ਕਿਸਾਨ ਸੰਘਰਸ਼; ਪ੍ਰਸ਼ਾਸਨ ਵੱਲੋਂ ਮ੍ਰਿਤਕ ਕਿਸਾਨਾਂ ਦੇ ਵਾਰਸਾਂ ਨੂੰ 8-8 ਲੱਖ ਰੁਪਏ ਮੁਆਵਜ਼ਾ ਦੇਣ ਤੋਂ ਬਾਅਦ ਮੋਰਚਾ ਸਮਾਪਤ

0
448
+1

ਬਠਿੰਡਾ, 22 ਜਨਵਰੀ: ਲੰਘੀ 4 ਜਨਵਰੀ ਨੂੰ ਜ਼ਿਲ੍ਹੇ ਦੇ ਪਿੰਡ ਕੋਠਾਗੁਰੂ ਤੋਂ ਬੱਸ ‘ਚ ਸਵਾਰ ਹੋ ਕੇ ਟੋਹਾਣਾ ’ਚ ਹੋਈ ਮਹਾਂਪੰਚਾਇਤ ਵਿਚ ਸਮੂਲੀਅਤ ਕਰਨ ਜਾ ਰਹੇ ਕਿਸਾਨਾਂ ਦੀ ਬੱਸ ਹਾਦਸਾਗ੍ਰਸਤ ਹੋਣ ਕਾਰਨ ਵਿਛੋੜਾ ਦੇ ਗਏ ਤਿੰਨ ਔਰਤਾਂ ਸਹਿਤ ਪੰਜ ਕਿਸਾਨਾਂ ਦੇ ਵਾਰਸਾਂ ਨੂੰ ਇਨਸਾਫ ਦਿਵਾਉਣ ਲਈ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਡੀ ਸੀ ਦਫਤਰ ਅੱਗੇ ਲਗਾਇਆ ਪੱਕਾ ਮੋਰਚਾ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਠ ਅੱਠ ਲੱਖ ਰੁਪਏ ਮੁਆਵਜ਼ਾ ਦੇਣ ਅਤੇ ਹੋਰਨਾਂ ਮੰਗਾਂ ਮੰਨਣ ਉਪਰੰਤ ਇਹ ਸਮਾਪਤ ਹੋ ਗਿਆ। ਕਿਸਾਨਾਂ ਦੇ ਹੱਠ ਨੂੰ ਦੇਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਈ ਮੀਟਿੰਗ ਤੋਂ ਬਾਅਦ ਆਖ਼ਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਦਿਆਂ ਅੱਜ ਖ਼ੁਦ ਵਧੀਕ ਡਿਪਟੀ ਕਮਿਸ਼ਨਰ ਪੂੁਨਮ ਸਿੰਘ ਵੱਲੋਂ ਮੋਰਚੇ ਵਿਚ ਆ ਕੇ ਚੈੱਕ ਪੀੜਤ ਪ੍ਰਵਾਰਾਂ ਦੇ ਸੁਪਰਦ ਕੀਤੇ ਗਏ।

ਇਹ ਵੀ ਪੜ੍ਹੋ ਦਾਨ ਸਿੰਘ ਵਾਲਾ ਦੇ ਪੀੜਤ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ 1-1 ਲੱਖ ਰੁਪਏ ਦੇ ਚੈੱਕ ਭੇਂਟ

ਜਿਕਰਯੋਗ ਹੈ ਕਿ ਇਸ ਬੱਸ ਹਾਦਸੇ ਵਿਚ ਤਿੰਨ ਕਿਸਾਨ ਬੀਬੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦਕਿ ਬਸੰਤ ਸਿੰਘ ਕੋਠਾਗੁਰੂ ਦੀ 14 ਜਨਵਰੀ ਅਤੇ ਕਰਮ ਸਿੰਘ ਨੇ 18 ਜਨਵਰੀ ਨੂੰ ਇਲਾਜ਼ ਦੌਰਾਨ ਦਮ ਤੋੜ ਦਿਤਾ ਸੀ, ਜਿੰਨ੍ਹਾਂ ਦੀਆਂ ਮ੍ਰਿਤਕਾਂ ਦੇਹਾਂ ਨੂੰ ਅੱਜ ਬਠਿੰਡਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿਚਂੋ ਪੋਸਟਮਾਰਟਮ ਕਰਵਾ ਕੇ ਵੱਡੇ ਕਾਫਲੇ ਵੱਲੋਂ ਪਿੰਡ ਕੋਠਾਗੁਰੂ ਲਿਜਾਕੇ ਸੰਸਕਾਰ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਦਸਿਆ ਕਿ ਅੱਜ ਆਖ਼ਰੀ ਗੇੜ ਦੀ ਮੀਟਿੰਗ ਵਿਚ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਗਦੇਵ ਸਿੰਘ ਜੋਗੇਵਾਲਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨਾਲ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਤੇ ਏਡੀਸੀ ਪੂਨਮ ਸਿੰਘ ਵੱਲੋਂ ਮਿਰਤਕਾਂ ਦੇ ਵਾਰਸਾਂ ਨੂੰ ਅੱਠ ਅੱਠ ਲੱਖ ਰੁਪਏ ਮੁਆਵਜ਼ਾ,

ਇਹ ਵੀ ਪੜ੍ਹੋ 30000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ, SHO ਫਰਾਰ

ਇੱਕ ਜੀਅ ਨੂੰ ਸਰਕਾਰੀ ਨੌਕਰੀ ਤੇ ਕਰਜਾ ਖ਼ਤਮ ਕਰਨ ਦੀ ਸਿਫਾਰਸ਼ ਕਰਨ, ਗੰਭੀਰ ਜ਼ਖਮੀਆਂ ਨੂੰ ਉਹਨਾਂ ਦੀ ਹਾਲਤ ਮੁਤਾਬਕ ਦੋ ਦੋ ਲੱਖ ਰੁਪਏ ਤੇ ਇੱਕ ਇੱਕ ਲੱਖ ਰੁਪਏ ਸਹਾਇਤਾ ਦੇਣ ਅਤੇ ਵਿਛੋੜਾ ਦੇ ਗਏ ਨੌਜਵਾਨ ਕਰਮ ਸਿੰਘ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਪ੍ਰਸ਼ਾਸਨ ਵੱਲੋਂ ਦੇਣ ਆਦਿ ਮੰਗਾਂ ਪ੍ਰਵਾਨ ਕਰਨ ਕੀਤੀਆਂ ਗਈਆਂ ਹਨ। ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਸ਼ਹੀਦ ਹੋਈਆਂ ਤਿੰਨ ਔਰਤਾਂ ਵਿੱਚੋਂ ਇੱਕ ਔਰਤ ਦੇ ਵਾਰਸਾਂ ਬਾਰੇ ਕੁਝ ਕਾਨੂੰਨੀ ਅੜਚਣ ਕਾਰਨ ਉਹਨਾਂ ਨੂੰ ਅੱਜ਼ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਜਾ ਸਕੀ । ਇਸ ਮੌਕੇ ਕਿਸਾਨ ਆਗੂ ਜਗਸੀਰ ਸਿੰਘ ਝੁੰਬਾ,ਅਮਰੀਕ ਸਿੰਘ ਸਿਵੀਆਂ , ਬਲਜੀਤ ਸਿੰਘ ਪੂਹਲਾ, ਬਲਵੀਰ ਸਿੰਘ ਵੀਰਾ,ਅਜੇਪਾਲ ਸਿੰਘ ਘੁੱਦਾ, ਰਾਜਵਿੰਦਰ ਸਿੰਘ ਰਾਮਨਗਰ, ਗੁਰਪਾਲ ਸਿੰਘ ਦਿਉਣ, ਤਾਰੀ ਭਗਤਾ ਤੇ ਕਾਲਾ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+1

LEAVE A REPLY

Please enter your comment!
Please enter your name here