Bathinda News (ਅਸ਼ੀਸ਼ ਮਿੱਤਲ):ਸੋਮਵਾਰ ਸਵੇਰੇ ਬਠਿੰਡਾ-ਗੋਨਿਆਣਾ ਰੋਡ ’ਤੇ ਇੱਕ ਤੇਜ਼ ਰਫ਼ਤਾਰ ਟਰੱਕ ਦੇ ਵੱਲੋਂ ਅੱਗੇ ਜਾ ਰਹੀ ਸਬਜੀ ਨਾਲ ਲੱਦੀ ਇੱਕ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਟਰੈਕਟਰ ’ਤੇ ਸਵਾਰ ਦੋ ਨੌਜਵਾਨ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿੰਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਹਿਚਾਣ ਬੀਰਬਲ 26 ਸਾਲ ਅਤੇ ਜਖ਼ਮੀ ਮਨੋਜ ਕੁਮਾਰ ਵਾਸੀ ਕੋਠੇ ਨਾਥੇਆਣਾ ਦੇ ਤੌਰ ’ਤੇ ਹੋਈ ਹੈ। ਮ੍ਰਿਤਕ ਘਟਨਾ ਸਮੇਂ ਪਿੰਡ ਵਿਚੋਂ ਸਬਜੀ ਨਾਲ ਭਰੀ ਟਰਾਲੀ ਬਠਿੰਡਾ ਦੀ ਸਬਜੀ ਮੰਡੀ ਵਿਚ ਲੈ ਕੇ ਆ ਰਹੇ ਸਨ ਕਿ ਇਸ ਦੌਰਾਨ ਦਿੱਲੀ ਪਬਲਿਕ ਸਕੂਲ ਅਤੇ ਪਿੰਡ ਗਿੱਲਪਤੀ ਦੇ ਵਿਚਕਾਰ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ ਸੜਕ ਹਾਦਸੇ ’ਚ ਹਲਵਾਈ ਦੀ ਹੋਈ ਮੌ+ਤ; ਪੱਟਿਆ ਗਿਆ ਘਰ, ਪਹਿਲਾਂ ਹੋ ਚੁੱਕੀ ਸੀ ਦੋ ਪੁੱਤਾਂ ਦੀ ਮੌ+ਤ
ਇਹ ਹਾਦਸਾ ਇੰਨ੍ਹਾਂ ਭਿਆਨਕ ਦਸਿਆ ਜਾ ਰਿਹਾ ਕਿ ਟਰੱਕ ਦੀ ਟੱਕਰ ਕਾਰਨ ਟਰਾਲੀ ਉਲਟ ਗਈ। ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਮੌਕੇ ’ਤੇ ਪੁੱਜ ਕੇ ਜਖ਼ਮੀਆਂ ਨੂੰ ਹਸਪਤਾਲ ਲਿਆਂਦਾ ਪ੍ਰੰਤੂ ਡਾਕਟਰਾਂ ਨੇ ਬੀਰਬਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਥਰਮਲ ਦੇ ਹੌਲਦਾਰ ਅਰੁਣ ਕੁਮਾਰ ਨੇ ਦਸਿਆ ਕਿ ਟਰੱਕ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।





