਿਆ ਵੀ ਮਿਲੀ ਸੀ ਪ੍ਰੰਤੂੁ ਹੁਣ ਅਚਾਨਕ ਦੇਸ਼ ਛੱਡ ਕੇ ਇੰਗਲੈਂਡ ਵਸਣ ਦੀਆਂ ਖ਼ਬਰਾਂ ਮੀਡੀਆ ’ਤੇ ਛਾਈਆਂ ਹੋਈਆਂ ਹਨ। ਇਸ ਵਾਇਰਲ ‘ਕੁੱਲੜ੍ਹ ਪੀਜ਼ਾ’ ਜੋੜਾ ਕਥਿਤ ਤੌਰ ’ਤੇ ਆਪਣੇ ਬੇਟੇ ਵਾਰਿਸ ਨਾਲ ਯੂ.ਕੇ. ਲਈ ਚਲਾ ਗਿਆ ਹੈ। ਖ਼ੁਦ ਸ਼ਹਿਜ ਅਰੋੜਾ ਨੇ ਆਪਣੇ ਸੋਸਲ ਮੀਡੀਆ ’ਤੇ ਇੱਕ ਵੀਡੀਓ ਅੱਪਲੋਡ ਕੀਤੀ ਹੈ, ਜਿਸਦੇ ਵਿਚ ਉਹ ਆਪਣੀ ਪਤਨੀ ਤੇ ਬੇਟੇ ਨਾਲ ਏਅਰਪੋਰਟ ‘ਤੇ ਦਿਖ਼ਾਈ ਦੇ ਰਿਹਾ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਕੁੱਲੜ੍ਹ ਪੀਜ਼ੇ ਵਾਲਾ ‘ਜੋੜਾ’ ਮੁੜ ਚਰਚਾ ’ਚ; ਤਾਹਨਿਆਂ ਤੋਂ ਤੰਗ ਆ ਕੇ ਛੱਡਿਆ ਦੇਸ਼!"