👉ਕਾਂਗਰਸੀ ਕੌਂਸਲਰ ਗੁਰਬਖਸ਼ ਰਾਵਤ ਭਾਜਪਾ ’ਚ ਹੋਈ ਸ਼ਾਮਲ
ਚੰਡੀਗੜ੍ਹ, 27 ਜਨਵਰੀ: ਚੰਡੀਗੜ੍ਹ ਦੇ ਮੇਅਰ ਦੀ ਚੋਣ ਹੁਣ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਹੋਵੇਗੀ ਅਤੇ ਇਸ ਮੌਕੇ ਵੀਡੀਓਗ੍ਰਾਫੀ ਵੀ ਹੋਵੇਗੀ। ਇਹ ਫੈਸਲਾ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਹੋਈ ਸੁਣਵਾਈ ਦੌਰਾਨ ਸਾਹਮਣੇ ਆਇਆ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਸਰਬਉੱਚ ਅਦਾਲਤ ਦਾ ਕੋਈ ਸੇਵਾਮੁਕਤ ਜੱਜ ਇਸ ਚੋਣ ਮੌਕੇ ਸੁਤੰਤਰ ਨਿਗਰਾਨ ਵਜੋਂ ਮੌਜੂਦ ਰਹੇਗਾ। ਚੰਡੀਗੜ੍ਹ ਦੇ ਮੌਜੂਦਾ ਮੇਅਰ ਅਤੇ ਆਪ ਆਗੂ ਕੁਲਦੀਪ ਕੁਮਾਰ ਦੇ ਵਕੀਲ ਐਡਵੋਕੇਟ ਫੈਰੀ ਸੋਫਤ ਨੇ ਇਸ ਫੈਸਲੇ ਦੀ ਜਾਣਕਾਰੀ ਦਿੰਦਿਆਂ ਮੀਡੀਆ ਨੂੰ ਦਸਿਆ ਕਿ ਇਹ ਸੁਣਵਾਈ ਜਸਟਿਸ ਸੂਰਿਆ ਕਾਂਤ ਅਤੇ ਜਸਟਿਸ ਐਨਕੇ ਸਿੰਘ ਦੀ ਬੈਂਚ ਵੱਲੋ ਕੀਤੀ ਗਈ,
ਇਹ ਵੀ ਪੜ੍ਹੋ ਪੰਜਾਬ ਪੁਲਿਸ ਵੱਲੋਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਥਿਤ ਕਾਤਲ ਸ਼ਾਰਪ ਸੂਟਰ ਗ੍ਰਿਫਤਾਰ
ਜਿਸ ਵਿਚ ਮੇਅਰ ਦੀ ਚੋਣ ਲਈ ਹਾਈਕੋਰਟ ਵੱਲੋਂ ਨੀਯਤ ਮਿਤੀ 30 ਜਨਵਰੀ ਨੂੰ ਹੀ ਰੱਖਿਆ ਗਿਆ। ਉਧਰ ਇਸ ਚੋਣ ਨੂੰ ਲੈ ਕੇ ਜਿਊਂ-ਜਿਊਂ ਦਿਨ ਨੇੜੇ ਆ ਰਿਹਾ, ਤਿਊਂ-ਤਿਊਂ ਪੰਜਾਬ ਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿਚ ਸਿਆਸੀ ਸਰਗਰਮੀਆਂ ਵਧ ਰਹੀਆਂ ਹਨ। ਅੱਜ ਭਾਜਪਾ ਵੱਲਂੋ ਵੀ ਕਰਾਰਾ ਜਵਾਬ ਦਿੰਦਿਆਂ ਕਾਂਗਰਸ ਕੌਂਸਲਰ ਗੁਰਬਖਸ਼ ਰਾਵਤ ਨੂੰ ਆਪਣੇ ’ਚ ਸ਼ਾਮਲ ਕਰ ਲਿਆ ਹੈ। ਭਾਜਪਾ ਦਫ਼ਤਰ ’ਚ ਰੱਖੇ ਸਮਾਗਮ ਦੌਰਾਨ ਕਂੋਸਲਰ ਗੁਰਬਖਸ਼ ਰਾਵਤ ਤੇ ਉਸਦੇ ਸਮਰਥਕਾਂ ਦਾ ਸਵਾਗਤ ਕਰਦਿਆਂ ਸਟੇਟ ਪ੍ਰਧਾਨ ਜੋਗਿੰਦਰ ਮਲਹੋਤਰਾ,
ਇਹ ਵੀ ਪੜ੍ਹੋ ਰਾਸ਼ਨ ਡਿੱਪੂ ਖੋਲਣ ਬਦਲੇ ਰਿਸ਼ਵਤ ਲੈਂਦਾ ਫ਼ੂਡ ਸਪਲਾਈ ਵਿਭਾਗ ਦਾ ਇੰਸਪੈਕਟਰ ਮੁਅੱਤਲ, ਜਾਂਚ ਸ਼ੁਰੂ
ਸੀਨੀਅਰ ਭਾਜਪਾ ਆਗੂ ਸੰਜੇ ਟੰਡਨ, ਮੇਅਰ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੇ ਦਾਅਵਾ ਕੀਤਾ ਕਿ ਇਸ ਵਾਰ ਮੇਅਰ ਭਾਜਪਾ ਦਾ ਹੀ ਬਣੇਗਾ। ਗੌਰਤਲਬ ਹੈ ਕਿ ਸ਼੍ਰੀਮਤੀ ਰਾਵਤ ਦੀ ਦਲ-ਬਦਲੀ ਨਾਲ ਹੁਣ ਭਾਜਪਾ ਦੇ ਕੌਂਸਲਰਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ। ਇਸਤੋਂ ਇਲਾਵਾ ਕਾਂਗਰਸ ਕੋਲ ਸੰਸਦ ਮੈਂਬਰ ਮਨੀਸ਼ ਤਿਵਾੜੀ ਸਮੇਤ 7 ਅਤੇ ‘ਆਪ’ ਕੋਲ 13 ਕੌਂਸਲਰ ਹਨ। ਜਿਸਦੇ ਚੱਲਦੇ ਹਾਲੇ ਵੀ ਗਠਜੋੜ ਕੋਲ ਬਹੁਮਤ ਹੈ। ਮੇਅਰ ਉਮੀਦਵਾਰ ਆਪ ਵੱਲੋਂ ਪ੍ਰੇਮ ਲਤਾ ਹਨ ਜਦਕਿ ਸੀਨੀ ਡਿਪਟੀ ਮੇਅਰ ਤੇ ਡਿਪਟੀ ਮੇਅਰ ਕਾਂਗਰਸ ਦੇ ਵੱਲਂੋ ਚੋਣ ਮੈਦਾਨ ਵਿਚ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite





