👉ਘਟਨਾ ਸਮੇਂ ਪਿਊ ਪੁੱਤਰ ਤੇ ਭਤੀਜ਼ੇ ਨੂੰ ਟਿਊਸ਼ਨ ਤੋਂ ਵਾਪਸ ਲੈ ਕੇ ਜਾ ਰਿਹਾ ਸੀ ਘਰ
Jalandhar: ਬੀਤੀ ਰਾਤ ਮਹਿਤਪੁਰ ਇਲਾਕੇ ’ਚ ਵਾਪਰੀ ਇੱਕ ਦਰਦਨਾਕ ਘਟਨਾ ਵਿਚ ਇੱਕ ਗੰਨੇ ਨਾਲ ਭਰੀ ਟਰੈਕਟਰ-ਟਰਾਲੀ ਪਲਟਣ ਕਾਰਨ ਇੱਕ 13 ਸਾਲਾਂ ਬੱਚੇ ਦੀ ਮੌਤ ਹੋ ਗਈ ਜਦਕਿ ਇਸ ਦੌਰਾਨ ਉਸਦਾ ਪਿਤਾ ਤੇ ਭਰਾ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਘਟਨਾ ਸਮੇਂ ਰਵਿੰਦਰ ਕੁਮਾਰ ਉਰਫ਼ ਭੋਲਾ ਆਪਣੇ ਬੱਚੇ ਤੇ ਭਤੀਜ਼ੇ ਨੂੰ ਟਿਊਸ਼ਨ ਤੋਂ ਲੈ ਕੇ ਮੋਟਰਸਾਈਕਲ ਉਪਰ ਘਰ ਵਾਪਸ ਜਾ ਰਿਹਾ ਸੀ ਤੇ ਭਰੀ ਟਰਾਲੀ ਨੂੰ ਦੇਖਦਿਆਂ ਸੜਕ ਦੇ ਇੱਕ ਕਿਨਾਰੇ ਖੜ ਗਿਆ ਪ੍ਰੰਤੂ ਹੋਣੀ ਨੇ ਉਨ੍ਹਾਂ ਨੂੰ ਪਾਸੇ ਖੜਿਆ ਵੀ ਘੇਰ ਲਿਆ।
ਇਹ ਵੀ ਪੜ੍ਹੋ ਧੁੰਦ ਦਾ ਕਹਿਰ; ਕਾਰ ਨਹਿਰ ‘ਚ ਡਿੱਗਣ ਕਾਰਨ ਨੌਜਵਾਨ ਦੀ ਹੋਈ ਮੌ+ਤ
ਇਹ ਘਟਨਾ ਪਰਜੀਆਂ ਰੋਡ ’ਤੇ ਸਥਿਤ ਕਵਾਲਿਟੀ ਸੁਪਰ ਸਟੋਰ ਦੇ ਸਾਹਮਣੇ ਵਾਪਰੀ। ਘਟਨਾ ਦੇ ਤੁਰੰਤ ਬਾਅਦ ਇੱਥੇ ਮੌਜੂਦ ਲੋਕਾਂ ਨੇ ਗੰਨੇ ਨੂੰ ਪਾਸੇ ਕਰਕੇ ਤਿੰਨਾਂ ਨੂੰ ਹੇਠਾਂ ਕੱਢਿਆ ਪ੍ਰੰਤੂ ਬੱਚੇ ਦੀ ਰਾਸਤੇ ਵਿਚ ਹੀ ਮੌਤ ਹੋ ਗਈ। ਮ੍ਰਿਤਕ 13 ਸਾਲਾਂ ਬੱਚੇ ਦੀ ਪਹਿਚਾਣ ਯੁਵਰਾਜ ਸਿੰਘ ਦੇ ਤੌਰ ’ਤੇ ਹੋਈ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਹੈ। ਉਧਰ ਪੁਲਿਸ ਵੱਲੋਂ ਜਿੰਮੇਵਾਰ ਟਰੈਕਟਰ ਚਾਲਕ ਨੂੰ ਗ੍ਰਿਫਤਾਰ ਨਾ ਕਰਨ ਦੇ ਰੋਸ਼ ਵਜੋਂ ਅੱਜ ਐਤਵਾਰ ਨੂੰ ਪ੍ਰਵਾਰ ਵੱਲੋਂ ਧਰਨਾ ਵੀ ਦਿੱਤਾ ਗਿਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।





