ਕਈ ਹੋਰ ਕੇਸਾਂ ਵਿਚ ਲੋੜੀਦੇ ਸਨ ਮੁਲਜ਼ਮ, ਕੋਸ਼ਲ ਚੌਧਰੀ ਗੈਂਗ ਨਾਲ ਹਨ ਸਬੰਧਤ
ਅੰਮ੍ਰਿਤਸਰ, 27 ਜਨਵਰੀ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਅੱਜ ਇੱਕ ਵੱਡੀ ਸਫ਼ਲਤਾ ਪ੍ਰਾਪਤ ਕਰਦਿਆਂ ਕੌਸ਼ਲ ਚੌਧਰੀ ਗੈਂਗ ਦੇ 6 ਮੈਂਬਰਾਂ ਨੂੰ ਵੱਡੀ ਮਾਤਰਾ ’ਚ ਹਥਿਆਰਾਂ ਸਹਿਤ ਗ੍ਰਿਫਤਾਰ ਕੀਤਾ ਹੈ। ਕਥਿਤ ਮੁਲਜ਼ਮ ਨਾਮੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਸਹਿਤ ਕਈ ਹੋਰਨਾਂ ਕਤਲ ਕੇਸਾਂ ਤੇ ਫ਼ਿਰੌਤੀ ਦੇ ਕੇਸਾਂ ਵਿਚ ਪੁਲਿਸ ਨੂੰ ਲੋੜੀਦੇ ਸਨ। ਇਸਦੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਵਦ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਮੁਲਜ਼ਮ ਪਿਛਲੇ ਤਿੰਨ ਸਾਲਾਂ ਤੋਂ ਬਚਦੇ ਆ ਰਹੇ ਸਨ।
ਇਹ ਵੀ ਪੜ੍ਹੋ ਡਾ ਅੰਬੇਦਕਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਨੂੰ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇਗੀ: ਮੁੱਖ ਮੰਤਰੀ
ਇੰਨ੍ਹਾਂ ਵੱਲੋਂ ਫ਼ਰਵਰੀ 2022 ਵਿਚ ਸੰਦੀਪ ਨੰਗਲ ਤੋਂ ਇਲਾਵਾ ਜਲੰਧਰ ਵਿਚ ਸੁਖਮੀਤ ਡਿਪਟੀ ਦਾ ਵੀ 2021 ਦਾ ਵੀ ਕਤਲ ਕੀਤਾ ਸੀ। ਇਸਤੋਂ ਇਲਾਵਾ ਇੱਨ੍ਹਾਂ ਵੱਲੋਂ ਰਾਜਸਥਾਨ ਦੇ ਹਾਈਵੇ ਕਿੰਗ ਹੋਟਲ ਵਿਚ ਗੋਲੀਬਾਰੀ ਕੀਤੀ ਸੀ ਤੇ 5 ਕਰੋੜ ਦੀ ਫ਼ਿਰੌਤੀ ਵੀ ਮੰਗੀ ਸੀ। ਡੀਜੀਪੀ ਨੇ ਅੱਗੇ ਦਸਿਆ ਕਿ ਇੰਨ੍ਹਾਂ ਕੋਲੋਂ 6 ਆਧੁਨਿਕ ਹਥਿਆਰ ਅਤੇ 40 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਗ੍ਰਿਫਤਾਰ ਕੀਤੇ ਇੰਨ੍ਹਾਂ 6 ਮੁਲਜਮਾਂ ਵਿਚ ਗੈਂਗਸਟਰ ਪੁਨੀਤ ਜਲੰਧਰ ਅਤੇ ਨਰਿੰਦਰ ਲਾਲੀ ਤੋਂ ਇਲਾਵਾ ਗੋਰੀ ਚਾਟੀਵਿੰਡ, ਸ਼ੰਨੂ ਮਿੱਠਾ, ਮਨਜਿੰਦਰ ਸਿੰਘ, ਹਰਪ੍ਰੀਤ ਦਾ ਨਾਂ ਸ਼ਾਮਲ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
https://chat.whatsapp.com/EK1btmLAghfLjBaUyZMcLK
https://t.me/punjabikhabarsaarwebsite
Share the post "ਪੰਜਾਬ ਪੁਲਿਸ ਵੱਲੋਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਥਿਤ ਕਾਤਲ ਸ਼ਾਰਪ ਸੂਟਰ ਗ੍ਰਿਫਤਾਰ"