Sidhu Moosewala ਦੇ ਕਰੀਬੀ ਦੇ ਘਰ ਫ਼ਾਈਰਿੰਗ ਮਾਮਲੇ ’ਚ ਪੁਲਿਸ ਨੇ ਗੈਂਗਸਟਰ ਦਾ ਕੀਤਾ encounter

Date:

spot_img

Mansa News:ਪਿਛਲੇ ਦਿਨੀਂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਫ਼ਿਰੌਤੀ ਲਈ 3 ਫ਼ਰਵਰੀ ਨੂੰ ਹੋਈ ਫ਼ਾਈਰਿੰਗ ਦੇ ਮਾਮਲੇ ਵਿਚ ਫ਼ਿਰੋਜਪੁਰ ਜੇਲ੍ਹ ‘ਚੋਂ ਲਿਆਂਦੇ ਇੱਕ ਗੈਂਗਸਟਰ ਜੱਸੀ ਪੈਂਚਰ ਦੇ ਮਾਨਸਾ ਪੁਲਿਸ ਨਾਲ ਹੋਏ ਮੁਕਾਬਲੇ ਵਿਚ ਜਖ਼ਮੀ ਹੋਣ ਦੀ ਸੂਚਨਾ ਹੈ। ਪੁਲਿਸ ਟੀਮ ਗੈਂਗਸਟਰ ਜੱਸੀ ਨੂੰ ਜ਼ਿਲ੍ਹੇ ਦੇ ਪਿੰਡ ਉੱਭਾ ਵਿਖੇ ਹਥਿਆਰਾਂ ਦੀ ਬਰਾਮਦਗੀ ਲਈ ਲੈ ਕੇ ਗਈ ਸੀ ਪ੍ਰੰਤੂ ਉਸਨੇ ਉਲਟਾ ਪੁਲਿਸ ’ਤੇ ਹੀ ਗੋਲੀਆਂ ਚਲਾ ਦਿੱਤੀਆਂ, ਜਿਸਤੋਂ ਬਾਅਦ ਪੁਲਿਸ ਵੱਲੋਂ ਕੀਤੀ ਜਵਾਬੀ ਫ਼ਾਈਰਿੰਗ ਵਿਚ ਲੱਤ ’ਤੇ ਗੋਲੀ ਲੱਗਣ ਕਾਰਨ ਮੁਲਜਮ ਗੰਭੀਰ ਜਖ਼ਮੀ ਹੋ ਗਿਆ, ਜਿਸਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਘਟਨਾ ਸੋਮਵਾਰ ਦੁਪਿਹਰ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ Amritsar Commissionerate Police ਵੱਲੋਂ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਡਿਊਲ ਬੇਨਕਾਬ, ਦੋ ਜਖ਼ਮੀ ਤੇ ਤਿੰਨ ਕਾਬੂ

ਇਸ ਮਾਮਲੇ ਵਿਚ ਪੁਲਿਸ ਨੇ ਫ਼ਾਈਰਿੰਗ ਕਰਨ ਵਾਲੇ ਪ੍ਰਭਜੋਤ ਅਤੇ ਕਮਲ ਮੱਦੀ ਨੂੰ 6 ਫ਼ਰਵਰੀ ਨੂੰ ਹੀ ਗ੍ਰਿਫਤਾਰ ਕੀਤਾ ਸੀ। ਜਦਂੋਕਿ 7 ਫ਼ਰਵਰੀ ਨੂੰ ਜਸਦੇਵ ਉਰਫ਼ ਜੱਸੀ ਪੈਂਚਰ ਨੂੰ ਰਿਮਾਂਡ ’ਤੇ ਲਿਆਦਾ ਸੀ ਤੇ ਉਸਤੋਂ ਬਾਦ 8 ਫ਼ਰਵਰੀ ਨੂੰ ਚਾਰ ਹੋਰ ਬਦਮਾਸ਼ਾਂ ਅੰਮ੍ਰਿਤਪਾਲ ਸਿੰਘ, ਸੁਖਵੀਰ ਉਰਫ਼ ਸੋਨੀ, ਜਸਪ੍ਰੀਤ ਅਤੇ ਨੂਰਪ੍ਰੀਤ ਨੂੰ ਦੋ ਦਿਨ ਪਹਿਲਾਂ ਹੀ ਹਿਮਾਚਲ ਦੇ ਡਲਹੌਜੀ ਵਿਚੋਂ ਗ੍ਰਿਫਤਾਰ ਕੀਤਾ ਸੀ। ਗੌਰਤਲਬ ਹੈ ਕਿ ਪ੍ਰਗਟ ਸਿੰਘ ਨੂੰ 30 ਲੱਖ ਰੁਪਏ ਦੇਣ ਵਾਲਾ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ ਸੀ। ਪੁਲਿਸ ਨੇ ਜਾਂਚ ਤੋਂ ਪਤਾ ਲਗਾਇਆ ਸੀ ਕਿ ਇਹ ਸਾਜਸ਼ ਫ਼ਿਰੌਜਪੁਰ ਜੇਲ੍ਹ ’ਚ ਬੰਦ ਜੱਸੀ ਪੈਂਚਰ ਨੇ ਇੰਗਲੈਂਡ ਬੈਠੇ ਜਸ਼ਨਦੀਪ ਸ਼ਰਮਾ ਅਤੇ ਕੈਨੇਡਾ ਬੈਠੇ ਰੁਪਿੰਦਰ ਦੇ ਨਾਲ ਮਿਲਕੇ ਰਚੀ ਸੀ, ਜਿੰਨ੍ਹਾਂ ਦੀ ਹਾਲੇ ਗ੍ਰਿਫਤਾਰੀ ਬਾਕੀ ਹੈ। ਪਤਾ ਲੱਗਿਆ ਹੈ ਕਿ ਪ੍ਰਗਟ ਸਿੰਘ ਪੇਸ਼ੇ ਵਜੋਂ ਟ੍ਰਾਂਸਪੋਰਟ ਦਾ ਕੰਮ ਕਰਦਾ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

मुख्यमंत्री ने सभी विभागों को अपने 5 साल का रोडमैप एआई टूल पर अपलोड करने के दिए निर्देश

👉मुख्यमंत्री ने हरियाणा विजन-2047 के तहत पुलिस हाउसिंग कॉरपोरेशन...

मुख्यमंत्री ने मार्च 2027 तक 12 फुट की हर सड़क को 18 फुट चौड़ा करने के निर्देश दिए

👉मुख्यमंत्री श्री नायब सिंह सैनी ने हरियाणा विजन-2047 के...

प्रदेश में सभी पात्र परिवारों को दी जाएगी आवास सुविधा: मुख्यमंत्री

👉मुख्यमंत्री श्री नायब सिंह सैनी ने हरियाणा विजन-2047 के...