ਚੰਡੀਗੜ੍ਹ ਦੇ ਮੇਅਰ ਲਈ ਭਾਜਪਾ ਤੇ ਆਪ ਮੁੜ ਆਹਮੋ-ਸਾਹਮਣੇ; ਕਾਂਗਰਸ ਨੇ ਦਿੱਤੀ ਆਪ ਨੂੰ ਸਪੋਟ

0
265
PIC BY ASHISH MITTAL
+2

ਚੰਡੀਗੜ੍ਹ, 25 ਜਨਵਰੀ: ਸਿਟੀ ਬਿਊਟੀਫੁੱਲ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਸਰਗਰਮੀਆਂ ਮੁੜ ਸਿਖ਼ਰ ’ਤੇ ਪੁੱਜ ਗਈਆਂ ਹਨ। 30 ਜਨਵਰੀ ਨੂੰ ਹੋਣ ਵਾਲੀ ਇਸ ਚੋਣ ਦੇ ਲਈ ਨਾਮਜ਼ਦਗੀ ਪ੍ਰਕਿਰਿਆ ਅੱਜ ਸਮਾਪਤ ਹੋ ਗਈ। ਇਸ ਵਾਰ ਮੇਅਰ ਦਾ ਅਹੂੱਦਾ ਔਰਤਾਂ ਦੇ ਲਈ ਰਾਖ਼ਵਾਂ ਹੈ। ਭਾਜਪਾ ਵੱਲੋਂ ਹਰਪ੍ਰੀਤ ਕੌਰ ਬਬਲਾ ਤੇ ਆਮ ਆਦਮੀ ਪਾਰਟੀ ਵੱਲੋਂ ਪ੍ਰੇਮ ਲਤਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।

ਇਹ ਵੀ ਪੜ੍ਹੋ ਜਲੰਧਰ ‘ਚ ਕਾਂਗਰਸ ਨੂੰ ਵੱਡਾ ਝਟਕਾ!ਭੋਗਪੁਰ ਨਗਰ ਪੰਚਾਇਤ ਦੇ 8 ਕਾਂਗਰਸੀ ਮੈਂਬਰ ‘ਆਪ’ ‘ਚ ਸ਼ਾਮਲ

ਕਾਂਗਰਸ ਨੇ ਆਪ ਦੇ ਮੇਅਰ ਅਹੁੱਦੇ ਦੇ ਉਮੀਦਵਾਰ ਨੂੰ ਹਿਮਾਇਤ ਦਿੱਤੀ ਹੈ। ਜਿਸਦੇ ਬਦਲੇ ਆਪ ਨੇ ਕਾਂਗਰਸ ਵੱਲੋਂ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਆਪਣਾ ਸਮਰਥਨ ਦਿੱਤਾ ਹੈ।ਨਾਮਜਦਗੀਆਂ ਦੇ ਆਖ਼ਰੀ ਦਿਨ ਭਾਜਪਾ ਵੱਲੋਂ ਕੌਂਸਲਰ ਹਰਪ੍ਰੀਤ ਕੌਰ ਨੇ ਮੇਅਰ, ਵਿਮਲਾ ਦੂਬੇ ਨੇ ਸੀਨੀਅਰ ਡਿਪਟੀ ਮੇਅਰ ਅਤੇ ਲਖਵੀਰ ਸਿੰਘ ਨੇ ਡਿਪਟੀ ਮੇਅਰ ਲਈ ਆਪਣੇ ਕਾਗਜ਼ ਦਾਖ਼ਲ ਕੀਤੇ। ਦੂਜੇ ਪਾਸੇ ਆਪ ਦੇ ਮੇਅਰ ਉਮੀਦਵਾਰ ਪ੍ਰੇਮ ਲਤਾ ਤੋਂ ਇਲਾਵਾ ਕਾਂਗਰਸ ਪਾਰਟੀ ਵੱਲਂੋ ਜਸਬੀਰ ਸਿੰਘ ਬੰਟੀ ਨੇ ਸੀਨੀਅਰ ਡਿਪਟੀ ਮੇਅਰ ਅਤੇ ਤਰੁਣਾ ਨੇ ਡਿਪਟੀ ਮੇਅਰ ਲਈ ਕਾਗਜ਼ ਦਾਖ਼ਲ ਕੀਤੇ।

ਇਹ ਵੀ ਪੜ੍ਹੋ ਭਗੌੜੇ ਗੁਰਪਤਵੰਤ ਪੰਨੂੰ ਨੂੰ ਕੈਂਟਰ ‘ਚ ਬਿਠਾ ਕੇ ਪਟਿਆਲਾ ਜੇਲ੍ਹ ਲਿਆਵੇਗੀ ਪੰਜਾਬ ਪੁਲਿਸ: ਡੀ.ਆਈ.ਜੀ.ਸਿੱਧੂ

ਇਸ ਵਾਰ ਦੀ ਚੋਣ ਲਈ ਵੱਡੀ ਗੱਲ ਇਹ ਹੈ ਕਿ ਪਿਛਲੇ ਸਾਲ ਚੋਣ ਅਧਿਕਾਰੀ ਅਨਿਲ ਮਸੀਹ ਦੇ ਕਾਰਨਾਮਿਆਂ ਨੂੰ ਦੇਖਦਿਆਂ ਇਸ ਵਾਰ ਸੁਪਰੀਮ ਕੋਰਟ ਨੇ ਪਹਿਲਾਂ ਹੀ ਚੰਡੀਗੜ੍ਹ ਮੇਅਰ ਚੋਣਾਂ ਲਈ ਸੇਵਾਮੁਕਤ ਜੱਜ ਨੂੰ ਅਬਜ਼ਰਵਰ ਨਿਯੁਕਤ ਕਰਨ ਦੇ ਹੁਕਮ ਦਿੱਤੇ ਹਨ। ਇਸਦੇ ਇਲਾਵਾ ਚੋਣ ਤੋਂ ਪਹਿਲਾਂ ਸੁਪਰੀਮ ਕੋਰਟ ਵਿਚ ਇਸ ਮਾਮਲੇ ਦੀ ਅਗਲੀ ਸੁਣਵਾਈ ਮੁੜ 27 ਜਨਵਰੀ 2025 ਤੈਅ ਕੀਤੀ ਗਈ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

+2

LEAVE A REPLY

Please enter your comment!
Please enter your name here