ਅਸੀਂ ਪੈਸੇ ਨਹੀਂ ਪਿਆਰ ਵੰਡਦੇ ਹਾਂ, ਅਸੀਂ ਲੋਕਾਂ ਦੇ ਪਿਆਰ ਅਤੇ ਸਮਰਥਨ ਨਾਲ ਜਿੱਤਦੇ ਹਾਂ: ਮੁੱਖ ਮੰਤਰੀ ਮਾਨ

Date:

spot_img

👉ਮੁੱਖ ਮੰਤਰੀ ਮਾਨ ਨੇ ਦਿੱਲੀ ਚੋਣਾਂ ਵਿੱਚ ਚੋਣ ਕਮਿਸ਼ਨ ਦੇ ਪੱਖਪਾਤ ਦੀ ਕੀਤੀ ਨਿੰਦਾ, ਕਿਹਾ- ਭਾਜਪਾ ਆਗੂਆਂ ਨੇ ਜੈਕਟਾਂ, ਜੁੱਤੇ ਅਤੇ ਪੈਸੇ ਵੰਡੇ, ਚੋਣ ਕਮਿਸ਼ਨ ਨੇ ਮੇਰੇ ਘਰ ‘ਤੇ ਛਾਪਾ ਮਾਰਿਆ!
👉ਲੋਕਾਂ ਨੂੰ ਮਾਨ ਨੇ ਕਿਹਾ- ‘ਟਕਰਾਅ ਅਤੇ ਨਫ਼ਰਤ ਦੀ ਰਾਜਨੀਤੀ’ ਨੂੰ ਰੱਦ ਕਰੋ, ਸਿੱਖਿਆ ਅਤੇ ਵਿਕਾਸ ਨੂੰ ਚੁਣੋ

New Delhi News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਦਿੱਲੀ ਵਿੱਚ ਆਪਣਾ ਪ੍ਰਚਾਰ ਜਾਰੀ ਰਖਦਿਆਂ, ਕੋਂਡਲੀ, ਰੋਹਤਾਸ ਨਗਰ ਅਤੇ ਗੋਕਲਪੁਰ ਵਿੱਚ ਤਿੰਨ ਰੋਡ ਸ਼ੋਅ ਦੀ ਅਗਵਾਈ ਕੀਤੀ, ਅਤੇ ਬਦਰਪੁਰ ਵਿੱਚ ਦੋ ਜਨ ਸਭਾਵਾਂ ਨੂੰ ਸੰਬੋਧਨ ਕੀਤਾ। ਇਸ ਮੁਹਿੰਮ ਨੇ ਸਾਫ਼-ਸੁਥਰੇ ਸ਼ਾਸਨ, ਵਿਕਾਸ ਅਤੇ ਜਵਾਬਦੇਹੀ ਪ੍ਰਤੀ ‘ਆਪ’ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ, ਜਿਸ ਵਿੱਚ ਮੁੱਖ ਮੰਤਰੀ ਮਾਨ ਨੇ ਸਿੱਧੇ ਤੌਰ ‘ਤੇ ਵੋਟਰਾਂ ਦੀਆਂ ਮੁੱਦਿਆਂ ਨੂੰ ਸੰਬੋਧਿਤ ਕੀਤਾ ਅਤੇ ਵਿਰੋਧੀ ਪਾਰਟੀਆਂ ਦੀਆਂ ਰਾਜਨੀਤਿਕ ਚਾਲਾਂ ਦਾ ਪਰਦਾਫਾਸ਼ ਕੀਤਾ।ਕੋਂਡਲੀ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਮਾਨ ਨੇ ‘ਆਪ’ ਨੂੰ ਨਿਸ਼ਾਨਾ ਬਣਾਉਣ ਲਈ ਭਾਜਪਾ ਦੁਆਰਾ ਕੀਤੇ ਗਏ ਉਲੰਘਣਾਵਾਂ ਨੂੰ ਨਜ਼ਰਅੰਦਾਜ਼ ਕਰਨ ਲਈ ਚੋਣ ਕਮਿਸ਼ਨ (EC) ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ “ਭਾਜਪਾ ਆਗੂ ਬੇਸ਼ਰਮੀ ਨਾਲ ਪੈਸੇ, ਜੈਕਟਾਂ, ਜੁੱਤੀਆਂ ਅਤੇ ਸਾੜੀਆਂ ਵੰਡ ਰਹੇ ਹਨ, ਫਿਰ ਵੀ ਚੋਣ ਕਮਿਸ਼ਨ ਨੇ ਦਿੱਲੀ ਵਿੱਚ ਮੇਰੇ ਨਿਵਾਸ ਕਪੂਰਥਲਾ ਹਾਊਸ ‘ਤੇ ਛਾਪਾ ਮਾਰਿਆ।

ਇਹ ਵੀ ਪੜ੍ਹੋ MP ਰਾਘਵ ਚੱਢਾ ਦਾ ਜਨਮ ਭੂਮੀ ਰਾਜਿੰਦਰ ਨਗਰ ਵਿੱਚ ਸ਼ਾਨਦਾਰ ਸਵਾਗਤ, ਭਾਵੁਕ ਹੋ ਕੇ ਆਪ’ ਦੀ ਇਤਿਹਾਸਕ ਜਿੱਤ ਲਈ ਮੰਗਿਆ ਅਸ਼ੀਰਵਾਦ

ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਅਸੀਂ ਪੈਸੇ ਨਹੀਂ ਵੰਡਦੇ, ਅਸੀਂ ਪਿਆਰ ਵੰਡਦੇ ਹਾਂ। ਇਸ ਪਿਆਰ ਨਾਲ, ਅਸੀਂ ਜਿੱਤਦੇ ਹਾਂ,” ‘ਆਪ’ ਦੀ ਸਾਫ਼-ਸੁਥਰੀ ਰਾਜਨੀਤੀ ਨੂੰ ਉਜਾਗਰ ਕਰਦੇ ਹੋਏ, ਮਾਨ ਨੇ ‘ਆਪ’ ਦੀਆਂ ਲੋਕ-ਪੱਖੀ ਨੀਤੀਆਂ ਦੀ ਭਾਜਪਾ ਦੀਆਂ ਸ਼ੋਸ਼ਣਕਾਰੀ ਰਣਨੀਤੀਆਂ ਨਾਲ ਤੁਲਨਾ ਕੀਤੀ ਅਤੇ ਕਿਹਾ ਕਿ “ਇਥੇ ਦੋ ਪੱਖ ਹਨ- ਇਕ।ਉਹ ਜੋ ਸਿੱਖਿਆ ਅਤੇ ਵਿਕਾਸ ਨੂੰ ਉਤਸ਼ਾਹਿਤ ਕਰਦੇ ਹਨ, ਅਤੇ ਦੂਜੇ ਉਹ ਜੋ ਨਫ਼ਰਤ ਅਤੇ ਵੰਡ ‘ਤੇ ਵਧਦੇ-ਫੁੱਲਦੇ ਹਨ। ਦਿੱਲੀ ਨੂੰ ਦੁਸ਼ਮਣੀ ਨਾਲੋਂ ਸਿੱਖਿਆ ਅਤੇ ਪ੍ਰਚਾਰ ਦੀ ਬਜਾਏ ਤਰੱਕੀ ਨੂੰ ਚੁਣਨਾ ਚਾਹੀਦਾ ਹੈ।”ਰੋਹਤਾਸ ਨਗਰ ਵਿਖੇ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਵਿਕਾਸ ਅਤੇ ਇਮਾਨਦਾਰੀ ਦੇ ‘ਆਪ’ ਦੇ ਟਰੈਕ ਰਿਕਾਰਡ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ “ਦਿੱਲੀ ਦੇ ਲੋਕ ਕਹਿ ਰਹੇ ਹਨ, ‘ਫਿਰ ਲਿਆਵਾਂਗੇ ਕੇਜਰੀਵਾਲ’ ਕਿਉਂਕਿ ਉਹ ਤੁਹਾਡਾ ਭਰਾ ਹੈ, ਤੁਹਾਡਾ ਪੁੱਤ ਹੈ ਅਤੇ ਹਮੇਸ਼ਾ ਤੁਹਾਡੇ ਲਈ ਕੰਮ ਕੀਤਾ ਹੈ। ਜਦੋਂ ਭਾਜਪਾ ਤੁਹਾਡੀ ਵੋਟ ਖਰੀਦਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਨ੍ਹਾਂ ਤੋਂ ਪੈਸੇ ਲੈ ਲਓ ਪਰ ਬਟਨ ‘ਝਾੜੂ’ ਦਾ ਦਬਾਓ!”

ਇਹ ਵੀ ਪੜ੍ਹੋ ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ-ਫਾਜ਼ਿਲਕਾ ਸੜਕ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ

ਗੋਕਲਪੁਰ ਵਿੱਚ ਜਨਤਾ ਨੂੰ ਸੰਬੋਧਨ ਕਰਦੇ ਹੋਏ ਮਾਨ ਨੇ ਉਨ੍ਹਾਂ ਦੇ ਭਾਰੀ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ “ਸਾਡਾ ਚੋਣ ਚਿੰਨ੍ਹ ਝਾੜੂ ਹੈ ਅਤੇ ਤੁਸੀਂ ਜਾਣਦੇ ਹੋ ਕਿ ਇਹ ਗੰਦਗੀ ਸਾਫ਼ ਕਰਨ ਦਾ ਕੰਮ ਕਰਦਾ ਹੈ। ਭਾਜਪਾ ਤੁਹਾਡੇ ਟੈਕਸ ਦੇ ਪੈਸੇ ਦਾ ਇਸਤੇਮਾਲ ਆਪਣੇ ਦੋਸਤਾਂ ਲਈ ਕਰਦੀ ਹੈ, ਜਦੋਂ ਕਿ ‘ਆਪ’ ਹਰ ਪੈਸੇ ਨੂੰ ਜਨਤਕ ਭਲਾਈ ਵਿੱਚ ਵਾਪਸ ਨਿਵੇਸ਼ ਕਰਦੀ ਹੈ।ਉਨ੍ਹਾਂ ਦਿੱਲੀ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਅਤੇ ਵੰਡਪਾਊ ਰਾਜਨੀਤੀ ‘ਤੇ ਅਲੋਚਨਾ ਕਰਦਿਆਂ ਕਿਹਾ ਕਿ “ਦਿੱਲੀ ਭਾਰਤ ਦਾ ਦਿਲ ਹੈ, ਜਿੱਥੇ ਪੂਰਾ ਦੇਸ਼ ਇੱਕ ਛੱਤ ਹੇਠ ਰਹਿੰਦਾ ਹੈ। ਭਾਜਪਾ ਦੀ ਜਾਤੀ ਅਤੇ ਫਿਰਕੂ ਰਾਜਨੀਤੀ ਇੱਥੇ ਕੰਮ ਨਹੀਂ ਕਰੇਗੀ।”ਮਾਨ ਨੇ ‘ਆਪ’ ਦੇ ਸ਼ਾਸਨ ਮਾਡਲ ‘ਤੇ ਵੀ ਜ਼ੋਰ ਦਿੱਤਾ, ਦਿੱਲੀ ਦੀਆਂ ਸਫਲਤਾਵਾਂ ਤੋਂ ਪ੍ਰੇਰਿਤ ਹੋ ਕੇ ਪੰਜਾਬ ਵਿੱਚ ਪ੍ਰਾਪਤੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ “ਪੰਜਾਬ ਵਿੱਚ ਹੁਣ 850 ਚਾਲੂ ਮੁਹੱਲਾ ਕਲੀਨਿਕ ਹਨ ਅਤੇ 90% ਘਰਾਂ ਨੂੰ ਮੁਫ਼ਤ ਬਿਜਲੀ ਆਉਂਦੀ ਹੈ। ਅਸੀਂ ਕਿਸਾਨਾਂ ਅਤੇ ਵਸਨੀਕਾਂ ਨੂੰ ਮੁਫ਼ਤ ਬਿਜਲੀ ਪ੍ਰਦਾਨ ਕਰਦੇ ਹੋਏ ਸਰਕਾਰੀ ਉੱਦਮਾਂ ਨੂੰ ਲਾਭਦਾਇਕ ਬਣਾਇਆ ਹੈ। ਇਹ ਸਾਫ਼ ਇਰਾਦਿਆਂ ਦੀ ਸ਼ਕਤੀ ਹੈ।

ਇਹ ਵੀ ਪੜ੍ਹੋ ਰਵਨੀਤ ਬਿੱਟੂ ਦੇ ਬਿਆਨ ‘ਤੇ ‘ਆਪ’ ਨੇ ਕਿਹਾ- ਭਾਜਪਾ ਲਗਾਤਾਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 

ਮਾਨ ਨੇ ਭਾਜਪਾ ਦੀ ਰਣਨੀਤੀ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਉਹ ਪੈਸੇ ਅਤੇ ਹੋਰ ਚੀਜ਼ਾਂ ਦੇ ਕੇ ਵੋਟਰਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਜਾਂਚ ਤੋਂ ਬਚ ਰਹੇ ਹਨ। “ਉਹ ਸੋਸ਼ਲ ਮੀਡੀਆ ‘ਤੇ ਖੁੱਲ੍ਹੇਆਮ ਐਲਾਨ ਕਰਦੇ ਹਨ, ਪਰ ਚੋਣ ਕਮਿਸ਼ਨ ਨੇ ਇਸ ਦੀ ਬਜਾਏ, ਉਨ੍ਹਾਂ ਦੀ ਬੇਬੁਨਿਆਦ ਸ਼ਿਕਾਇਤ ‘ਤੇ ਮੇਰੇ ਘਰ ‘ਤੇ ਛਾਪਾ ਮਾਰਿਆ।”ਮਾਨ ਨੇ ਦਿੱਲੀ ਵਾਸੀਆਂ ਨੂੰ ‘ਆਪ’ ਨੂੰ ਚੁਣਨ ਦੀ ਆਪਣੀ ਵਿਰਾਸਤ ਨੂੰ ਜਾਰੀ ਰੱਖਣ ਦੀ ਅਪੀਲ ਕਰਦਿਆਂ ਕਿਹਾ “5 ਫਰਵਰੀ ਨੂੰ, ਝਾੜੂ ਦਾ ਬਟਨ ਦਬਾਉਣ ਤੋਂ ਬਾਅਦ ਤੁਹਾਡੀ ਜ਼ਿੰਮੇਵਾਰੀ ਖਤਮ ਅਤੇ ਸਾਡੀ ਜ਼ਿੰਮੇਵਾਰੀ ਸ਼ੁਰੂ ਹੋ ਜਾਵੇਗੀ। ਦਿੱਲੀ ਉਨ੍ਹਾਂ ਨੇਤਾਵਾਂ ਦੀ ਹੱਕਦਾਰ ਹੈ ਜੋ ਤੁਹਾਡੇ ਅਧਿਕਾਰਾਂ ਲਈ ਲੜਨ। ‘ਅਪਣੇ ਅਤੇ ਅਪਣੇ ਬੱਚਿਆਂ ਦੇਬਿਹਤਰ ਭਵਿੱਖ ਲਈ ਆਪ ਨੂੰ ਵੋਟ ਪਾਓ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...