ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਮੁੱਖ ਮੰਤਰੀ ਨੂੰ ਸੌਂਪੀ ਕਾਰਜ ਪ੍ਰਗਤੀ ਪੁਸਤਕਾ

Date:

spot_img

👉ਸਰਕਾਰ ਦੇ 100 ਦਿਨ ਦੇ ਕਾਰਜਕਾਲ ਵਿਚ ਡਾ. ਅਰਵਿੰਦ ਸ਼ਰਮਾ ਦੇ ਵਿਭਾਗਾਂ ਦੀ ਗਤੀਵਿਧੀਆਂ ‘ਤੇ ਅਧਾਰਿਤ ਹੈ ਪੁਸਤਕਾ
Haryana News: ਹਰਿਆਣਾ ਦੇ ਸਹਿਕਾਰਤਾ, ਜੇਲ੍ਹ, ਚੋਣ, ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ.ਅਰਵਿੰਦ ਸ਼ਰਮਾ ਨੇ ਅੱਜ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨਾਲ ਉਨ੍ਹਾਂ ਦੇ ਆਵਾਸ ਸੰਤ ਕਰੀਬ ਕੁਟੀਰ ਵਿਚ ਮੁਲਾਕਾਤ ਕਰ ਸਰਕਾਰ ਦੇ 100 ਦਿਨ ਦੇ ਸਮੇਂ ਵਿਚ ਉਨ੍ਹਾਂ ਦੇ ਵਿਭਾਗਾਂ ਦੀ ਗਤੀਵਿਧੀਆਂ ਦੀ ਕਾਰਜ ਪ੍ਰਗਤੀ ਪੁਸਤਕਾ ਸੌਂਪੀ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਕਲਪ ਅਤੇ ਡਬਲ ਇੰਜਨ ਹਰਿਆਣਾ ਸਰਕਾਰ , ਤਿਗੁਣੀ ਰਫਤਾਰ ਨਾਲ ਸੰਕਲਪ ‘ਤੇ ਮਿਲ ਕੇ ਅੱਗੇ ਵੱਧ ਰਹੇ ਹਨ।ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਦਸਿਆ ਕਿ ਇੰਨ੍ਹਾਂ 100 ਦਿਨ ਦੇ ਕਾਰਜਕਾਲ ਦੌਰਾਨ ਰਾਜ ਪੱਧਰੀ ਸਹਿਕਾਰਤਾ ਹਫਤਾ ਦੇ ਰਾਜ ਪੱਧਰੀ ਪ੍ਰਬੰਧ ਰੋਹਤਕ ਤੇ ਗੁਰੂਗ੍ਰਾਮ ਵਿਚ ਕਰਵਾਏ ਗਏ, ਤਾਂ ਜੋ ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ ਸਹਿਕਾਰ ਤੋਂ ਖੁਸ਼ਹਾਲ ਦੇ ਸੰਕਲਪ ‘ਤੇ ਆਮਜਨਤਾ ਨੂੰ ਜਾਗਰੁਕ ਕੀਤਾ ਜਾ ਸਕੇ।

ਇਹ ਵੀ ਪੜ੍ਹੋ  Delhi Assembly Election 2025: ਵੋਟਾਂ ਅੱਜ; ਆਪ, ਭਾਜਪਾ ਤੇ ਕਾਂਗਰਸ ਵਿਚਕਾਰ ਮੁਕਾਬਲਾ

ਇਸ ਲੜੀ ਵਿਚ ਗੋਹਾਨਾ ਤੋਂ ਪੂਰੇ ਸੂਬੇ ਲਈ ਜਿਲ੍ਹਾ ਪੱਧਰੀ ਸਹਿਕਾਰਤਾ ਜਾਗਰੁਕਤਾ ਮੁਹਿੰਮ ਦਾ ਵੀ ਆਗਾਜ਼ ਕੀਤਾ।ਉਨ੍ਹਾਂ ਨੇ ਦਸਿਆ ਕਿ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਦੇ ਹੋਏ ਹਰਿਆਣਾ ਦੇ ਸੈਰ-ਸਪਾਟਾ ਨੂੰ ਦੁਨੀਆ ਦੇ ਨਕਸ਼ੇ ‘ਤੇ ਲਿਆਉਣ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ, ਸਿੰਧੂ-ਸਰਸਵਤੀ ਸਭਿਅਤਾ ਦੇ ਮਹਤੱਵਪੂਰਣ ਕੇਂਦਰ ਰਾਖੀਗੜੀ ਨੂੰ ਕੌਮਾਂਤਰੀ ਪਹਿਚਾਣ ਵਜੋ ਵਿਕਸਿਤ ਕਰਨ ਦੇ ਮਕਦ ਨਾਲ ਰਾਖੀਗੜੀ ਮਹੋਤਸਵ ਦਾ ਪ੍ਰਬੰਧ ਕੀਤਾ ਗਿਆ। ਉਨ੍ਹਾਂ ਨੇ ਦਸਿਆ ਕਿ ਦੂਜੇ ਮਹਾਭਾਰਤ ਸਰਕਿਟ ਸਮੇਲਨ ਵਿਚ ਸਰਕਿਟ ਦੇ ਘੇਰੇ ਵਿਚ ਆਉਣ ਵਾਲੇ ਖੇਤਰਾਂ ਦੇ ਵਿਕਾਸ ਅਤੇ ਸੰਭਾਲਣ ਨੂੰ ਲੈ ਕੇ ਪ੍ਰਕ੍ਰਿਆ ਨੂੰ ਤੇਜ ਕੀਤਾ ਗਿਆ। ਸੂਬੇ ਦੀ ਜਿਲ੍ਹਾ ਜੇਲ੍ਹ ਵਿਚ ਕੈਦੀਆਂ ਤੇ ਬੰਦੀਆਂ ਦੇ ਮਾਨਸਿਕ ਸਿਹਤ ਨੂੰ ਬਿਹਤਰ ਬਨਾਉਣ ਲਈ ਗੀਤਾ ਪਾਠ ਨੂੰ ਸ਼ੁਰੂ ਕਰਵਾਇਆ ਗਿਆ ਅਤੇ ਉਨ੍ਹਾਂ ਦੀ ਸਹੂਲਤਾਂ ਵਿਚ ਵਾਧਾ ਲਈ ਯਤਨ ਕੀਤੇ ਗਏ।

ਇਹ ਵੀ ਪੜ੍ਹੋ  ਅਬੋਹਰ ਤੋਂ ਅਯੋਧਿਆ ਤੱਕ ਦੌੜ ਲਗਾਉਣ ਵਾਲੇ ਮੁਹੱਬਤ ਨੂੰ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਕੀਤਾ ਸਨਮਾਨਿਤ

ਉਨ੍ਹਾਂ ਨੇ ਦਸਿਆ ਕਿ ਇਸ ਦੌਰਾਨ ਵੱਖ-ਵੱਖ ਵਿਭਾਗਾਂ, ਬੋਰਡਾਂ, ਨਿਗਮਾਂ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰਦੇ ਹੋਏ ਨਵੀਆਂ ਯੋਜਨਾਵਾਂ ਤਿਆਰ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਇਸ ਵਿਚ ਸਹਿਕਾਰੀ ਕਮੇਟੀਆਂ ਨੂੰ ਮੁਨਾਫੇ, ਵੀਟਾ ਵੱਲੋਂ ਸ਼ੂਗਰ ਫਰੀ ਉਤਪਾਦ ਬਨਾਉਣ ਤੇ ਵਿਕਸਿਤ ਸਾਇਟਾਂ ਨੂੰ ਆਮਜਨਤਾ ਦੇ ਵਿਚ ਪ੍ਰਸਿੱਦ ਬਨਾਉਣਾ ਵੀ ਸ਼ਾਮਿਲ ਹਨ। ਕੈਬੀਨੇਟ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਵਿਭਾਗ ਦੀ ਯੋਜਨਾਵਾਂ ਨੂੰ ਲਗਾਤਾਰ ਅੱਗੇ ਵਧਾਇਆ ਜਾਵੇਗਾ, ਤਾਂ ਜੋ ਆਮਜਨਤਾ ਨੂੰ ਯੋਜਨਾਵਾਂ ਦਾ ਲਾਭ ਦਿਵਾਉਣਾ ਯਕੀਨੀ ਕੀਤਾ ਜਾ ਸਕੇ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...