Thursday, April 16, 2026
spot_img
spot_img

ਇਤਿਹਾਸਕ ਨਾਵਲ ‘ਸੀਸ ਤਲੀ ਤੇ’ ਉੱਪਰ ਗੋਸ਼ਟੀ ਹੋਈ

Date:

spot_img

Bathinda News:ਦੇਸ਼ ਦੀ ਆਜ਼ਾਦੀ ਲਈ ਲੰਬਾ ਸਮਾਂ ਲੜਾਈ ਲੜਣ ਵਾਲੇ ਜੁਝਾਰੂ ਦੇਸ਼ ਭਗਤ ਸੇਰ ਜੰਗ ਦੇ ਜੀਵਨ ਤੇ ਆਧਾਰਤ ਪ੍ਰਸਿੱਧ ਸਾਹਿਤਕਾਰ ਅਤਰਜੀਤ ਵੱਲੋਂ ਲਿਖੇ ਨਾਵਲ ‘ਸੀਸ ਤਲੀ ਤੇ’ ਉਪਰ ਵਿਚਾਰ ਗੋਸ਼ਟੀ ਹੋਈ। ਸਥਾਨਕ ਟੀਚਰਜ ਹੋਮ ਵਿਖੇ ਹੋਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ: ਬੱਗਾ ਸਿੰਘ, ਅਤਰਜੀਤ,ਲਛਮਣ ਸਿਘ ਮਲੂਕਾ, ਸੁਰਿੰਦਰਪ੍ਰੀਤ ਘਣੀਆ ਸ਼ਾਮਲ ਸਨ। ਪੰੰਜਾਬੀ ਸਾਹਿਤ ਸਭਾ ਰਜਿ: ਬਠਿੰਡਾ ਦੇ ਪ੍ਰਧਾਨ ਜਸਪਾਲ ਮਾਨਖੇੜਾ ਨੇ ਸਭਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਨਾਵਲ ਉੱਪਰ ਪੇਪਰ ਪੜ੍ਹਦਿਆਂ ਬਲਵਿੰਦਰ ਸਿੰਘ ਭੁੱਲਰ ਨੇ ਨਾਵਲ ਦੇ ਕੁੱਝ ਅੰਸ਼ ਪੇਸ਼ ਕਰਦਿਆਂ ਕਿਹਾ ਕਿ ਨਾਵਲ ਆਜ਼ਾਦੀ ਸੰਘਰਸ਼ ਦੇ ਨਾਲ ਨਾਲ ਅੱਜ ਦੇ ਹਾਲਾਤਾਂ ਨੂੰ ਵੀ ਲੈ ਕੇ ਚਲਦਾ ਹੈ ਅਤੇ ਸੇਰ ਜੰਗ ਸਮੇਤ ਹੋਰ ਆਜ਼ਾਦੀ ਘੁਲਾਟੀਆਂ ਵੱਲੋਂ ਝੱਲੇ ਦੁੱਖਾਂ ਅਤੇ ਕੀਤੀਆਂ ਕੁਰਬਾਨੀਆਂ ਦੀ ਬਾਤ ਪਾਉਂਦਾ ਹੈ। ਨਾਵਲ ਸਪਸ਼ਟ ਕਰਦਾ ਹੈ ਕਿ ਕੋਈ ਸੰਘਰਸ਼ ਤਾਂ ਹੀ ਜਿੱਤਿਆ ਜਾ ਸਕਦਾ ਹੈ ਜੇ ਉਹ ਧਰਮਾਂ, ਜਾਤਾਂ, ਗੋਤਾਂ ਤੋਂ ਉੱਪਰ ਉੱਠ ਕੇ ਇੱਕਮੁੱਠਤਾ ਨਾਲ ਲੜਿਆ ਜਾਵੇ। ਉਹਨਾਂ ਕਿਹਾ ਕਿ ਇਹ ਇਤਿਹਾਸਕ ਨਾਵਲ ਜਿੱਥੇ ਇਤਿਹਾਸ ਬਾਰੇ ਜਾਣਕਾਰੀ ਮੁਹੱਈਆ ਕਰਦਾ ਹੈ, ਉੱਥੇ ਲੋਕ ਹਿਤਾਂ ਤੇ ਜਮਹੂਰੀ ਹੱਕਾਂ ਪ੍ਰਤੀ ਜਾਗਰੂਕਤਾ ਪ੍ਰਗਟ ਕਰਦਾ ਹੋਇਆ ਉਹਨਾਂ ਦੀ ਪ੍ਰਾਪਤੀ ਦਾ ਰਾਹ ਵਿਖਾਉਂਦਾ ਹੈ।

ਇਹ ਵੀ ਪੜ੍ਹੋ ਪੰਜਾਬ ’ਚ ਧੁੰਦ ਦਾ ਕਹਿਰ ਵਧਿਆ, ਵਿਜ਼ੀਬਿਲਟੀ ਹੋਰ ਘਟੀ ਤੇ ਬੱਦਲਵਾਈ ਦੇ ਆਸਾਰ

ਉਹਨਾਂ ਕਿਹਾ ਕਿ ਅੱਜ ਜਦੋਂ ਹਾਕਮ ਧਿਰ ਵੱਲੋਂ ਸਾਹਿਤ ਇਤਿਹਾਸ ਤੇ ਹਮਲੇ ਕੀਤੇ ਜਾ ਰਹੇ ਹਨ, ਉਦੋਂ ਸਾਹਿਤਕਾਰਾਂ ਵੱਲੋਂ ਅਜਿਹਾ ਪ੍ਰਗਤੀਸ਼ੀਲ ਸਾਹਿਤ ਰਚ ਕੇ ਘਰ ਘਰ ਪਹੁੰਚਾਉਣ ਦਾ ਫ਼ਰਜ ਅਦਾ ਕਰਨਾ ਚਾਹੀਦਾ ਹੈ। ਚਰਚਾ ਵਿੱਚ ਭਾਗ ਲੈਂਦਿਆਂ ਗਜਲਗੋ ਰਣਬੀਰ ਰਾਣਾ ਅਤੇ ਨਾਵਲਕਾਰ ਜਸਵਿੰਦਰ ਜਸ ਨੇ ਨਾਵਲ ਦੇ ਵਿਸ਼ੇ ਦੀ ਸਲਾਘਾ ਕਰਦੇ ਹੋਏ ਇਸ ਵਿਚਲੀਆਂ ਘਾਟਾਂ ਕਮੀਆਂ ਨੂੰ ਉਜਾਗਰ ਕਰਦਿਆਂ ਕਾਹਲ ਵਿੱਚ ਲਿਖਿਆ ਕਰਾਰ ਦਿੱਤਾ। ਉਹਨਾਂ ਦੇਸ਼ ਭਗਤਾਂ ਬਾਰੇ ਸਾਹਿਤ ਰਚਨ ਦੀ ਲੋੜ ਤੇ ਜੋਰ ਦਿੰਦਿਆਂ ਕਿਹਾ ਕਿ ਰਚਨਾਕਾਰ ਨੂੰ ਪਹਿਲਾਂ ਰਚਨਾ ਵਿਚਲੇ ਸਮੇਂ ਤੇ ਸਥਾਨ ਵੱਲ ਪੂਰੀ ਜਾਣਕਾਰੀ ਹਾਸਲ ਕਰ ਲੈਣੀ ਚਾਹੀਦੀ ਹੈ।ਨਾਵਲਕਾਰ ਜਸਪਾਲ ਮਾਨਖੇੜਾ ਅਤੇ ਟੀਚਰਜ ਹੋਮ ਟਰੱਸਟ ਦੇ ਆਗੂ ਲਛਮਣ ਮਲੂਕਾ ਨੇ ਕਿਹਾ ਕਿ ਨਾਵਲ ਤੇ ਪ੍ਰਭਾਵਸ਼ਾਲੀ ਗੋਸ਼ਟੀ ਹੋਈ ਹੈ ਅਤੇ ਨਾਵਲ ਆਜ਼ਾਦੀ ਘੁਲਾਟੀਆਂ ਤੇ ਹੋਏ ਤਸ਼ੱਦਦ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਦਾ ਹੋਇਆ ਪਾਠਕਾਂ ਦੇ ਮਨ ਨੂੰ ਹਲੂਣਾ ਦਿੰਦਾ ਹੈ। ਗਜ਼ਲਗੋ ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਇਤਿਹਾਸਕ ਨਾਵਲ ਦਾ ਵਿਸ਼ਾ ਤੇ ਸ਼ਬਦਾਵਲੀ ਪਾਠਕ ਨੂੰ ਹਲੂਣਦੇ ਹਨ, ਪਰ ਲਿਖਣ ਵਿੱਚ ਕੀਤੀ ਕਾਹਲ ਪ੍ਰਗਟ ਹੁੰਦੀ ਹੈ। ਉਹਨਾਂ ਕਿਹਾ ਕਿ ਜੇਕਰ ਪੁਸਤਕ ਛਾਪਣ ਤੋਂ ਪਹਿਲਾਂ ਖਰੜੇ ਉੱਪਰ ਬਹਿਸ ਕੀਤੀ ਜਾਵੇ ਤਾਂ ਰਚਨਾਵਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ ਗੰਨੇ ਨਾਲ ਭਰੀ ਟਰਾਲੀ ਉਪਰ ਪਲਟਣ ਕਾਰਨ 13 ਸਾਲਾਂ ਬੱਚੇ ਦੀ ਹੋਈ ਮੌ+ਤ, ਪਿਊ ਤੇ ਭਰਾ ਹੋਏ ਜਖ਼ਮੀ

ਅਤਰਜੀਤ ਨੇ ਗੋਸ਼ਟੀ ਤੇ ਤਸੱਲੀ ਪ੍ਰਗਟ ਕਰਦਿਆਂ ਮੰਨਿਆਂ ਕਿ ਨਾਵਲ ਲਿਖਣ ਸਮੇਂ ਸਿਹਤ ਸਾਜ਼ਗਾਰ ਨਾ ਹੋਣ ਕਾਰਨ ਕਾਹਲ ਜਰੂਰ ਕੀਤੀ ਗਈ ਸੀ। ਪ੍ਰਿੰ: ਬੱਗਾ ਸਿੰਘ ਪ੍ਰਧਾਨ ਜਮਹੂਰੀ ਅਧਿਕਾਰ ਸਭਾ ਬਠਿੰਡਾ ਨੇ ਕਿਹਾ ਕਿ ਨਾਵਲ ਜਿੱਥੇ ਆਜ਼ਾਦੀ ਸੰਘਰਸ਼ ਦੀ ਬਾਤ ਪਾਉਂਦਾ ਹੈ ਉੱਥੇ ਲੋਕ ਏਕਤਾ ਦੀ ਜਿੱਤ ਦੀ ਸ਼ਾਹਦੀ ਵੀ ਭਰਦਾ ਹੈ। ਉਹਨਾਂ ਕਿਹਾ ਕਿ ਅੱਜ ਦੇ ਭਗਵਾਂਕਰਨ ਦੇ ਦੌਰ ਵਿੱਚ ਸਮੇਂ ਦੇ ਹਾਣ ਦੀਆਂ ਮੌਲਿਕ ਰਚਨਾਵਾਂ ਰਚਣ ਦੀ ਵੀ ਜਰੂਰਤ ਹੈ।ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਸਰਵ ਅਮਰਜੀਤ ਜੀਤ, ਕਮਲ ਬਠਿੰਡਾ, ਸੁਰਿੰਦਰਪ੍ਰੀਤ ਘਣੀਆ, ਮਨਜੀਤ ਬਠਿੰਡਾ, ਦਮਜੀਤ ਦਰਸ਼ਨ ਆਦਿ ਨੇ ਗ਼ਜ਼ਲਾਂ ਕਵਿਤਾਵਾਂ ਪੇਸ਼ ਕੀਤੀਆਂ। ਅੰਤ ਵਿੱਚ ਡਾ: ਅਜੀਤਪਾਲ ਸਿੰਘ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਵੱਖ ਵੱਖ ਸਾਹਿਤ ਸਭਾਵਾਂ ਦੀ ਏਕਤਾ ਦੀ ਲੋੜ ਤੇ ਜੋਰ ਦਿੱਤਾ। ਸਟੇਜ ਸਕੱਤਰ ਦੀ ਭੂਮਿਕਾ ਕਹਾਣੀਕਾਰ ਆਗਾਜ਼ਵੀਰ ਨੇ ਬਾਖੂਬੀ ਨਿਭਾਈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

आरटीई के तहत 25 प्रतिशत आरक्षित सीटें आरक्षित करना है अनिवार्य:शिक्षा मंत्री

👉निजी स्कूलों को एक और मौका दिया -महीपाल ढांडा Haryana...

CM Nayab Singh Saini ने ऑनलाइन सेल्फ एन्यूमरेशन कर हरियाणा में की जनगणना प्रक्रिया की शुरुआत

👉जनगणना-2027 विकसित हरियाणा की आधारशिला - मुख्यमंत्री हर नागरिक की...