👉ਰਬੀ ਖਰੀਦ ਸੀਜਨ 2024-25 ਵਿਚ ਨਕਸਾਨ ਦੀ ਭਰਪਾਈ ਲਈ 3.09 ਕਰੋੜ ਰੁਪਏ ਦੀ ਪ੍ਰਤੀੂਰਤੀ ਰਕਮ ਦੀ ਮੰਜੂਰੀ
Haryana News:ਹਰਿਆਣਾ ਸਰਕਾਰ ਨੇ ਆੜਤੀਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਰਬੀ ਖਰੀਦ ਸੀਜਨ 2024-25 ਵਿਚ ਨਮੀ ਦੇ ਕਾਰਨ ਤੋਲ ਵਿਚ ਹੋਈ ਕਮੀ ਦੇ ਨੁਕਸਾਨ ਦੀ ਭਰਪਾਈ ਲਈ ਉਨ੍ਹਾਂ ਨੂੰ ਪ੍ਰਤੀਪੂਰਤੀ ਰਕਮ ਪ੍ਰਦਾਨ ਕਰਨ ਨੂੰ ਮੰਜੂਰੀ ਪ੍ਰਦਾਨ ਕੀਤੀ ਹੈ। ਇਸ ਦੇ ਲਈ ਸੂਬਾ ਸਰਕਾਰ ਕੁੱਲ 3,09,95,541 ਰੁਪਏ ਦੀ ਰਕਮ ਭੁਗਤਾਨ ਕਰੇਗੀਇਹ ਫੈਸਲਾ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਹਰਿਆਣਾ ਕੈਬੀਨੇਟ ਦੀ ਮੀਟਿੰਗ ਵਿਚ ਕੀਤਾ ਗਿਆ।
ਇਹ ਵੀ ਪੜ੍ਹੋ ਹਰਿਆਣਾ ਤੋ ਕੁੰਭ ਮੇਲੇ ਲਈ ਬੱਸ ਸੇਵਾ ਸ਼ੁਰੂ ਹੋਵੇਗੀ – ਅਨਿਲ ਵਿਜ
ਕੁੱਲ ਰਕਮ ਵਿੱਚੋਂ 77,22,010 ਰੁਪਏ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਵੱਲੋਂ ਭੁਗਤਾਨ ਕੀਤੇ ਜਾਣਗੇ, ਜਦੋਂ ਕਿ 1,71,16,926 ਰੁਪਏ ਦੀ ਰਕਮ ਹਰਿਆਣਾ ਰਾਜ ਸਹਿਕਾਰੀ ਸਪਲਾਈ ਅਤੇ ਮਾਰਕਟਿੰਗ ਸੰਘ ਲਿਮੀਟੇਡ (ਹੈਫੇਡ) ਵੱਲੋਂ ਭੁਗਤਾਨ ਕੀਤੀ ਜਾਵੇਗੀ ਅਤੇ 61,56,605 ਰੁਪਏ ਹਰਿਆਣਾ ਰਾਜ ਵੇਅਰਹਾਊਸ ਨਿਗਮ (ਐਚਐਸਡਬਲਿਯੂਸੀ) ਵੱਲੋਂ ਭੁਗਤਾਨ ਕੀਤੇ ਜਾਣਗੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite





