ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਇੱਕੋਂ ਛੱਤ ਹੇਠ ਹਰ ਤਰ੍ਹਾਂ ਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਏ ਗਏ ਦੋ ਰੋਜ਼ਾ ਸਪੈਸ਼ਲ ਕੈਂਪ ਦੌਰਾਨ 9684 ਲਾਭਪਾਤਰੀਆਂ ਨੇ ਲਾਹਾ ਲਿਆ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅਰਵਿੰਦਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ਤੇ ਪਹਿਲੇ ਦਿਨ ਬਠਿੰਡਾ ਦੇ ਅਦਰਸ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਏ ਗਏ ਸਪੈਸ਼ਲ ਕੈਂਪ ਦੌਰਾਨ 1092 ਯੋਗ ਲਾਭਪਾਤਰੀਆਂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਭ ਲਿਆ। ਇਸੇ ਤਰ੍ਹਾਂ ਸਬ-ਡਵੀਜ਼ਨ ਪੱਧਰ ਤੇ ਮੌੜ ਦੇ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਵਿਖੇ ਲਗਾਏ ਗਏ ਕੈਂਪ ਦੌਰਾਨ 898, ਤਲਵੰਡੀ ਸਾਬੋ, ਕਮਿਊਨਿਟੀ ਈ.ਓ ਦਫ਼ਤਰ ਵਿਖੇ 632 ਤੇ ਪੰਜਾਬੀ ਯੂਨੀਵਰਸਿਟੀ ਟੀਪੀਡੀ ਮਾਲਵਾ ਕਾਲਜ ਨੇਬਰਹੁੱਡ ਕੈਂਪਸ ਰਾਮਪੁਰਾ ਫੂਲ ਵਿਖੇ ਲਗਾਏ ਕੈਂਪਾਂ ਦੌਰਾਨ 744 ਲਾਭਪਾਤਰੀਆਂ ਨੇ ਲਾਹਾ ਲਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇ.ਕੇ ਅਗਰਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਰਾਜਨ ਗਰਗ, ਐਸਡੀਐਮ ਬਠਿੰਡਾ ਕੰਵਰਜੀਤ ਸਿੰਘ, ਤਹਿਸੀਲਦਾਰ ਬਠਿੰਡਾ ਸੁਖਬੀਰ ਸਿੰਘ ਬਰਾੜ, ਡਾਇਰੈਕਟਰ ਪਨਗ੍ਰੇਨ ਟਹਿਲ ਸਿੰਘ ਬੁੱਟਰ, ਬਲਜਿੰਦਰ ਠੇਕੇਦਾਰ, ਡਿਪਟੀ ਮੇਅਰ ਹਰਮਿੰਦਰ ਸਿੱਧੂ, ਐਮ.ਸੀ ਸ਼੍ਰੀਮਤੀ ਮਨਜੀਤ ਕੌਰ ਬੁੱਟਰ, ਸ਼੍ਰੀਮਤੀ ਵੀਰਪਾਲ ਕੌਰ, ਕੋਂਸਲਰ ਰਾਜੂ ਸਰਾਂ, ਵਿਵੇਕ ਅਗਰਵਾਲ, ਸੁਖਰਾਜ ਸਿੰਘ ਔਲਖ, ਸੰਦੀਪ ਬੌਬੀ, ਉਮੇਸ਼ ਗੋਗੀ, ਕੰਵਲਜੀਤ ਸਿੰਘ ਭੰਗੂ, ਸੰਦੀਪ ਗੋਇਲ, ਪਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੱਧੂ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਉਨ੍ਹਾਂ ਦੇ ਕਰਮਚਾਰੀ ਹਾਜ਼ਰ ਸਨ।
ਬਠਿੰਡਾ ’ਚ ਲੱਗੇ ਦੋ ਰੋਜ਼ਾ ਕੈਂਪ ਦੌਰਾਨ 9684 ਲਾਭਪਾਤਰੀਆਂ ਨੇ ਲਿਆ ਲਾਹਾ
24 Views