ਪੰਜਾਬ ਕੇਂਦਰੀ ਯੂਨੀਵਰਸਿਟੀ ਵਿਖੇ ਬਠਿੰਡਾ ਜ਼ਿਲ੍ਹੇ ਵਿੱਚ ਪਾਣੀ ਅਤੇ ਊਰਜਾ ਪ੍ਰਬੰਧਨ ਵਿਸ਼ੇ ‘ਤੇ ਕਿਸਾਨ ਵਿਚਾਰ ਵਟਾਂਦਰਾ ਪ੍ਰੋਗਰਾਮ ਕਰਵਾਇਆ ਗਿਆ

0
89
+1

ਬਠਿੰਡਾ31 ਜਨਵਰੀ: ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਭੂਗੋਲ ਵਿਭਾਗ ਵਲੋਂ ਭਾਰਤੀ ਸਮਾਜਿਕ ਵਿਗਿਆਨ ਅਨੁਸੰਧਾਨ ਪਰਿਸ਼ਦ ਅਤੇ ਜਾਪਾਨ ਸੋਸਾਇਟੀ ਫਾਰ ਦ ਪ੍ਰਮੋਸ਼ਨ ਆਫ਼ ਸਾਇੰਸ ਦੁਆਰਾ ਪ੍ਰਾਯੋਜਿਤ “ਸਮੁਦਾਇਕ ਪਹੁੰਚ ਕਿਸਾਨ ਵਿਚਾਰ ਵਟਾਂਦਰਾ ਪ੍ਰੋਗਰਾਮ” ਕਰਵਾਇਆ ਗਿਆ। ਇਹ ਪ੍ਰੋਗਰਾਮ ਇੰਸਟੀਚਿਊਟ ਫਾਰ ਗਲੋਬਲ ਇਨਵਾਇਰਨਮੈਂਟਲ ਸਟ੍ਰੈਟਜੀਜ਼ (ਆਈ.ਜੀ.ਈ.ਐਸ.), ਜਾਪਾਨ ਅਤੇ ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ, ਜੈਪੁਰ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਇੰਡੋ-ਜਾਪਾਨੀ ਪਹਿਲ ਦਾ ਮੁੱਖ ਉਦੇਸ਼ ਖੇਤੀ ‘ਚ ਪਾਣੀ ਅਤੇ ਊਰਜਾ ਦੇ ਟਿਕਾਊ ਪ੍ਰਬੰਧਨ ਨੂੰ ਉਤਸ਼ਾਹਤ ਕਰਨਾ ਸੀ। ਪ੍ਰੋਗਰਾਮ ਦੌਰਾਨ ਭਾਰਤ ਅਤੇ ਜਾਪਾਨ ਦੇ ਮਾਹਿਰਾਂ ਨੇ ਬਠਿੰਡਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਪਾਣੀ ਤੇ ਊਰਜਾ ਦੀ ਦੀਰਘਕਾਲਿਕ ਵਰਤੋਂ ਲਈ ਸੰਗਠਿਤ ਹੱਲ ਵਿਕਸਤ ਕਰਨ ‘ਤੇ ਵਿਚਾਰ-ਵਟਾਂਦਰਾ ਕੀਤਾ।ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਪਾਣੀ ਦੇ ਸੰਰਖਣ ਅਤੇ ਕੁਦਰਤੀ ਸਰੋਤਾਂ ਦੇ ਸੰਭਾਲ ਦੀ ਰਣਨੀਤੀ ਅਪਨਾਉਣ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਖੇਤਰ ਵਿੱਚ ਪਾਣੀ ਦੇ ਸਰੋਤਾਂ ਦੀ ਲੰਬੇ ਸਮੇਂ ਤਕ ਸੰਭਾਲ ਨੂੰ ਯਕੀਨੀ ਬਣਾਉਣ ਲਈ ਸਮਾਜ ਦੀ ਭਾਗੀਦਾਰੀ ਮਹੱਤਵਪੂਰਨ ਹੈ।

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਨੇ ਖੋਲਿਆ ਮੁੱਖ ਮੰਤਰੀ ਵਿਰੁੱਧ ਮੋਰਚਾ :ਮਰਨ ਵਰਤ ਦੀ ਦਿੱਤੀ ਚੇਤਾਵਨੀ

ਇਸ ਪ੍ਰੋਗਰਾਮ ਵਿੱਚ ਭਾਰਤ ਅਤੇ ਜਾਪਾਨ ਦੇ ਮਾਹਿਰਾਂ ਨੇ ਖੇਤੀ ‘ਚ ਨਵੀਨਤਮ ਤਕਨੀਕਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਆਈਜੀਈਐਸ, ਜਪਾਨ ਵਿਖੇ ਸੀਨੀਅਰ ਨੀਤੀ ਖੋਜਕਰਤਾ ਡਾ. ਪੰਕਜ ਕੁਮਾਰ ਨੇ ਖੇਤੀ ਦੇ ਟਿਕਾਊ ਵਿਕਾਸ ਨੂੰ ਯਕੀਨੀ ਬਣਾਉਣ ਲਈ ਲਈ ਰਵਾਇਤੀ ਸੰਭਾਲ ਤਕਨੀਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਜੋੜਨ ਵਾਲੇ ਇੱਕ ਹਾਈਬ੍ਰਿਡ ਪਹੁੰਚ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਆਈਜੀਈਐਸ, ਜਪਾਨ ਵਿਖੇ ਰਿਸਰਚ ਮੈਨੇਜਰ ਡਾ. ਯੁਕਾਕੋ ਇਨਾਮੁਰਾ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਪਾਣੀ ਦੇ ਮੁੜ-ਉਪਯੋਗ ਅਤੇ ਸਥਾਨਕ ਊਰਜਾ ਹੱਲ ਲੱਭਣ ਦਾ ਸੁਝਾਅ ਦਿੱਤਾ। ਡਾ. ਸੁਈ ਕਨਾਜਾਵਾ (ਨੀਤੀ ਖੋਜਾਰਥੀ) ਨੇ ਜਾਪਾਨ ਦੀ ਸ਼ੁੱਧਤਾ ਖੇਤੀਬਾੜੀ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਪੰਜਾਬ ਦੀ ਖੇਤੀ ‘ਚ ਉਨ੍ਹਾਂ ਦੀ ਸੰਭਾਵਿਤ ਉਪਯੋਗਤਾ ਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਤੁਪਕਾ ਸਿੰਚਾਈ, ਮੀਂਹ ਦੇ ਪਾਣੀ ਦੀ ਸੰਭਾਲ, ਅਤੇ ਪਾਣੀ ਦੀ ਮੁੜ ਵਰਤੋਂ ਜਿਹੀਆਂ ਤਕਨੀਕਾਂ ਖੇਤੀ ਦੀ ਉਤਪਾਦਕਤਾ ਵਧਾ ਸਕਦੀਆਂ ਹਨ ਅਤੇ ਪਾਣੀ ਅਤੇ ਊਰਜਾ ਦੀ ਖਪਤ ਨੂੰ ਘਟਾ ਸਕਦੀਆਂ ਹਨ।ਇਸ ਮੌਕੇ ਭਾਰਤੀ ਮਾਹਿਰਾਂ ਡਾ. ਸੂਰਜ ਕੁਮਾਰ ਸਿੰਘ (ਪ੍ਰੋਫੈਸਰ, ਸੁਰੇਸ਼ ਗਿਆਨ ਵਿਹਾਰ ਯੂਨੀਵਰਸਿਟੀ, ਜੈਪੁਰ) ਨੇ ਅੰਤਰ-ਅਨੁਸ਼ਾਸਨੀ ਸਹਿਯੋਗ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

ਇਹ ਵੀ ਪੜ੍ਹੋ  ਜਥੇਦਾਰ ਹਰਪ੍ਰੀਤ ਸਿੰਘ ਵਿਰੁਧ ਜਾਂਚ ਕਰ ਰਹੀ 3 ਮੈਂਬਰੀ S7P3 ਕਮੇਟੀ ਅੱਜ ਲੈ ਸਕਦੀ ਹੈ ਕੋਈ ਵੱਡਾ ਫੈਸਲਾ!

ਪ੍ਰੋ. ਸੁਭਪ੍ਰੇਮ ਸਿੰਘ ਬਰਾੜ ਅਤੇ ਸ਼੍ਰੀ ਰੇਸ਼ਮ ਸਿੰਘ ਬਰਾੜ ਨੇ ਪੰਜਾਬ ਦੀ ਖੇਤੀ ਦੀ ਮੌਜੂਦਾ ਹਾਲਤ ਅਤੇ ਟਿਕਾਊ ਨੀਤੀਆਂ ਦੀ ਲੋੜ ‘ਤੇ ਚਾਨਣਾ ਪਾਇਆ। ਸਥਾਨਕ ਕਿਸਾਨਾਂ ਨੇ ਵੀ ਨੇ ਵੀ ਇਸ ਵਿਚਾਰ-ਵਟਾਂਦਰੇ ਵਿੱਚ ਸਰਗਰਮੀ ਨਾਲ ਭਾਗ ਲਿਆ ਅਤੇ ਪਾਣੀ ਸੰਕਟ ਅਤੇ ਵਧ ਰਹੀਆਂ ਊਰਜਾ ਲਾਗਤਾਂ ਨਾਲ ਸਬੰਧਤ ਆਪਣੇ ਅਨੁਭਵ ਅਤੇ ਚੁਣੌਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਦੀ ਸੂਝ ਨੇ ਖੇਤਰ-ਵਿਸ਼ੇਸ਼ ਲੋੜਾਂ ਦੀ ਪਛਾਣ ਕਰਨ ਅਤੇ ਪੰਜਾਬ ਵਿੱਚ ਜਾਪਾਨੀ-ਪ੍ਰੇਰਿਤ ਜਲ-ਊਰਜਾ ਹੱਲਾਂ ਨੂੰ ਲਾਗੂ ਕਰਨ ਦੀ ਸੰਭਾਵਨਾ ਵਿੱਚ ਯੋਗਦਾਨ ਪਾਇਆ।ਪ੍ਰੋਗਰਾਮ ਦੀ ਸ਼ੁਰੂਆਤ ‘ਚ ਸਕੂਲ ਆਫ਼ ਐਨਵਾਇਰਨਮੈਂਟਲ ਐਂਡ ਅਰਥ ਸਾਇੰਸਿਜ਼ ਦੀ ਡੀਨ ਪ੍ਰੋ. ਯੋਗਾਲਕਸ਼ਮੀ ਨੇ ਭਾਗੀਦਾਰਾਂ ਨੂੰ ਜੀ ਆਈਆਂ ਨੂੰ ਆਖਦਿਆਂ ਰਸਮੀ ਸਵਾਗਤ ਭਾਸ਼ਣ ਦਿੱਤਾ। ਭੂਗੋਲ ਵਿਭਾਗ ਦੀ ਮੁਖੀ ਡਾ. ਸ਼ਰੁਤੀ ਕਾਂਗਾ ਨੇ ਜਾਪਾਨ ਦੀਆਂ ਉੱਨਤ ਪਾਣੀ ਸੰਭਾਲ ਅਤੇ ਊਰਜਾ-ਕੁਸ਼ਲ ਤਕਨਾਲੋਜੀਆਂ ਨੂੰ ਉਜਾਗਰ ਕਰਦੇ ਹੋਏ ਇੰਡੋ-ਜਾਪਾਨੀ ਗਿਆਨ-ਅਦਾਨ-ਪ੍ਰਦਾਨ ਦੇ ਮਹੱਤਵ ‘ਤੇ ਚਾਨਣਾ ਪਾਇਆ। ਪ੍ਰੋਗਰਾਮ ਦੇ ਅੰਤ ਵਿੱਚ ਡਾ. ਐਲ. ਟੀ. ਸਾਸਾਂਗ ਗੁਈਤੇ ਨੇ ਸਭ ਦਾ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+1

LEAVE A REPLY

Please enter your comment!
Please enter your name here