Thursday, April 30, 2026
spot_img
spot_img

ਪੰਜਾਬ ਸਰਕਾਰ ਵਲੋਂ ਨਰਮੇ ਦੇ ਖ਼ਰਾਬੇ ਦਾ ਐਲਾਨਿਆਂ ਮੁਆਵਜ਼ਾ ਰੱਦ

Date:

spot_img

ਪੂਰਾ ਮੁਆਵਜਾ ਲੈਣ ਲਈ ਐਲਾਨਿਆ ਸੰਘਰਸ ਜਾਰੀ ਰਹੇਗਾ- ਜੇਠੂਕੇ, ਕੋਕਰੀ ਕਲਾਂ
ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ: ਖੇਤੀ ਮੰਤਰੀ ਅਤੇ ਮੁੜ ਵਸੇਬਾ ਮੰਤਰੀ ਦੁਆਰਾ ਨਰਮਾ ਤਬਾਹੀ ਤੋਂ ਪੀੜਤ ਕਿਸਾਨਾਂ ਲਈ ਮੁਕੰਮਲ ਤਬਾਹੀ ਦਾ ਮੁਆਵਜਾ ਸਿਰਫ 12000 ਰੁਪਏ ਪ੍ਰਤੀ ਏਕੜ ਦੇਣ ਅਤੇ ਇਸਦਾ 10% ਖੇਤ ਮਜਦੂਰਾਂ ਨੂੰ ਦੇਣ ਦਾ ਐਲਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੰਘਰਸਸੀਲ ਕਿਸਾਨਾਂ ਮਜਦੂਰਾਂ ਵੱਲੋਂ ਨਿਗੂਣਾ ਗਰਦਾਨ ਕੇ ਰੱਦ ਕੀਤਾ ਗਿਆ ਹੈ। ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਵੱਲੋਂ ਇੱਥੋਂ ਜਾਰੀ ਬਿਆਨ ਰਾਹੀਂ ਕਿਹਾ ਕਿ ਅਜਿਹਾ ਕਰਕੇ ਲੱਗਭਗ ਮਹੀਨੇ ਤੋਂ ਨਰਮੇ ਦੀ ਮੁਕੰਮਲ ਤਬਾਹੀ ਦਾ ਮੁਆਵਜਾ 60000 ਰੁਪਏ ਪ੍ਰਤੀ ਏਕੜ ਅਤੇ ਮਜਦੂਰਾਂ ਦੀ ਨਰਮਾ ਚੁਗਾਈ 30000 ਰੁਪਏ ਪ੍ਰਤੀ ਪਰਿਵਾਰ ਲੈਣ ਲਈ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ ਨੂੰ ਪੂਰੀ ਤਰ੍ਹਾਂ ਅਣਡਿੱਠ ਕਰ ਕੇ ਕੀਤੇ ਗਏ ਜਖਮਾਂ‘ਤੇ ਲੂਣ ਭੁੱਕਣ ਵਾਲਾ ਕੰਮ ਕੀਤਾ ਹੈ। ਜਿਸਦੇ ਚੱਲਦੇ ਜਥੇਬੰਦੀ ਵਲੋਂ ਕਾਂਗਰਸੀ ਵਿਧਾਇਕਾਂ ,ਮੰਤਰੀਆਂ, ਸਾਂਸਦਾਂ ਦਾ ਭਾਜਪਾ ਆਗੂਆਂ ਵਾਂਗ ਹੀ ਪਿੰਡਾਂ ਸਹਿਰਾਂ ਵਿੱਚ ਦਾਖਲਾ ਬੰਦ ਕਰਨ ਅਤੇ ਢੁੱਕਵੇਂ ਮੁਆਵਜੇ ਵਾਲੇ ਝੂਠੇ ਬੈਨਰਾਂ ਉੱਤੇ ਕਾਲੇ ਕਾਟੇ ਮਾਰਨ ਦਾ ਕੀਤਾ ਗਿਆ ਐਲਾਨ ਪੂਰੇ ਜੋਸੋਖਰੋਸ ਨਾਲ ਜਾਰੀ ਰੱਖਿਆ ਜਾਵੇਗਾ।

Share post:

spot_img

Popular

More like this
Related

Canada News : ਕੈਨੇਡਾ ‘ਚ ਅਸਲੇ ਅਤੇ ਨਸ਼ੀਲੇ ਪਦਾਰਥਾਂ ਸਮੇਤ 5 ਪੰਜਾਬੀ ਗ੍ਰਿਫਤਾਰ

Canada News : ਕੈਨੇਡਾ ਦੇ ਮਿਸੀਸਾਗਾ ਤੋਂ ਇੱਕ ਵੱਡੀ...

Chandigarh News ; ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ

Chandigarh News ; ਜਿੱਥੇ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ...

CM Bhagwant Mann ਨੇ ਸੱਦੀ Punjab Cabinet ਦੀ ਅਹਿਮ ਮੀਟਿੰਗ

Chandigarh News: CM Bhagwant Mann (ਪੰਜਾਬ ਦੇ ਮੁੱਖ ਮੰਤਰੀ...