ਸੁਖਜਿੰਦਰ ਮਾਨ
ਬਠਿੰਡਾ, 30 ਅਕਤੂਬਰ:ਪੰਜਾਬ ਯੂ ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਵਲੋਂ ਅਪਣੀਆਂ ਮੰਗਾਂ ਦੀ ਪੂਰਤੀ ਨਾ ਹੋਣ ਦੇ ਰੋਸ਼ ਵਜੋਂ 3 ਨਵੰਬਰ ਨੂੰ ਪੰਜਾਬ ਦੇ ਸਾਰੇ ਜਿਲਾ ਹੈੱਡਕੁਆਟਰਾਂ ’ਤੇ ਵਿੱਤ ਮੰਤਰੀ ਦੇ ਪੁਤਲੇ ਫੂਕਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਸਾਂਝਾ ਫਰੰਟ ਬਠਿੰਡਾ ਦੀ ਮੀਟਿੰਗ ਪੈਨਸ਼ਨਰ ਭਵਨ ਬਠਿੰਡਾ ਵਿਖੇ ਕੀਤੀ ਗਈ। ਆਗੂਆਂ ਨੇ ਦੋਸ਼ ਲਗਾਇਆ ਕਿ ਮੁਲਾਜ਼ਮ ਮੰਗਾਂ ਦੇ ਹੱਲ ਹੋਣ ਵਿੱਚ ਸਭ ਤੋਂ ਵੱਡੇ ਅੜਿਕੇ ਵਿੱਤ ਮੰਤਰੀ ਪੰਜਾਬ ਵੱਲੋਂ ਅੜਾਏ ਜਾ ਰਹੇ ਹਨ।ਜਿਸ ਕਾਰਨ ਸਾਂਝੇ ਫਰੰਟ ਵੱਲੋਂ ਵਿੱਤ ਮੰਤਰੀ ਵੱਲ ਨੂੰ ਮੋਰਚਾ ਖੋਲਣ ਦਾ ਐਲਾਨ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਦਰਸ਼ਨ ਸਿੰਘ ਮੌੜ,ਸੁਖਚੈਨ ਸਿੰਘ ਪ ਸ ਸ ਫ(ਰਾਣਾ),ਗਗਨਦੀਪ ਸਿੰਘ ਪ ਸ ਸ ਫ(ਵਿਗਿਆਨਕ),ਸਿਕੰਦਰ ਸਿੰਘ ਧਾਲੀਵਾਲ ਡੀ ਐਮ ਐਫ,ਗੁਰਸੇਵਕ ਸਿੰਘ ਸੰਧੂ ਥਰਮਲ ਇੰਪਲਾਈਜ਼ ਫੈਡਰਸ਼ਨ, ਰਣਜੀਤ ਸਿੰਘ ਪਿ੍ਰੰਸੀਪਲ,ਐਸ ਕੇ ਯਾਦਵ ਕਲਾਸ ਫੌਰ ਯੂਨੀਅਨ,ਅਰੁਣ ਕੁਮਾਰ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ,ਸੰਜੀਵ ਕੁਮਾਰ ਕਲਾਸ ਫੌਰ,ਹਰਿੰਦਰ ਸਿੰਘ ਖੁਰਮੀ,ਵਜੀਰ ਸਿੰਘ ਪਾਵਰ ਕੌਮ,ਦਰਸ਼ਨ ਸ਼ਰਮਾ,ਜਸਪਾਲ ਜੱਸੀ ਜੰਗਲਾਤ,ਦਲਜੀਤ ਸਿੰਘ ਆਦਿ ਆਗੂ ਹਾਜਰ ਸਨ।